Link copied!
Sign in / Sign up
0
Shares

7 ਉਹ ਕੰਮ ਜਿਨ੍ਹਾਂ ਨਾਲ ਸਟ੍ਰੇਰਚ ਮਾਰਕਸ ਪ੍ਰਭਾਵਿਤ ਹੁੰਦੇ ਹਨ


“ ਬਦਾਮੀ ਰੰਗ ਦੀ ਚਮੜੀ ਉਤੇ ਚਿੱਟੀਆਂ ਲਕੀਰਾਂ; ਇਹ ਸਦਾ ਤੋਂ ਏਦਾਂ ਨਹੀਂ ਸੀ, ਇਕ ਵਕਤ ਸੀ ਜਦੋਂ ਮੇਰੀ ਚਮੜੀ ਵਿਚ ਇਕ ਵੀ ਦੋਸ਼ ਨਹੀਂ ਸੀ, ਘਟੋ ਘਟ ਇਹ ਇਨ੍ਹਾਂ ਛੋਟੇ ਛੋਟੇ ਬਦਮਾਸ਼ ਨਿਸ਼ਾਨਾਂ ਤੋਂ ਤਾਂ ਮੁਕਤ ਸੀ।“ ਕਿ ਆਹੀ ਗਲ ਤੁਹਾਡੀ ਜ਼ਿੰਦਗੀ ਨੂੰ ਵੀ ਬਯਾਨ ਕਰਦੀ ਹੈ। ਕਿ ਸਟ੍ਰੇਚ ਮਾਰਕਸ ਨੇ ਤੁਹਾਡੇ ਚੰਮ ਦੀ ਖ਼ੂਬਸੂਰਤੀ ਵੀ ਤਬਾਹ ਕਰ ਦਿੱਤੀ ਹੈ। ਜੇ ਏਦਾਂ ਹੈ, ਤਾਂ ਤੁਸੀਂ ਕਲੇ ਨਹੀਂ ਹੋ। ਇਹ ਨਿਸ਼ਾਨ ਤਾਂ ਹਰ ਇਨਸਾਨ ਦੀ ਜ਼ਿੰਦਗੀ ਨੂੰ ਖਤਰਨਾਕ ਬਿਮਾਰੀ ਦੀ ਤਰ੍ਹਾਂ ਚਿਪਕ ਜਾਂਦੇ ਹਨ। ਇਸਦੇ ਕਈ ਕਾਰਨ ਹਨ ਜਿਨ੍ਹਾਂ ਵਿਚ ਗਰਭ ਧਾਰਨਾ ਅਤੇ ਜੋਬਨ ਦੇ ਕਾਰਨ ਵੀ ਸ਼ਾਮਿਲ ਹਨ। “ਪਰ ਮੈਂ ਤੇ ਉਨ੍ਹਾਂ ਨੂੰ ਭਜਾਉਣ ਲਈ ਕਈ ਨੁਸਖ਼ੇ ਅਪਣਾ ਲਏ ਹਨ, ਫੇਰ ਵੀ ਉਹ ਭੱਜ ਕਿਊ ਨਹੀਂ ਰਹੇ? ਬਹੁਤ ਚੀਜ਼ਾਂ ਹੁੰਦੀਆਂ ਹਨ ਜੋ ਇਨ੍ਹਾਂ ਨਿਸ਼ਾਨਾਂ ਦਾ ਕਾਰਨ ਹੋ ਸਕਦੀਆਂ ਹਨ ਜਿਨ੍ਹਾਂ ਵਿਚੋਂ ਕੁਝ ਇਹੋ ਜਿਹੀਆਂ ਵੀ ਹਨ ਜੋ ਅਸੀਂ ਰੋਜ਼ ਕਰਦੇ ਹਾਂ, ਪਰ ਸਾਨੂੰ ਪਤਾ ਨਹੀਂ ਲਗਦਾ।

1. ਪਾਣੀ

ਪਾਣੀ ਜੀਵਨ ਦੇ ਲਈ ਬਹੁਤ ਜਰੂਰੀ ਹੈ। ਇਹ ਵੀ ਜਰੂਰੀ ਹੈ ਕਿ ਅਸੀਂ ਆਪਣੀ ਸ੍ਕਿਨ ਨੂੰ ਹਾਈਡਰੇਟ ਰੱਖਣਾ ਜ਼ਰੂਰੀ ਹੈ। ਅਸੀਂ ਸਾਰੇ ਪੂਰੇ ਦਿਨ ਵਿੱਚ ਬਹੁਤ ਘੱਟ ਪਾਣੀ ਪੀਂਦੇ ਹਨ। ਕਦੇ- ਕਦੇ ਤਾਂ ਸਾਰੇ ਦਿਨ ਵਿਚ ਅਸੀਂ 2 ਲਿਟਰ ਤੋਂ ਵੀ ਘਟ ਪਾਣੀ ਪੀਂਦੇ ਹਨ, ਜੋ ਕਿ ਸੇਹਤਮੰਦ ਰਹਿਣ ਲਈ ਬਹੁਤ ਘੱਟ ਹੈ। ਘਟ ਪਾਣੀ ਪੀਣ ਕਰਕੇ ਸਾਡੀ ਸ੍ਕਿਨ ਹਾਈਡਰੇਟ ਨਹੀਂ ਰਹਿੰਦੀ ਜਿਸ ਕਰਕੇ ਕੋਲਜ਼ਨ ਨਹੀਂ ਬਣ ਪਾਉਂਦਾ। ਕੋਲਜ਼ਨ ਬੰਦੇ ਦੇ ਸ਼ਰੀਰ ਵਿੱਚ ਸਭ ਤੋਂ ਵੱਧ ਬਣਨ ਵਾਲਾ ਪ੍ਰੋਟੀਨ ਹੈ। ਇਸ ਪ੍ਰੋਟੀਨ ਕਰਕੇ ਹੀ ਸਾਡੀ ਸ੍ਕਿਨ ਤਾਕਤਵਰ ਰਹਿੰਦੀ ਹੈ। ਜਿੰਨੀ ਸਾਡੀ ਚਮੜੀ ਤਾਕਤਵਰ ਅਤੇ ਲਚੀਲੀ ਹੋਵੇਗੀ ਉਤਨੇ ਹੀ ਘਟ ਨਿਸ਼ਾਨ ਪੈਣਗੇ।

2. ਵਜ਼ਨ ਘਟਾਉਣਾ

ਇਹ ਕੇਸ ਗਰਭ ਅਵਸਥਾ ਤੋਂ ਬਾਦ ਆਮ ਹੈ। ਕਿਉਂਕਿ ਸਾਰੀ ਔਰਤਾਂ ਮੁਟਾਪੇ ਨੂੰ ਲੈਕੇ ਚਿੰਤਾ ਕਰਦਿਆਂ ਹਨ ਅਤੇ ਛੇਤੀ ਤੋਂ ਛੇਤੀ ਆਪਣਾ ਵਜ਼ਨ ਘਟ ਕਰਨਾ ਚਾਉਂਦਿਆਂ ਹਨ; ਜਿਸ ਦਾ ਮਤਲਬ ਹੈ ਬਹੁਤ ਜ਼ਿਆਦਾ ਕਸਰਤ ਕਰਨਾ । ਪਰ ਇਕਦਮ ਵਜ਼ਨ ਘਟਾਉਣਾ ਵੀ ਇਹਨਾਂ ਲਕੀਰਾਂ ਦਾ ਇਕ ਕਾਰਨ ਹੋ ਸਕਦਾ ਹੈ। ਇਹ ਇਸ ਕਰਕੇ ਹੁੰਦਾ ਹੈ ਕਿਉਂਕਿ ਤੁਸੀਂ ਆਪਣੀ ਤਵਚਾ ਨੂੰ ਠੀਕ ਹੋਣ ਲਈ ਸਮਾਂ ਹੀ ਨਹੀਂ ਦੇ ਰਹੇ ਹੋ, ਉਹ ਚੰਗੀ ਤਰ੍ਹਾਂ ਨਾਲ ਕਸ ਨਹੀਂ ਰਹੀ ਹੈ। ਇਸ ਤੋਂ ਅਲਾਵਾਂ, ਇਹ ਇਕ ਇਹੋ ਜਿਹਾ ਹਾਰਮੋਨ ਪੈਦਾ ਕਰਦਾ ਹੈ ਜਿਸ ਤੋਂ ਕੋਲਜ਼ਨ ਦੀ ਸਿਰਜਣਾ ਘਟ ਜਾਂਦੀ ਹੈ ਅਤੇ ਫੇਰ ਤੁਸੀਂ ਸਟ੍ਰੇਰਚ ਮਾਰਕਸ ਦੇ ਸ਼ਿਕਾਰ ਦੇ ਕਾਬਿਲ ਹੋ ਜਾਂਦੇ ਹੋ।

3. ਵਜ਼ਨ ਦਾ ਵੱਧ ਜਾਣਾ

ਜ਼ਿਆਦਾਤਰ ਲੋਕੀ ਸੁੱਡੌਲ ਸ਼ਰੀਰ ਬਣਾਉਣਾ ਚਾਉਂਦੇ ਹਨ ਜਿਸ ਕਰਕੇ ਉਹ ਆਪਣਾ ਵਜ਼ਨ ਵਧਾਉਂਦੇ ਹਨ। ਅਤੇ ਗਰਭ ਅਵਸਥਾ ਦੌਰਾਨ ਵੀ ਵਜ਼ਨ ਇਕਦਮ ਵੱਧਦਾ ਹੈ। ਵਜ਼ਨ ਘਟਣ ਦੇ ਵਾਂਗ ਹੀ ਵਜ਼ਨ ਦਾ ਵਧਣਾ ਵੀ ਹਨ ਨਿਸ਼ਾਨਾ ਦਾ ਇਕ ਹੋਰ ਕਾਰਨ ਹੈ। ਵਜ਼ਨ ਦੇ ਵੱਧਨ ਨਾਲ ਚਮੜੀ ਨੂੰ ਖਿੱਚ ਪੈਂਦੀ ਹੈ ਜਿਸ ਕਰਕੇ ਕੋਲਜ਼ਨ ਵੀ ਖ਼ਰਾਬ ਹੁੰਦਾ ਹੈ ਅਤੇ ਖੂਨ ਦੀਆਂ ਨਾੜੀਆਂ ਵੀ। ਇਹ ਹੋਣ ਕਰਕੇ ਨਾੜੀਆਂ ਵਿੱਚ ਜਲਣ ਹੁੰਦੀ ਹੈ ਅਤੇ ਉਹ ਨਿਸ਼ਾਨਾਂ ਦੇ ਵਰਗੇ ਤੁਹਾਡੇ ਸ੍ਕਿਨ ਦੇ ਦਿੱਖਦਿਆਂ ਹਨ ਅਤੇ ਸਟ੍ਰੇਰਚ ਮਾਰਕਸ ਦਾ ਕਾਰਨ ਬਣਦੀਆਂ ਹਨ।

4. ਚਮਤਕਾਰੀ ਕ੍ਰੀਸ

ਜੋ ਕ੍ਰੀਮ ਬਾਜ਼ਾਰ ਵਿਚ ਉਪਲੱਬਧ ਹੈ, ਜੋ ਕਿ ਏਦਾਂ ਦਾ ਦਾਵਾ ਕਰਦੀ ਹੈ ਕਿ ਤੁਹਾਨੂੰ ਸਟ੍ਰੇਰਚ ਮਾਰਕਸ ਤੋਂ ਛੇਤੀ ਹੀ ਛੁਟਕਾਰਾ ਦਵਾ ਦੇਵੇਗੀ; ਇਹੋ ਜਿਹੀ ਚਮਤਕਾਰੀ ਕ੍ਰੀਮ ਵੀ ਤੁਹਾਡੇ ਲਈ ਸਰਾਪ ਸਾਬਿਤ ਹੋ ਸਕਦੀ ਹੈ। ਇਹਨਾਂ ਕਰੀਮਾਂ ਵਿੱਚ ਇਕ ਜਰੂਰੀ ਪਦਾਰਥ ਹੈ ਟਰੇਟੀਨੋੲਨ ਜੋ ਕਿ ਸਟ੍ਰੇਰਚ ਮਾਰਕਸ ਨੂੰ ਗਾਇਬ ਕਰਨ ਲਈ ਠੀਕ ਸਾਬਿਤ ਹੁੰਦਾ ਹੈ। ਇਹ ਤੁਹਾਡੀ ਚਮੜੀ ਨੂੰ ਇਕ ਹੱਦ ਤਕ ਠੀਕ ਕ੍ਰ ਸਕਦੀਆਂ ਹਨ ਪਰ ਤੁਹਾਡੇ ਵੱਲੋਂ ਵੀ ਧਿਆਨ ਰੱਖਣਾ ਜ਼ਰੂਰੀ ਹੈ।

5. ਉਡੀਕਣਾ

ਨਵੇਂ ਨਿਸ਼ਾਨਾਂ ਦਾ ਇਲਾਜ ਕਰਨਾ ਸੌਖਾ ਹੁੰਦਾ ਹੈ। ਜਦੋਂ ਉਹ ਲਾਲ ਅਤੇ ਤਾਜ਼ੇ ਹੁੰਦੇ ਹਨ, ਤਦੋਂ ਉਨ੍ਹਾਂ ਨੂੰ ਠੀਕ ਕਰਨ ਆਸਾਨ ਹੈ ਪਰ ਜਦੋਂ ਉਹ ਚਿੱਟੇ ਰੰਗ ਦੀਆਂ ਲਕੀਰਾਂ ਵਿਚ ਤਬਦੀਲ ਹੋ ਜਾਂਦੇ ਹਨ ਫੇਰ ਬਹੁਤ ਮੁਸ਼ਕਿਲ। ਜਦੋਂ ਉਹ ਨਵੇਂ ਹੁੰਦੇ ਹਨ ਓਦੋਂ ਉਨ੍ਹਾਂ ਨੂੰ ਲੇਜ਼ਰ ਦਾ ਇਸਤੇਮਾਲ ਕਰਕੇ ਅਸੀਂ ਹਟਾ ਸਕਦੇ ਹਨ। ਹਾਲਾਂਕਿ ਇਹ ਇਲਾਜ ਪੁਰਾਣੇ ਨਿਸ਼ਾਨਾਂ ਤੇ ਘਟ ਅਸਰ ਕਰਦਾ ਹੈ।

6. ਖ਼ਰਾਸ਼ ਕਰਨਾ

ਕਈ ਵਾਰੀ ਸਟ੍ਰੇਰਚ ਮਾਰਕਸ ਦੇ ਆਲੇ ਦੁਆਲੇ ਦੇ ਵਿਚ ਖੁਜਲੀ ਛਿੜਦੀ ਹੈ ਅਤੇ ਅਸੀਂ ਉਥੇ ਖ਼ਰਾਸ਼ ਕਰਕੇ ਆਰਾਮ ਮਹਿਸੂਸ ਕਰਦੇ ਹਨ। ਇਸ ਖਾਹਿਸ਼ ਦਾ ਕਾਰਨ ਹੈ ਉਨ੍ਹਾਂ ਦੇ ਕੋਲ ਹੋਣ ਵਾਲੀ ਜਲਣ। ਪਰ ਏਦਾਂ ਕਰਨ ਨਾਲ ਤਾਂ ਉਹ ਨਿਸ਼ਾਨ ਹੋਰ ਵੀ ਸਾਹਮਣੇ ਆ ਜਾਂਦੇ ਹਨ ਅਤੇ ਸਾਫ ਦਿੱਖਣ ਲਗਦੇ ਹਨ। ਇਸ ਜਲਣ ਨੂੰ ਠੀਕ ਕਰਨ ਲਈ ਕਿਸੇ ਲੋਸ਼ਨ ਦਾ ਇਸਤੇਮਾਲ ਕਰਨਾ ਠੀਕ ਰਹਿੰਦਾ ਹੈ ਜਿਸ ਤੋਂ ਸ੍ਕਿਨ ਹਾਈਡਰੇਟਿਡ ਰਹਿੰਦੀ ਹੈ।

7. ਨਹਾਉਣਾ

ਆਮ ਤੌਰ ਤੇ ਗਰਮ ਪਾਣੀ ਨਾਲ ਨਹਾ ਕੇ ਸਾਨੂੰ ਬਹੁਤ ਹੀ ਵਧੀਆ ਲਗਦਾ ਹੈ। ਪਰ ਇਹ ਸਾਡੀ ਸਟ੍ਰੇਰਚ ਮਾਰਕਸ ਦੇ ਹਾਲ ਲਈ ਠੀਕ ਨਹੀਂ ਹੈ। ਗਰਮ ਪਾਣੀ ਸਾਡੀ ਤਵਚਾ ਦੀ ਨਮੀ ਨੂੰ ਸੋਖ ਲੈਂਦਾ ਹੈ; ਇਸ ਕਰਕੇ ਠੰਡਾ ਪਾਣੀ ਸਾਡੇ ਲਈ ਜ਼ਿਆਦਾ ਵਧੀਆ ਹੈ। ਠੰਡੇ ਪਾਣੀ ਦੇ ਨਾਲ ਨਹਾਉਣ ਦੇ ਦੋ ਫਾਇਦੇ ਹਨ ਇਕ ਤਾਂ ਇਹ ਸਾਡੀ ਨਮੀ ਨੂੰ ਬਣਾਈ ਰੱਖਦਾ ਹੈ ਅਤੇ ਦੂਜਾ ਇਹ ਸਾਡੀ ਤਵਚਾ ਨੂੰ ਕਸ ਕੇ ਰੱਖਦਾ ਹੈ। ਇਹ ਦੋਵੇਂ ਗਲਾਂ ਸਾਡੇ ਸ਼ਰੀਰ ਲਈ ਵਧੀਆ ਹਨ।

ਯਾਦ ਰੱਖਣਾ ਕੇ ਸਟ੍ਰੇਰਚ ਮਾਰਕਸ ਕਦੇ ਵੀ ਪੂਰੀ ਤਰ੍ਹਾਂ ਨਹੀਂ । ਬਸ ਤੁਸੀਂ ਆਪਣੇ ਸਰੀਰ ਦਾ ਧਿਆਨ ਰੱਖੋ। ਕਹਿਣ ਦਾ ਮਤਲਬ ਇਹ ਹੈ ਕਿ ਅੱਛਾ ਖਾਓ, ਵਾਧੂ ਪਾਣੀ ਪਿਯੋ ਅਤੇ ਆਪਣੀ ਤਵਚਾ ਦੀ ਦੇਖ ਭਾਲ ਕਰੋ। ਇਸ ਦੇ ਨਾਲ ਇਹ ਵੀ ਧਿਆਨ ਰੱਖੋ ਕਿ ਤੁਹਾਡੇ ਕਸਰਤ ਦਾ ਕ੍ਰਮ ਠੀਕ ਹੈ ਅਤੇ ਸੰਤੁਲਿਤ ਹੈ। ਕਿਉਂਕਿ ਇਲਾਜ ਕਰਣ ਨਾਲੋਂ ਬਿਮਾਰੀ ਨੂੰ ਰੋਕਣਾ ਜਿਆਦਾ ਸੌਖਾ ਹੈ। 

Click here for the best in baby advice
What do you think?
0%
Wow!
0%
Like
0%
Not bad
0%
What?
scroll up icon