Link copied!
Sign in / Sign up
8
Shares

ਵੀਡੀਓ- ਜੇਨਟਲ ਸੀ- ਸੈਕਸ਼ਨ ਤੋਂ ਬਚੇ ਦਾ ਜਨਮ


ਜਿਆਦਾਤਰ ਗਰਭਵਤੀ ਔਰਤਾਂ ਇਹ ਜਾਣ ਕੇ ਨਾਰਾਜ਼ ਹੋ ਜਾਂਦੀਆਂ ਹਨ ਕਿ ਓਹਨਾਂ ਨੂੰ ਸੀ-ਸੈਕਸ਼ਨ ਕਰਵਾਨਾਂ ਪਵੇਗਾ। ਜੇ ਤੁਹਾਡੇ ਬੱਚੇ ਦਾ ਜਨਮ ਸੀ-ਸੈਕਸ਼ਨ ਦੇ ਨਾਲ ਹੁੰਦਾ ਹੈ ਤਾਂ ਤੁਸੀਂ ਆਪਣੇ ਬਚੇ ਨੂੰ ਉਸੀ ਵਕ਼ਤ ਛੂ ਕੇ ਖੁਸ਼ੀ ਮਹਿਸੂਸ ਨਹੀਂ ਕਰ ਸਕਦੇ , ਜੋ ਕਿ ਸਾਧਾਰਨ ਬਚੇ ਦੇ ਜਨਮ ਵਿੱਚ ਸੰਭਵ ਹੈ। ਉਹ ਕੁਝ ਕੁ ਪਲ, ਜਦੋ ਤੁਹਾਡਾ ਬਚਾ ਤੁਹਾਡੀ ਛਾਤੀ ਤੇ ਹੁੰਦਾ ਹੈ, ਬਹੁਤ ਜਰੂਰੀ ਹਨ ਤੁਹਾਡੇ ਬੱਚੇ ਤੇ ਤੁਹਾਡੇ ਬੰਧਨ ਲਈ ਅਤੇ ਉਸ ਨੂੰ ਦੁੱਧ ਪਿਲਾਉਣ ਦੇ ਲਈ ਵੀ।

ਪਰ ਬਦਕਿਸਮਤੀ ਨਾਲ ਸੀ-ਸੈਕਸ਼ਨ ਵਿਚ ਬੱਚੇ ਨੂੰ ਮਾਂ ਤੋਂ ਦੂਰ ਲੈ ਜਾਇਆ ਜਾਂਦਾ ਹੈ ਅਤੇ ਨਵੀਂ ਮਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਦੇ ਆਸ ਪਾਸ ਕਿ ਚਲ ਰਿਹਾ ਹੈ। ਕਈ ਬਚੇ ਤਾਂ ਆਮ ਤਰੀਕੇ ਨਾਲ ਹੀ ਪੈਦਾ ਹੋ ਜਾਂਦੇ ਹਨ ਅਤੇ ਕਈ ਸੀਜ਼ਰਨ ਹੁੰਦੇ ਹਨ; ਪਰ ਕਈ ਹਸਪਤਾਲ ਇਕ ਅਲੱਗ ਤਰੀਕਾ ਇਸਤੇਮਾਲ ਕਰਦੇ ਹਨ ਜਿਸਦਾ ਨਾਮ ਹੈ “ ਜੇਨਟਲ ਸੀ-ਸੈਕਸ਼ਨ”। ਪ੍ਰਮਾਣਿਕ ਤਰੀਕੇ ਦੇ ਵਿਚ ਕੁਛ ਸੁਧਾਰ ਅਤੇ ਬਦਲਾਵ ਕਰਕੇ ਇਹ ਨਵਾਂ ਤਰੀਕਾ ਬਣਾਇਆ ਗਿਆ ਹੈ ਜਿਸ ਵਿਚ ਤੁਸੀਂ ਇਸ ਪ੍ਰਕਿਰਿਆ ਵਿਚ ਹੋਰ ਵੀ ਸ਼ਾਮਿਲ ਹੋ ਸਕਦੇ ਹੋ।

ਜੇਨਟਲ ਸੀ- ਸੈਕਸ਼ਨ, ਆਮ ਸੀ-ਸੈਕਸ਼ਨ ਤੋਂ ਕਿਸ ਤਰ੍ਹਾਂ ਅਲੱਗ ਹੈ?

ਸੀ-ਸੈਕਸ਼ਨ ਵਿਚ ਮਾਂ ਨੂੰ ਬੈਡ ਦੇ ਨਾਲ ਬੰਨ ਦਿਤਾ ਜਾਂਦਾ ਹੈ ਅਤੇ ਇਕ ਸਕਰੀਨ ਤੁਹਾਡੇ ਬੱਚੇ ਅਤੇ ਤੁਹਾਡੇ ਵਿਚ ਕੰਧ ਬਣ ਜਾਂਦੀ ਹੈ ਜਿਸ ਕਰਕੇ ਤੁਸੀ ਆਪਣੇ ਬੱਚੇ ਨੂੰ ਪੈਦਾ ਹੁੰਦੇ ਹੋਏ ਨਹੀਂ ਦੇਖ ਸਕਦੇ।

ਜੇਨਟਲ ਸੀ-ਸਕਰੀਨ ਵਿਚ ਤੁਸੀਂ ਆਪਣੇ ਡਾਕਟਰ ਨੂੰ ਇਹ ਕਹਿ ਸਕਦੇ ਹੋ ਕਿ ਮੈਂ ਆਪਣੇ ਬੱਚੇ ਨੂੰ ਦੇਖਣ ਚਾਉਂਦੀ ਹਾਂ। ਇਸ ਵਿਚ ਠੋਸ ਸਕਰੀਨ ਦੀ ਥਾਂ ਤੇ ਪਲਾਸਟਿਕ ਦੇ ਪਰਦੇ ਵਰਤੇ ਜਾਂਦੇ ਹਨ ਜਿਸ ਕਰਕੇ ਤੁਸੀਂ ਆਪਣੇ ਬੱਚੇ ਨੂੰ ਵੇਖ ਸਕਦੇ ਹੋ।

ਇਸ ਤਰੀਕੇ ਵਿਚ ਬੱਚੇ ਦੀ ਡਿਲਿਵਰੀ ਹੌਲੀ ਹੌਲੀ ਕਰਕੇ ਕੀਤੀ ਜਾਂਦੀ ਹੈ ਜਿਦਾਂ ਕਿ ਆਮ ਜਨਮ ਵਿੱਚ ਹੁੰਦਾ ਹੈ। ਜਦੋਂ ਬੱਚੇ ਦਾ ਜਨਮ ਹੋ ਜਾਂਦਾ ਹੈ, ਉਸ ਨੂੰ ਤੁਹਾਡੇ ਤੋਂ ਅਲੱਗ ਨਹੀਂ ਕੀਤਾ ਜਾਂਦਾ, ਪਰ ਤੁਸੀਂ ਆਪਣੇ ਬੱਚੇ ਨੂੰ ਆਪਣੇ ਨਾਲ ਰੱਖ ਸਕਦੇ ਹੋ ਅਤੇ ਤੁਹਾਨੂੰ ਆਪਣੇ ਬੱਚੇ ਨੂੰ ਪੂਰੇ ਅਪਰੇਸ਼ਨ ਦੇ ਦੌਰਾਨ ਆਪਣੇ ਕੋਲ ਰੱਖਣ ਦੀ ਇਜਾਜ਼ਤ ਦਿਤੀ ਜਾਂਦੀ ਹੈ।

ਤੁਹਾਨੂੰ ਇਕ ਹੋਰ ਵਿਕਲਪ ਵੀ ਦਿਤਾ ਜਾਂਦਾ ਹੈ ਕਿ ਤੁਸੀਂ ਡਾਕਟਰ ਨੂੰ ਕਹਿ ਸਕਦੇ ਹੋ ਕਿ ਤੁਹਾਣੇ ਪੁਰੀ ਤਰਹ ਬੇਹੋਸ਼ ਨਾ ਕੀਤਾ ਜਾਵੇ ਤਾਂ ਜੋ ਤੁਸੀਂ ਆਪਣੇ ਆਸ ਪਾਸ ਹੋ ਰਹੀ ਪ੍ਰਕ੍ਰਿਆ ਨੂੰ ਦੇਖ ਸਕੋ।

ਬਹੁਤਿਆਂ ਕੇਸਾਂ ਵਿਚ ਜਨਮ ਦੇ ਵਕਤ ਤੇ ਕਾਫੀ ਪਰੇਸ਼ਾਨੀਆਂ ਆਉਂਦੀਆਂ ਹਨ, ਕਦੇ ਮਾਂ ਨੂੰ ਖਤਰਾ ਹੁੰਦਾ ਹੈ ਤੇ ਕਦੇ ਬੱਚੇ ਨੂੰ; ਇਸ ਕਰਕੇ ਸੀ-ਸੈਕਸ਼ਨ ਕਰਨਾ ਇਕ ਜਰੂਰਤ ਬਣ ਜਾਂਦਾ ਹੈ। ਤੁਸੀਂ ਹੋਰ ਕੁਝ ਨਹੀਂ ਚੁਣ ਸਕਦੇ। ਇਸ ਕਰਕੇ ਇਹ ਜਰੂਰੀ ਹੈ ਕਿ ਤੁਸੀਂ ਉਸ ਵਕਤ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਕਰ ਲਓ ਅਤੇ ਉਹਦੇ ਬਾਰੇ ਪੜ੍ਹ ਲਵੋ। 

Click here for the best in baby advice
What do you think?
0%
Wow!
0%
Like
0%
Not bad
0%
What?
scroll up icon