Link copied!
Sign in / Sign up
24
Shares

ਬੱਚੇ ਦੀ ਉਮਰ ਤੇ ਅਧਾਰਤ ਲੰਬਾਈ ਤੇ ਭਾਰ ਦਾ ਚਾਰਟ ਆਪਣੇ ਬੱਚੇ ਦੇ ਵਿਕਾਸ ਦਾ ਧਿਆਨ ਰੱਖਣ ਲਈ

ਮਾਪੇ ਹੋਣ ਦੇ ਨਾਤੇ, ਇਹ ਤਾਂ ਸਪੱਸ਼ਟ ਹੈ ਕੇ ਇਕ ਵਕ਼ਤ ਐਸਾ ਆਏਗਾ ਜਦੋ ਤੁਸੀਂ ਆਪਣੇ ਬੱਚੇ ਦੇ ਸਹੀ ਵਿਕਾਸ ਬਾਰੇ ਚਿੰਤਤ ਹੋਵੋਗੇ। ਇਹ ਸਵਾਲ ਤੁਹਾਡੇ ਦਿਮਾਗ ਵਿਚ ਉਨ੍ਹਾਂ ਦੀ ਲੰਬਾਈ ਨੂੰ ਲੈਕੇ, ਉਨ੍ਹਾਂ ਦੇ ਭਾਰ ਨੂੰ ਲੈਕੇ ਆ ਸਕਦਾ ਹੈ ਤੇ ਕਦੇ ਕਦੇ ਦੋਵੇਂ ਚੀਜ਼ਾਂ ਵੀ ਤੁਹਾਡੇ ਲਈ ਤਣਾਅ ਦਾ ਕਾਰਨ ਬਣ ਸਕਦੇ ਹਨ। ਪਰ ਜਰੂਰੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਸਹੀ ਪੋਸ਼ਣ ਮਿਲ ਰਿਹਾ ਹੈ ਫੇਰ ਭਾਵੇਂ ਉਹ ਹੋਰ ਬੱਚਿਆਂ ਦੀ ਤੁਲਨਾ ਵਿਚ ਹੋਲੀ ਵੱਧ ਰਹੇ ਹਨ।

ਕਿਸੇ ਵੀ ਬਚੇ ਦੇ ਵਿਕਾਸ ਨੂੰ ਕਈ ਕਾਰਨ ਪ੍ਰਭਾਵਿਤ ਕਰਦੇ ਹਨ। ਹਰ ਬੱਚੇ ਦਾ ਵਿਕਾਸ ਆਪਣੇ ਜੀਨ, ਖ਼ਾਨਪਨ ਅਤੇ ਆਪਣੇ ਆਸ – ਪਾਸ ਦੇ ਵਾਤਾਵਰਨ ਤੇ ਨਿਰਭਰ ਕਰਦਾ ਹੈ। ਇਸਲਈ ਜੇਕਰ ਕੋਈ ਬੱਚਾ ਜੋ ਕਿ ਤੁਹਾਡੇ ਬੱਚੇ ਦਾ ਹਾਣੀ ਹੈ ਅਤੇ ਉਹ ਤੁਹਾਡੇ ਬੱਚੇ ਤੋਂ ਜ਼ਿਆਦਾ ਲੰਬਾ ਹੈ, ਤਾਂ ਚਿੰਤਾ ਕਰਣ ਦੀ ਕੋਈ ਲੋੜ ਨਹੀਂ ਹੈ, ਤੁਹਾਡਾ ਬੱਚਾ ਵੀ ਛੇਤੀ ਹੀ ਉਸਦੇ ਬਰਾਬਰ ਪੂਜ ਜਾਵੇਗਾ। ਫੇਰ ਵੀ ਸਾਰੇ ਬੱਚੇ ਇਕ ਪੈਟਰਨ ਦੇ ਹਿਸਾਬ ਨਾਲ ਤੇ ਵੱਧਨੇ ਹੀ ਚਾਹੀਦੇ ਹਨ, ਇਸਲਈ ਅਸੀਂ ਬੱਚੇ ਦੀ ਉਮਰ ਦੇ ਮੁਤਾਬਿਕ ਇਕ ਉਚਾਈ ਅਤੇ ਭਾਰ ਦਾ ਚਾਰਟ ਬਣਾਇਆ ਹੈ। ਸਾਨੂੰ ਭਰੋਸਾ ਹੈ ਕਿ ਇਹ ਚਾਰਟ ਤੁਹਾਡੇ ਲਈ ਮਦਦ ਗਾਰ ਸਾਬਿਤ ਹੋਵੇਗਾ ਅਤੇ ਤੁਹਾਨੂੰ ਸਮਝਾ ਸਕੇਗਾ ਕਿ ਤੁਹਾਡਾ ਬੱਚਾ ਠੀਕ ਤਰ੍ਹਾਂ ਤੋਂ ਵੱਧ ਰਿਹਾ ਹੈ ਜਾਂ ਤੁਹਾਨੂੰ ਕਿਸੇ ਡਾਕਟਰ ਤੋਂ ਮਦਦ ਲੈਣੀ ਚਾਹੀਦੀ ਹੈ।

ਹਾਲਾਂਕਿ ਬਾਦ ਦੀ ਉਮਰ ਵਿਚ ਭਾਰ ਬੱਚੇ ਦੀ ਆਦਤਾਂ ਦੇ ਹਿਸਾਬ ਨਾਲ ਬਦਲਦਾ ਰਹਿੰਦਾ ਹੈ ਅਤੇ ਲੰਬਾਈ 18-19 ਸਾਲ ਤਕ ਹੀ ਵੱਧਦੀ ਹੈ ਅਤੇ ਫੇਰ ਰੁਕ ਜਾਂਦੀ ਹੈ। ਉਸ ਉਮਰ ਤੋਂ ਬਾਦ ਤਾਂ ਬਹੁਤ ਘੱਟ ਹੀ ਲੰਬਾਈ ਵੱਧਦੀ ਹੈ। 

ਓਦਾਂ ਤਾਂ ਇਹ ਚਾਰਟ ਸੰਪੂਰਨ ਤਰੀਕੇ ਨਾਲ ਲੰਬਾਈ ਅਤੇ ਭਾਰ ਦੀ ਜਾਣਕਾਰੀ ਦਿੰਦਾ ਹੈ, ਪਰ ਫੇਰ ਵੀ ਕਈ ਵਾਰੀ ਬੱਚੇ ਦਾ ਵਿਕਾਸ ਪਹਿਲਾਂ ਹੋਲੀ ਹੋ ਸਕਦਾ ਹੈ ਤੇ ਫੇਰ ਇਕਦਮ ਹੀ ਉਹ ਆਪਣੀ ਸਹੀ ਲੰਬਾਈ ਅਤੇ ਭਾਰ ਤਕ ਪੂਜ ਜਾਂਦਾ ਹੈ। ਕਦੇ- ਕਦੇ ਇਹ ਵੀ ਹੋ ਸਕਦਾ ਹੈ ਕਿ ਬੱਚੇ ਦੀ ਲੰਬਾਈ ਵਧਣ ਨਾਲ ਉਹਦੇ ਭਾਰ ਵਿਚ ਥੋੜੀ ਗਿਰਾਵਟ ਆਵੇ; ਇਸ ਗਿਰਾਵਟ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਕੁਛ ਸਮਾਂ ਲੰਘਣ ਪਿੱਛੋਂ ਭਾਰ ਫੇਰ ਵਧਣ ਲੱਗ ਜਾਂਦਾ ਹੈ। ਤੁਸੀਂ ਬਸ ਉਨ੍ਹਾਂ ਨੂੰ ਵੱਧਿਆ ਖਾਣਾ ਦਿੰਦੇ ਰਹੋ ਅਤੇ ਕਸਰਤ ਕਰਵਾਉਂਦੇ ਰਹੋ। ਸਾਨੂੰ ਵਿਸ਼ਵਾਸ ਹੈ ਕਿ ਤੁਹਾਡੇ ਬੱਚੇ ਦਾ ਵਿਕਾਸ ਵਧੀਆ ਤਰੀਕੇ ਨਾਲ ਹੋਵੇਗਾ।

ਨਾਲ ਹੀ ਸਾਨੂੰ ਚਾਰਟ ਤੋਂ ਇਹ ਵੀ ਵੇਖਣ ਨੂੰ ਮਿਲਦਾ ਹੈ ਕਿ ਕੁੜੀਆਂ ਅਤੇ ਮੁੰਡਿਆਂ ਦੇ ਅਲੱਗ-ਅਲੱਗ ਸਟੈਂਡਰਡ ਹੁੰਦੇ ਹਨ। ਜ਼ਿਆਦਾਤਰ ਮੁੰਡਿਆਂ ਦੀ ਉਚਾਈ ਕੁੜੀਆਂ ਤੋਂ ਜ਼ਿਆਦਾ ਹੁੰਦੀ ਹੈ। ਇਸਦਾ ਕਾਰਣ ਹੁੰਦਾ ਹੈ ਉਨ੍ਹਾਂ ਦੇ ਵਿਚ ਅਲੱਗ ਅਲੱਗ ਹਾਰਮੋਨਜ਼ ਅਤੇ ਜੀਂਸ ਦਾ ਹੋਣਾ ਜੋ ਕਿ ਉਨ੍ਹਾਂ ਦੇ ਵਿਕਾਸ ਤੇ ਪ੍ਰਭਾਵ ਪਾਉਂਦੇ ਹਨ।

ਪਰ ਸਿਰਫ ਇਸੇ ਨੂੰ ਹੀ ਇਕ ਪੈਰਾ ਮੀਟਰ ਲੈ ਕੇ ਨਹੀਂ ਚਲਿਆ ਜਾ ਸਕਦਾ। ਕਈ ਵਾਰੀ ਬੱਚੇ ਆਪਣੀ ਗਤੀ ਦੇ ਨਾਲ ਵੱਧਦੇ ਹਨ; ਕਈ ਵਾਰ ਕੁੜੀ ਦੀ ਲੰਬਾਈ ਮੁੰਡਿਆਂ ਤੋਂ ਵੱਧ ਹੋ ਜਾਂਦੀ ਹੈ। ਇਹ ਸਭ ਹਾਰਮੋਨਜ਼ ਤੇ ਨਿਰਭਰ ਕਰਦਾ ਹੈ ਅਤੇ ਤੁਹਾਨੂੰ ਇਸਲਈ ਆਪਣੀ ਕੁੜੀਆਂ ਨੂੰ ਪੁਤਰਾਂ ਨਾਲੋਂ ਘੱਟ ਨਹੀਂ ਸਮਝਣਾ ਚਾਹੀਦਾ।

ਬਸ ਆਪਣੇ ਬੱਚੇ ਦੀ ਸਭ ਤੋਂ ਵਧੀਆ ਦੇਖ ਭਾਲ ਕਰੋ ਅਤੇ ਉਹ ਆਪਣੇ ਆਪ ਹੀ ਤੁਹਾਡੇ ਪਿਆਰ ਨਾਲ ਸਹੀ ਲੰਬਾਈ ਅਤੇ ਭਾਰ ਤਕ ਪੂਜ ਜਾਣਗੇ।

Click here for the best in baby advice
What do you think?
100%
Wow!
0%
Like
0%
Not bad
0%
What?
scroll up icon