Link copied!
Sign in / Sign up
7
Shares

ਬੱਚਿਆਂ ਦੀ ਗੈਸ ਦੀ ਦਿੱਕਤ ਅਤੇ ਉਹਨੂੰ ਕਿਦਾਂ ਠੀਕ ਕੀਤਾ ਜਾਵੇ


ਬੱਚੇ ਨਿੱਕੇ-ਨਿੱਕੇ ਪਿਆਰੇ ਜੀਵ ਹੁੰਦੇ ਹਨ ਜੋ ਕਿ ਆਪਣੇ ਹੀ ਪਦ ਦੀ ਆਵਾਜ਼ ਤੋਂ ਵੀ ਡਰ ਸਕਦੇ ਹਨ। ਬੱਚੇ ਇਕ ਦਿਨ ਵਿੱਚ ਆਮ ਤੌਰ ਤੇ 18-21 ਬਾਰ ਆਪਣੇ ਸਰੀਰ ਵਿਚੋਂ ਗੈਸ ਕੜਦੇ ਹਨ। ਇਹ ਇਸ ਕਰਕੇ ਹੁੰਦਾ ਹੈ ਕਿਉਂਕਿ ਉਹ ਖਾਂਦੇ ਸਮਾਂ ਵੀ ਹਵਾ ਲੈਂਦੇ ਹਨ, ਇਸ ਵਿੱਚ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਉਹ ਆਪਣੀ ਮਾਂ ਦਾ ਦੁੱਧ ਚੁੰਘਦੇ ਹਨ ਜਾਂ ਬੋਤਲ ਵਿਚ ਦੁੱਧ ਪੀਂਦੇ ਹਨ। ਇਹ ਤਾਂ ਉਦੋਂ ਵੀ ਹੋ ਸਕਦਾ ਹੈ ਜਦੋਂ ਉਹ ਚੁੰਘਣੀ ਚੁੰਘ ਰਹੇ ਹੋਣ।

ਗੈਸ ਹੋਣ ਦੇ ਕੀ ਲੱਛਣ ਹਨ?

ਜੇ ਤੁਹਾਡੇ ਬਚੇ ਦੇ ਸ਼ਰੀਰ ਦੇ ਸਿਸਟਮ ਵਿਚ ਗੈਸ ਫਸੀ ਹੋਈ ਹੈ ਤਾਂ ਤੁਹਾਨੂੰ ਨੀਚੇ ਲਿਖੇ ਹੋਏ ਲੱਛਣ ਦੇਖਣ ਨੂੰ ਮਿਲਣਗੇ। ਇਹਨਾਂ ਨਿਸ਼ਾਨੀਆਂ ਤੋਂ ਤੁਹਾਨੂੰ ਪਤਾ ਲਗ ਸਕਦਾ ਹੈ ਕਿ ਤੁਹਾਡੇ ਬੱਚੇ ਨੂੰ ਗੈਸ ਦੀ ਪਰੇਸ਼ਾਨੀ ਹੈ।

• ਖਲਬਲੀ ਜੇਹੀ ਹੋਣਾ ਅਤੇ ਮੂਡੀ ਹੋਣਾ

• ਪੇਟ ਨੂੰ ਅਫਾਰਾ ਹੋਣਾ

• ਬਾਰ- ਬਾਰ ਡਕਾਰ ਲੈਣਾ

• ਪਰੇਸ਼ਾਨੀ ਕਰਕੇ ਰੋਣਾ

• ਜ਼ੋਰ-ਜ਼ੋਰ ਨਾਲ ਪਦ ਮਾਰਨਾ

• ਪੇਟ ਦਾ ਸਖ਼ਤ ਹੋਣਾ

ਕੀ ਤੁਸੀਂ ਜਾਣਦੇ ਹੋ?

ਬੱਚਿਆਂ ਨੂੰ ਜਦੋਂ ਗੈਸ ਦੀ ਦਰਦ ਹੁੰਦੀ ਹੈ ਉਦੋਂ ਉਹ ਆਪਣੀ ਲੱਤਾਂ ਉਪਰ ਛਕਦੇ ਹਨ ਅਤੇ ਪੀਠ ਨੂੰ ਖਿੱਚ ਪਾਉਂਦੇ ਹਨ। ਇਸ ਤਰ੍ਹਾਂ ਤੁਸੀਂ ਪਤਾ ਕਰ ਸਕਦੇ ਹੋ ਕਿ ਬੱਚੇ ਨੂੰ ਗੈਸ ਦੀ ਪਰੇਸ਼ਾਨੀ ਹੈ ਜਾਂ ਨਹੀਂ।

ਤੁਸੀਂ ਬੱਚੇ ਨੂੰ ਰਾਹਤ ਕਿਦਾਂ ਦਵਾ ਸਕਦੇ ਹੋ?

ਆਪਣੇ ਬੱਚੇ ਨੂੰ ਗੈਸ ਦੇ ਨਾਲ ਜਦੋ ਜਹਿਦ ਕਰਦੇ ਹੋਏ ਵੇਖਣਾ ਹਰ ਮਾਂ ਬਾਪ ਲਈ ਬਹੁਤ ਦੁਖੀ ਦ੍ਰਿਸ਼ ਹੁੰਦਾ ਹੈ। ਤੁਸੀਂ ਇਹਨਾਂ ਤਰੀਕਿਆਂ ਨਾਲ ਆਪਣੇ ਬੱਚੇ ਦੀ ਮਦਦ ਕਰ ਸਕਦੇ ਹੋ:

ਗਰਮ ਕਪੜੇ ਵਿਚ ਲਿੱਪੇਟਨਾ


ਆਪਣੇ ਬੱਚੇ ਨੂੰ ਕਸ ਕੇ ਪਕੜੋ ਅਤੇ ਉਨ੍ਹਾਂ ਨੂੰ ਨਿੱਘ ਅਤੇ ਸੁਰੱਖਿਆ ਦਾ ਅਹਿਸਾਸ ਦਵਾਓ ਜਿਦਾਂ ਉਹ ਤੁਹਾਡੇ ਗਰਭ ਵਿੱਚ ਕਰਦਾ ਸੀ ।
ਇਧਰ ਉਧਰ ਡੋਲਦੇ ਰਹੋ

ਜਿਦਾਂ ਓਹਨੂੰ ਕਪੜੇ ਵਿਚ ਸਮੇਟਿਆ ਸੀ ਉਦਾ ਹੀ ਉਹਨੂੰ ਲੈ ਕੇ ਅੱਗੇ ਪਿੱਛੇ ਝੂਟੇ ਦਿੰਦੇ ਰਹੋ ਤਾਂ ਜੋ ਬਚੇ ਨੂੰ ਆਰਾਮ ਮਿਲੇ।

ਉਹਨਾਂ ਦੇ ਮੂੰਹ ਵਿੱਚ ਨਿੱਪਲ ਦੇ ਦਵੋ

ਜੇ ਬੱਚਿਆਂ ਨੂੰ ਖੇਲਣ ਲਈ ਕੋਈ ਚੁੰਘਣੀ ਦੇ ਦਿੱਤੀ ਜਾਵੇ ਤਾਂ ਉਨ੍ਹਾਂ ਨੂੰ ਦਰਦ ਅਤੇ ਗੈਸ ਤੋਂ ਆਰਾਮ ਮਿਲੇਗਾ। ਇਹ ਕਿਹਾ ਜਾਂਦਾ ਹੈ ਕਿ ਇਸਤੋਂ ਇਕ ਹਾਰਮੋਨ ਬਣਦਾ ਹੈ ਜਿਸ ਤੋਂ ਦਰਦ ਘਟ ਦੀ ਹੈ।

ਸ਼ਰੀਰ ਦੀ ਮਾਲਸ਼ ਕਰੋ

ਬੱਚੇ ਦੇ ਪੇਟ ਦੀ ਮਾਲਸ਼ ਕਰਨ ਨਾਲ ਉਸਨੂੰ ਆਰਾਮ ਮਿਲਦਾ ਹੈ ਕਿਉਂਕਿ ਪੇਟ ਵਿਚ ਬਣਿਆ ਹੋਇਆ ਦਵਾਬ ਘਟ ਹੋ ਜਾਂਦਾ ਹੈ।

ਹਵਾ ਵਿੱਚ ਸਾਈਕਲ ਚਲਵਾਓ

ਬੱਚੇ ਨੂੰ ਉਸਦੀ ਪੀਠ ਦੇ ਸਹਾਰੇ ਪਾ ਕੇ ਉਸਦੀ ਦੋਵੇਂ ਲੱਤਾਂ ਨੂੰ ਪਕੜੋ ਅਤੇ ਉਨ੍ਹਾਂ ਨੂੰ ਇਦਾ ਚਲਾਓ ਜਿਵੇਂ ਉਹ ਹਵਾ ਵਿਚ ਸਾਈਕਲ ਚਲਾ ਰਿਹਾ ਹੋਵੇ। ਇਦਾ ਕਰਨ ਨਾਲ ਉਨ੍ਹਾਂ ਦਾ ਧਿਆਨ ਗੈਸ ਦੀ ਦਰਦ ਤੋਂ ਹਟੇਗਾ ਅਤੇ ਗੈਸ ਵੀ ਬਾਹਰ ਨਿਕਲੇਗੀ

ਡਕਾਰ

ਜੋ ਹਵਾ ਤੁਹਾਡੇ ਬੱਚੇ ਦੇ ਸ਼ਰੀਰ ਵਿੱਚ ਫਸੀ ਹੋਈ ਹੈ ਉਹ ਡਾਕਾਰਾਂ ਦੇ ਜਰੀਏ ਆਸਾਨੀ ਨਾਲ ਬਾਹਰ ਨਿਕਲ ਸਕਦੀ ਹੈ। ਉਨ੍ਹਾਂ ਦੇ ਖਾਣਾ ਖਤਮ ਕਰਨ ਦਾ ਇੰਤਜ਼ਾਰ ਨਾ ਕਰੋ। 

ਸਾਨੂੰ ਬੱਚੇ ਨੂੰ ਡਾਕਟਰ ਕੋਲ ਕਦੋਂ ਲੈ ਕੇ ਜਾਣਾ ਚਾਹੀਦਾ ਹੈ

ਬੱਚਿਆਂ ਦੇ ਪੇਟ ਵਿੱਚ ਗੈਸ ਦੀ ਦਿੱਕਤ ਅਕਸਰ ਹੋ ਹੀ ਜਾਂਦੀ ਹੈ। ਇਹ ਇਨੀ ਬੜੀ ਦਿੱਕਤ ਨਹੀਂ ਹੈ ਪਰ ਜੇ ਤੁਹਾਨੂੰ ਕੁਛ ਜ਼ਿਆਦਾ ਦਿਖ ਰਿਹਾ ਹੈ ਤਾਂ ਤੁਹਾਨੂੰ ਉਨ੍ਹਾਂ ਨੂੰ ਡਾਕਟਰ ਦੇ ਕੋਲ ਲੈ ਕੇ ਜਾਓ। ਜੇ ਤੁਹਾਡਾ ਬੱਚਾ ਉਪਰ ਲਿਖੇ ਹੋਏ ਲੱਛਣਾਂ ਦੇ ਨਾਲ ਨਾਲ ਨੀਚੇ ਵਾਲੇ ਕੋਈ ਲੱਛਣ ਵੀ ਦਿਝਾਉਂਦਾ ਹੈ ਤਾਂ ਉਸ ਜੁ ਡਾਕਟਰ ਕੋਲ ਲੈ ਕੇ ਜਾਣਾ ਜਰੂਰੀ ਹੈ। 

ਜੇ ਉਹ ਉਲਟੀ ਕਰਦਾ ਹੈ

ਜੇ ਓਹਨੂੰ ਲੈਟਰੀਨ ਕਰਨ ਚ ਦਿਕਤ ਆ ਰਹੀ ਹੈ ਜਾ ਖੂਨ ਆ ਰਿਹਾ ਹੈ।

ਬੱਚੇ ਦੀ ਤਪਨ ਦੇਖੋ ਜੇ ਟੈਮਪ੍ਰਚਰ 100 ਫ ਤੋਂ ਵੱਧ ਹੈ ਤਾਂ ਉਸ ਨੂੰ ਇਨਫੈਕਸ਼ਨ ਹੋ ਸਕਦਾ ਹੈ ਅਤੇ ਜੇ ਤੁਹਾਡਾ ਬੱਚਾ 3 ਮਹੀਨੇ ਤੋਂ ਵੀ ਛੋਟਾ ਹੈ ਤਾਂ ਤੁਹਾਨੂੰ ਛੇਤੀ ਤੋਂ ਛੇਤੀ ਡਾਕਟਰ ਕੋਲ ਜਾਣਾ ਚਾਹੀਦਾ ਹੈ। 

Click here for the best in baby advice
What do you think?
0%
Wow!
0%
Like
0%
Not bad
0%
What?
scroll up icon