Link copied!
Sign in / Sign up
0
Shares

ਵੀਡੀਓ- ਬੱਚੇ ਦੀ ਨੋਰਮਲ ਡਿਲੀਵਰੀ ਅਤੇ ਤੁਹਾਡੇ ਲਈ ਕੁਝ ਮਦਦਗਾਰ ਟਿਪ

 

ਬੱਚੇ ਨੂੰ ਜਨਮ ਦੇਣਾ ਕਿਸੇ ਵੀ ਔਰਤ ਲਈ ਜ਼ਿੰਦਗੀ ਵਿੱਚ ਹੋਣ ਵਾਲਾ ਸਭ ਤੋਂ ਖ਼ੂਬਸੂਰਤ ਤਜਰਬਾ ਹੈ। ਇਹ ਖੁਸ਼ੀ ਮਨਾਉਣ ਦਾ ਇਕ ਇਹੋ ਜਿਹਾ ਪਲ ਹੈ ਜਿਸ ਤੋਂ ਬਾਅਦ ਮਾਂ ਦੀ ਜ਼ਿੰਦਗੀ ਬਾਦਲ ਜਾਉਂਦੀ ਹੈ। ਉਂਜ ਤਾਂ ਅਸੀਂ ਬੋਲਦੇ ਰਹਿੰਦੇ ਹਨ ਕਿ ਡਿਲਿਵਰੀ ਤੋਂ ਬਾਦ ਕਿ ਕਰਨਾ ਹੈ ਅਤੇ ਜਦੋਂ ਤੁਸੀਂ ਗਰਭਵਤੀ ਹੋ ਉਦੋਂ ਕਿ ਕਰਨਾ ਹੈ ਅਤੇ ਕਿ ਨਹੀਂ ਕਰਨਾ; ਪਰ ਅੱਜ ਅਸੀਂ ਗੱਲ ਕਰਾਂਗੇ ਕਿ ਡਿਲਿਵਰੀ ਦੇ ਵਕਤ ਕਿ ਕਰਨਾ ਹੈ। ਇਸ ਦੇ ਲਈ ਅਸੀਂ ਲੈ ਕੇ ਆਏ ਹਾਂ ਕੁਛ ਵਧੀਆ ਨੁਸਖ਼ੇ ਤਾਂ ਜੋ ਡਿਲਿਵਰੀ ਦੇ ਵਕਤ ਕੋਈ ਦਿੱਕਤ ਨਾ ਆਵੇ।

1. ਇਸ ਤਰ੍ਹਾਂ ਸੋਚੋ ਜਿਵੇਂ ਤੁਸੀਂ ਟਾਇਲਟ ਵਿਚ ਹੋ

ਇਹ ਸੱਚ ਵਿੱਚ ਹੀ ਔਖਾ ਹੁੰਦਾ ਹੈ ਪਰ ਤੁਸੀਂ ਏਦਾਂ ਸੋਚੋ ਕਿ ਤੁਸੀਂ ਟਾਇਲਟ ਵਿਚ ਬੈਠੇ ਹੋ। ਉਸੀ ਤਰਾਂ ਧਯਾਨ ਲੱਗਾਓ ਜਿਸ ਤਰ੍ਹਾਂ ਉਥੇ ਕੀਤਾ ਜਾਣਦਾ ਹੈ ਤੇ ਬਸ ਆਪਣੇ ਵੱਲੋਂ ਜੋਰ ਲਾਓ। ਪਹਿਲੀ ਵਾਰ ਦਾ ਅਨੁਭਵ ਤੇ ਡਰਾਉਣ ਵਾਲਾ ਹੁੰਦਾ ਹੈ ਹਰ ਮਾਂ ਦੇ ਲਈ ਅਤੇ ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਕੇ ਕਿ ਕਰਨਾ ਹੈ। ਉਮੀਦ ਹੈ ਕਿ ਇਹ ਤੁਹਾਡੇ ਲਈ ਮਦਦ ਗਾਰ ਸਾਬਿਤ ਹੋਵੇਗਾ।

2. ਕੇਂਦਰਿਤ ਰਹੋ

ਅਸੀਂ ਜਾਣਦੇ ਹਨ ਕਿ ਤੁਸੀਂ ਬਹੁਤ ਦਰਦ ਤੋਂ ਗੁਜ਼ਰ ਰਹੇ ਹੋਵੋਂਗੇ ਅਤੇ ਉਸ ਤੋਂ ਬਾਦ ਵੀ ਡਾਕਟਰ ਤੁਹਾਨੂੰ ਜੋਰ ਲਾਉਣ ਨੂੰ ਖ ਰਿਹਾ ਹੁੰਦਾ । ਪਰ ਇਹ ਜਰੂਰੀ ਹੈ ਕਿ ਤੁਸੀਂ ਆਪਣੇ ਆਪ ਨੂੰ ਕੇਂਦਰਿਤ ਰੱਖੋ ਐਂਡ ਆਪਣਾ ਧਿਆਨ ਆਪਣੇ ਬੱਚੇ ਨੂੰ ਇਸ ਦੁਨੀਆਂ ਵਿੱਚ ਲੈ ਕੇ ਆਣ ਤੇ ਰੱਖੋ।

 

3. ਆਪਣੀ ਸਾਰੀ ਤਾਕਤ ਲਾ ਦਿਓ

ਇਹ ਤਾਂ ਸੀਧੀ ਜੇਹੀ ਗੱਲ ਹੈ। ਜਿਨ੍ਹਾਂ ਜ਼ੋਰ ਤੁਸੀਂ ਲਾਵੋਂਗੇ, ਉਹਨਾਂ ਜ਼ਿਆਦਾ ਤੁਹਾਡਾ ਬੱਚਾ ਨੀਚੇ ਦੀ ਤਰਫ਼ ਖਿਸਕੇਗਾ ਅਤੇ ਓਨੀ ਹੀ ਛੇਤੀ ਤੁਹਾਡੀ ਦਰਦ ਘਟ ਹੋਵੇਗੀ। ਜਿਨ੍ਹਾਂ ਜ਼ਿਆਦਾ ਤੁਸੀਂ ਆਪਣੇ ਵਲੋਂ ਜ਼ੋਰ ਲੈ ਸਕਦੇ ਹੋ ਉਨ੍ਹਾਂ ਜ਼ਿਆਦਾ ਜ਼ੋਰ ਲਾਓ ਤਾਂ ਕਿ ਬੱਚੇ ਨੂੰ ਵੀ ਪਤਾ ਲੱਗੇ ਕਿ ਕਿਸ ਪਾਸੇ ਨੂੰ ਜਾਣਾ ਹੈ।

4. ਜ਼ੋਰ ਲਾਓ ਅਤੇ ਆਪਣੇ ਸਹੂਲਤ ਦੇ ਹਿਸਾਬ ਨਾਲ ਆਰਾਮ ਵੀ ਕਰੋ

ਡਿਲਿਵਰੀ ਦੇ ਵਕਤ ਜ਼ੋਰ ਲਾਉਣ ਦੇ ਨਾਲ-ਨਾਲ ਆਰਾਮ ਕਰਨ ਵੀ ਜਰੂਰੀ ਹੈ। ਆਰਾਮ ਕਰਨਾ ਬੁਰੀ ਗਲ ਨਹੀਂ ਹੈ, ਬਲਕਿ ਤੁਹਾਨੂੰ ਇਹ ਜਰੂਰੀ ਕਰਨਾ ਚਾਹੀਦਾ ਹੈ। ਵਿੱਚ ਵਿਚਾਲੇ ਆਰਾਮ ਲੈਣ ਨਾਲ ਤੁਹਾਨੂੰ ਆਪਣੀ ਸ਼ਕਤੀ ਵਾਪਿਸ ਲੈ ਕੇ ਆਉਣ ਚ ਮਦਦ ਮਿਲਦੀ ਹੈ।

5. ਛੋਟੇ ਸਾਹ

ਜਦੋਂ ਤੁਸੀਂ ਲੰਬੇ-ਲੰਬੇ ਸਾਹ ਲੈਂਦੇ ਹੋ, ਤਾਂ ਤੁਹਾਡੇ ਫੇਫਡ਼ਿਆਂ ਤਕ ਘਟ ਓਕਸੀਜਨ ਪੂਜਦੀ ਹੈ; ਇਸ ਦੀ ਥਾਂ ਤੇ ਜੇ ਤੁਸੀਂ ਛੋਟੇ ਅਤੇ ਤੇਜ਼ ਸਾਹ ਲੈਂਦੇ ਹੋ ਤਾਂ ਜ਼ਿਆਦਾ ਓਕ੍ਸੀਜਨ ਮਿਲੇਗੀ ਜਿਸ ਦੇ ਨਾਲ ਬੱਚੇ ਦੀ ਡਿਲਿਵਰੀ ਵਿੱਚ ਮਦਦ ਹੋਵੇਗੀ ਅਤੇ ਦਰਦ ਨੂੰ ਸਹਿਣ ਦੀ ਤਾਕਤ ਵੀ ਮਿਲੇਗੀ।

ਬੱਚੇ ਨੂੰ ਜਨਮ ਦੇਣਾ ਅਸਲ ਵਿਚ ਇਕ ਬਹੁਤ ਵਧੀਆ ਅਨੁਭਵ ਹੈ ਅਤੇ ਇਸ ਵਿਚ ਬਹੁਤ ਧਿਆਨ, ਸਹਿਣ ਸ਼ਕਤੀ ਅਤੇ ਤਾਕਤ ਦੀ ਲੋੜ ਹੈ। ਸ਼ਾਇਦ ਇਸੀ ਕਰਕੇ ਸਿਰਫ ਔਰਤਾਂ ਹੀ ਇਸ ਦਰਦ ਨੂੰ ਸਹਿ ਸਕਦੀਆਂ ਹਨ। ਉਨ੍ਹਾਂ ਦੇ ਕੋਲ ਹੀ ਏਨੀ ਕੁ ਤਾਕਤ ਹੈ ਕਿ ਉਹ ਆਪਣੇ ਸ਼ਰੀਰ ਦੇ ਵਿਚੋਂ ਇਕ ਇਨਸਾਨ ਨੂੰ ਕਦ ਸਕਦੀਆਂ ਹਨ।

ਹੁਣ ਜਦ ਤੁਸੀਂ ਇਸ ਬਾਰੇ ਜਾਨਦੇ ਹੋ, ਇਸ ਪੋਸਟ ਨੂੰ ਹੋਰ ਮਾਵਾਂ ਤਕ ਵੀ ਪੁਜਾਓ। 

Click here for the best in baby advice
What do you think?
0%
Wow!
0%
Like
0%
Not bad
0%
What?
scroll up icon