Link copied!
Sign in / Sign up
0
Shares

7 ਕਲਾਕਾਰੀਆਂ ਜੋ ਤੁਸੀਂ ਆਪਣੇ ਘਰ ਦੀ ਚੀਜ਼ਾਂ ਨਾਲ ਕਰ ਸਕਦੇ ਹੋ


ਜੇ ਤੁਹਾਡੇ ਘਰੇ ਕੋਈ ਛੋਟਾ ਬੱਚਾ ਹੈ ਤਾਂ ਉਹ ਤੁਹਾਨੂੰ ਲਗਾਤਾਰ ਟੋਕਦੇ ਹੋਣਗੇ ਕਿ ਉਨ੍ਹਾਂ ਕੋਲ ਕਰਣ ਨੂੰ ਕੁਝ ਨਹੀਂ ਹੈ। ਆਪਣੇ ਆਪ ਨੂੰ ਉਨ੍ਹਾਂ ਦੀ ਥਾਂ ਤੇ ਰੱਖ ਕੇ ਦੇਖੋ, ਸ਼ਾਇਦ ਤੁਸੀਂ ਉਨ੍ਹਾਂ ਦੀ ਪਰੇਸ਼ਾਨੀ ਸਮਝ ਸਕੋ। ਸਾਰਾ ਦਿਨ ਟੈਲੀਵਿਜ਼ਨ ਵੇਖਣਾ ਅਤੇ ਵੀਡੀਓ ਗੇਮ ਖੇਡਣ ਦਾ ਤਾਂ ਕੋਈ ਫਾਇਦਾ ਨਹੀਂ ਹੈ । ਹਾਂ ਜੇ ਇਹਨਾਂ ਚੀਜ਼ਾਂ ਨਾਲ ਕੁਝ ਹੋ ਸਕਦਾ ਤਾਂ ਉਹ ਇਹ ਕਿ ਇਸਦੇ ਨਾਲ ਤੁਹਾਡਾ ਬੱਚਾ ਥਕਿਆ ਮਹਿਸੂਸ ਕਰ ਸਕਦਾ ਹੈ ਅਤੇ ਉਸਦੀ ਅੱਖਾਂ ਤੇ ਅਸਰ ਪੈ ਸਕਦਾ ਹੈ। ਇਨ੍ਹਾਂ ਦੀ ਥਾਂ ਤੇ ਹੇਠ ਲਿਖੇ ਹੋਏ ਕਲਾ ਦੇ ਸਮਾਨ ਦਾ ਇਸਤੇਮਾਲ ਕਰੋ।

1. ਉਨ੍ਹਾਂ ਨੂੰ ਹੱਥ ਦੇ ਬਣੇ ਦਸਤਕਾਰੀ ਸਮਾਨ ਵਿੱਚ ਰੁਝਾਓ

ਆਪਣੇ ਬੱਚਿਆਂ ਦੀ ਕਲਾ ਨਾਲ ਵਾਕਫ਼ੀਅਤ ਬਣਾਉਣ ਦੇ ਨਾਲ ਉਨ੍ਹਾਂ ਦੀ ਕਲਾ ਵੀ ਉਭਰਦੀ ਹੈ ਅਤੇ ਇਦਾਂ ਕਰਣ ਨਾਲ ਉਨ੍ਹਾਂ ਦੀ ਸੋਚ ਦਾ ਦਾਇਰਾ ਵੀ ਵੱਧਦਾ ਹੈ। ਰੀਸਾਇਕਲਿੰਗ ਕਰਣ ਨਾਲ ਉਨ੍ਹਾਂ ਦੇ ਦਿਮਾਗ ਵਿੱਚ ਚੰਗੀਆਂ ਗੱਲਾਂ ਵੀ ਬੈਠ ਦਿਆਂ ਹਨ- ਜਿਸ ਤੋਂ ਕੀ ਉਨ੍ਹਾਂ ਨੂੰ 3 ਆਰਾਂ ਦਾ ਮਤਲਬ ਪਤਾ ਲਗਦਾ ਹੈ। ਇਸਲਈ ਅਗੇ ਵੱਧੋ ਅਤੇ ਉਨ੍ਹਾਂ ਨੂੰ ਵਿਅਸਤ ਰੱਖੋ।

2. ਪਲਾਸਟਿਕ ਦੀਆਂ ਬੋਤਲਾਂ

ਪਲਾਸਟਿਕ ਨਾਲ ਸਾਡੀ ਇਕ ਬਚਤ ਵੀ ਹੁੰਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਪਲਾਸਟਿਕ ਦੀ ਬੋਤਲਾਂ ਦੇ ਨਾਲ ਤੁਸੀਂ ਬਹੁਤ ਹੀ ਮਨਮੋਹਕ ਚੀਜ਼ਾਂ ਬਣਾ ਸਕਦੇ ਹੋ ਥੋੜਾ ਜਿਹਾ ਪੇਂਟ ਇਸਤੇਮਾਲ ਕਰਕੇ। ਅਲਮੀਨੀਅਮ ਦੇ ਡੱਬੇ ਵਾਂਗ ਤੁਸੀਂ ਇਨ੍ਹਾਂ ਨੂੰ ਵੀ ਪੇਂਟ ਕਰ ਸਕਦੇ ਹੋ ਅਤੇ ਇਸ ਨੂੰ ਸਜਾਵਟ ਲਈ ਪ੍ਰਯੋਗ ਕਰ ਸਕਦੇ ਹੋ। ਜੇ ਤੁਹਾਡਾ ਬੱਚਾ ਜ਼ਿਆਦਾ ਹੀ ਕਲਾਤਮਕ ਹੈ ਤਾਂ ਤੁਸੀਂ ਉਨ੍ਹਾਂ ਤੋਂ ਬੋਤਲਾਂ ਨਾਲ ਥੋੜਾ ਗੱਤਾ ਲਾ ਕੇ ਉਸਦੇ ਨਾਲ ਪੰਛੀਆਂ ਦਾ ਆਲ੍ਹਣਾ ਬਣਾ ਸਕਦੇ ਹੋ।

3. ਸ਼ੈਡੋ ਬਾਕਸ

ਜੁਤੀਆਂ ਦੇ ਪੁਰਾਣੇ ਡੱਬੇ ਨਾ ਸੁੱਟੋ। ਆਪਣੇ ਬੱਚੇ ਨੂੰ ਕਹੋ ਕਿ ਜਿਦਾਂ ਉਹ ਇਸ ਡੱਬੇ ਨੂੰ ਸਜਾਉਣਾ ਚਾਉਂਦਾ ਹੈ ਉਦਾ ਸਜਾ ਲੇਵੇ, ਭਾਵੇਂ ਰੰਗ-ਬਰੰਗੇ ਕਾਗਜ ਲਾ ਕੇ ਜਾਂ ਫੇਰ ਪੇਂਟ ਕਰਕੇ। ਇਸ ਡੱਬੇ ਵਿੱਚ ਆਪਣੇ ਬੱਚੇ ਦੀ ਯਾਦਗਾਰ ਨਿਸ਼ਾਨੀਆਂ ਅਤੇ ਫੋਟੋਆਂ ਰੱਖੋ ਜੋ ਉਨ੍ਹਾਂ ਲਈ ਬਹੁਤ ਕੀਮਤੀ ਹਨ। ਉਹ ਇਸ ਡੱਬੇ ਨੂੰ ਆਪਣੇ ਖਜਾਨੇ ਵਾਂਗ ਸਾਂਭ ਕੇ ਰੱਖਣਗੇ।

4. ਰਾਕਟ

ਇਕ ਪਲਾਸਟਿਕ ਦੀ ਬੋਤਲ ਲੈ ਕੇ ਉਸਦੇ ਦੋ ਪਾਸੇ ਛੋਟੇ-ਛੋਟੇ ਕੈਨ ਲਾ ਦੇਵੋ ਅਤੇ ਇਸ ਸਾਰੇ ਨੂੰ ਅਲਮੀਨੀਅਮ ਦੇ ਪੱਤਰ ਨਾਲ ਜਾਂ ਰੰਗੀਨ ਕਾਗਜ ਨਾਲ ਲਪੇਟ ਦੇਵੋ, ਜਿਦਾਂ ਤੁਹਾਨੂੰ ਠੀਕ ਲਗੇ। ਆਪਣੇ ਬੱਚੇ ਨੂੰ ਇਕ ਪਾਸੇ ਤਾਂ ਰਾਕਟ ਦੀ ਤਸਵੀਰ ਦਿਖਾਓ ਅਤੇ ਦੂਜੇ ਪਾਸੇ ਉਸਨੂੰ ਘਰ ਦਾ ਬਣਾਇਆ ਹੋਇਆ ਦੇਸੀ ਰਾਕਟ ਦਵੋ। ਇਹ ਉਸਨੂੰ ਬਹੁਤ ਪਸੰਦ ਆਵੇਗਾ।

5. ਛੁੱਟੀਆਂ ਦੇ ਕਾਰਡ

ਸਾਲ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਛੁੱਟੀਆਂ ਆਉਂਦੀਆਂ ਹਨ। ਘਰ ਉਤੇ ਬਣਾਏ ਹੋਏ ਕਾਰਡ ਤੋਂ ਵਧੀਆ ਹੋਰ ਕਿ ਹੋ ਸਕਦਾ ਹੈ? ਆਪਣੇ ਬੱਚੇ ਨੂੰ ਕੁਛ ਰੰਗ, ਕਾਗਜ ਤੇ ਕਾਰਡ ਨੂੰ ਚਮਕਾਉਣ ਲਈ ਕੁਝ ਸਮਾਨ ਦੇ ਦੇਵੋ ਅਤੇ ਉਨ੍ਹਾਂ ਨੂੰ ਆਪਣੇ ਪਿਆਰਿਆਂ ਦੇ ਲਈ ਕਾਰਡ ਬਣਾਉਣ ਦਾ ਮੌਕਾ ਦੇਵੋ।

6. ਨਾਮ ਵਾਲਾ ਕਾਰਡ

ਕੀ ਤੁਹਾਡੇ ਬੱਚੇ ਦਾ ਅਲੱਗ ਕਮਰਾ ਹੈ? ਜੇ ਹਾਂ, ਤਾਂ ਉਸਦੇ ਨਾਮ ਦੇ ਅੱਖਰ ਗੱਤੇ ਉਤੋਂ ਕਟ ਕੇ ਅਤੇ ਉਸ ਤੇ ਰੰਗੀਨ ਕਾਗਜ ਲਾ ਕੇ ਉਨ੍ਹਾਂ ਨੂੰ ਕੰਦ ਉਤੇ ਤੰਗ ਦੇਵੋ। ਤੁਹਾਡੇ ਬੱਚੇ ਇਦਾ ਕਰਣ ਵਿਚ ਤੁਹਾਡੀ ਮਦਦ ਜਰੂਰ ਕਰਣਗੇ।

7. ਘਰੇ ਬਣਾਏ ਹੋਏ ਲੰਪ

ਰੋਸ਼ਨੀ ਦੇ ਸਰੋਤ ਵੀ ਤੁਸੀਂ ਆਪਣੇ ਘਰੇ ਬਣਾ ਸਕਦੇ ਹੋ। ਕੀ ਤੁਹਾਡੇ ਬੱਚੇ ਨੇ ਕਦੇ ਕੱਚ ਦੀਆਂ ਬੋਤਲਾਂ ਨੂੰ ਪੇਂਟ ਕੀਤਾ ਹੈ? ਉਨ੍ਹਾਂ ਬੋਤਲਾਂ ਵਿੱਚ ਐਲ.ਈ.ਡੀ ਲਾ ਕੇ ਤੁਸੀਂ ਵਧੀਆ ਲੈਂਪ ਬਣਾ ਸਕਦੇ ਹੋ। ਇਦਾ ਕਰਣ ਨਾਲ ਤੁਹਾਡੇ ਘਰ ਦੀ ਸਜਾਊਟ ਦਾ ਅੰਦਾਜ਼ ਹੀ ਬਦਲ ਜਾਵੇਗਾ।

ਕਿੰਨੀ ਵਧੀਆ ਹਨ ਇਹ ਘਰੇ ਬਣਾਈ ਹੋਈਆਂ ਚੀਜ਼ਾਂ। ਇਨ੍ਹਾਂ ਦੇ ਨਾਲ ਤੁਹਾਡਾ ਬੱਚਾ ਵਿਅਸਤ ਵੀ ਰਵੇਗਾ ਅਤੇ ਉਨ੍ਹਾਂ ਦੀ ਸਿਰਜਣਾਤਮਕਤਾ ਵੀ ਵਧੇਗੀ। 

Tinystep Baby-Safe Natural Toxin-Free Floor Cleaner

Click here for the best in baby advice
What do you think?
0%
Wow!
0%
Like
0%
Not bad
0%
What?
scroll up icon