Link copied!
Sign in / Sign up
0
Shares

ਲੀਗੋ ਬੈਟਮੈਨ ਫਿਲਮ: ਤੁਹਾਡੇ ਬੱਚੇ ਨੂੰ ਕਿਊ ਵੇਖਣੀ ਚਾਹੀਦੀ ਹੈ


2016 ਸਾਲ ਸੀ ਛੋਟੇ ਬੱਚਿਆਂ ਦੀ ਫ਼ਿਲਮਾਂ ਦਾ ਜਿਵੇਂ ਕੁੰਗ ਫੁ ਪਾਂਡਾ 3 ਤੇ ਹਰ ਘਰ ਦਾ ਨਾਮ ਹੀ ਬਣ ਗਿਆ ਸੀ। ਜ਼ੂਟੋਪੀਆ, ਸਿਕ੍ਰੇਟ ਆਫ ਪੇਟਸ, ਪੇਟੇ’ਸ ਡਰੈਗਨ ਐਂਡ ਟਰੋਲਸ, ਸਾਰੀਆਂ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਇਹ ਸਾਲ ਬੱਚਿਆਂ ਲਈ ਅਤੇ ਵਡਿਆਂ ਲਈ ਬੜਾ ਖੁਸ਼ਨੁਮਾ ਸੀ।

ਹਾਲ ਹੀ ਵਿੱਚ ਆਈ ਮੋਆਨਾ ਨੇ ਵੀ ਰਾਜ ਕੀਤਾ। ਉਸ ਤੋਂ ਬਾਦ ਕਿਸਮਤ ਵਿੱਚ ਸੀ, ਲੀਗੋ ਬੈਟਮੈਨ ਵੇਖਣਾ। ਲੀਗੋ ਬੈਟਮੈਨ ਦੀ ਟੀਮ ਨੇ ਇਸ ਫ਼ਿਲਮ ਨਾਲ ਇਕ ਨਵਾਂ ਹੀ ਝੰਡਾ ਗੜ ਦਿੱਤਾ ਹੈ, ਜੋ ਕਿ ਜਰੂਰ ਦੇਖਣੀ ਚਾਹੀਦੀ ਹੈ। ਮਜਾਕੀਆ, ਚਲਾਕ ਅਤੇ ਮਨਮੋਹਕ, ਲੀਗੋ ਬੈਟਮੈਨ ਤਾਂ ਹਰ ਬੱਚੇ ਦਾ( ਤੇ ਮਾਂ ਦਾ ਤੇ ਪਿਤਾ ਦਾ) ਸੁਪਨਾ ਸੀ। ਬੈਟਮੈਨ ਤੋਂ ਅਲਾਵਾ ਵੀ ਇਸ ਫ਼ਿਲਮ ਵਿੱਚ ਬੜਾ ਕੁਝ ਹੈ, ਜੋ ਤੁਹਾਨੂੰ ਤੁਹਾਡੀ ਸੀਟਾਂ ਦੇ ਨਾਲ ਬੰਨ ਕੇ ਰੱਖਦਾ ਹੈ। ਬੁਰੇ ਇਨਸਾਨ, ਬਮ ਪਟਾਖੇ ਅਤੇ ਪੁਰਾ ਘਪਲਾ, ਇਸ ਫਿਲਮ ਵਿੱਚ ਬੈਟਮੈਨ ਪੁਰੀ ਦੁਨੀਆ ਦਾ ਭਾਰ ਆਪਣੇ ਮੋਢਿਆਂ ਉਤੇ ਲੇ ਕੇ ਹਰ ਬੁਰਾਈ ਨਾਲ ਲੜਦਾ ਹੈ।

ਫ਼ਿਲਮ ਵਿੱਚ ਕੋਈ ਵੀ ਇਤਰਾਜ਼ਯੋਗ ਗੱਲ ਨਹੀਂ ਹੈ ਹਾਲਾਂਕਿ ਥੋੜਾ ਬਹੁਤ ਰੋਮਾਂਸ ਤਯ ਚਲਦਾ ਹੈ ਅਤੇ ਕੁਛ ਸ਼ਬਦ ਵੀ ਇਸਤੇਮਾਲ ਕੀਤੇ ਗਏ ਹਨ। ਲੀਗੋ ਬੈਟਮੈਨ ਫ਼ਿਲਮ ਤੁਹਾਡੇ ਲਈ ਇਕ ਡੇਢ ਘੰਟੇ ਦਾ ਮਨਪ੍ਰਚਾਵੇ ਦਾ ਸਾਧਨ ਬਣੇਗੀ ਤੇ ਤੁਹਾਨੂੰ ਬਹੁਤ ਪਸੰਦ ਆਵੇਗੀ। ਆਪਣੇ ਜਵਾਕ ਨੂੰ ਨਾਲ ਲੈ ਜਾਓ ਤੇ ਕੋਸ਼ਿਸ਼ ਕਰਨ ਕਿ ਜ਼ਿਆਦਾ ਜੋਰ ਦੀ ਨਾ ਹਸੋ।

Click here for the best in baby advice
What do you think?
0%
Wow!
0%
Like
0%
Not bad
0%
What?
scroll up icon