Link copied!
Sign in / Sign up
2
Shares

ਐਪੀਡੁਰਲ ਅਤੇ ਸ੍ਪਾਇਨਲ ਅਨੈਸਥੀਸਿਆ: ਜੋ ਵੀ ਤੁਸੀਂ ਜਾਨਣਾ ਚਾਉਂਦੇ ਹੋ

ਅਸੀਂ ਸਾਰੇ ਜਾਣਦੇ ਹਾਂ ਕਿ ਬੱਚੇ ਨੂੰ ਜਨਮ ਦੇਣ ਇਕ ਬਹੁਤ ਹੀ ਦਰਦ ਭਰਿਆ ਅਨੁਭਵ ਹੁੰਦਾ ਹੈ। ਓਦਾਂ ਹੀ ਕੁਝ ਔਰਤਾਂ ਕਿਸਮਤ ਵਾਲਿਆਂ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਜ਼ਿਆਦਾ ਦਰਦ ਨਹੀਂ ਮਹਿਸੂਸ ਹੁੰਦਾ, ਉਨ੍ਹਾਂ ਨੂੰ ਇਹ ਮਾਸਿਕ ਧਰਮ ਵਰਗਾ ਹੀ ਲਗਦਾ ਹੈ। ਪਰ ਜਦੋਂ ਦਰਦ ਹੱਦ ਤੋਂ ਵੱਧ ਜਾਵੇ ਤਾਂ ਡਾਕਟਰ ਉਸ ਦਰਦ ਦਾ ਇਲਾਜ ਵੀ ਕਰ ਸਕਦੇ ਹਨ।

ਉਹ ਸੀਧਾ ਹੀ ਆਮ ਅਨੈਸਥੀਸਿਆ ਹੀ ਨਹੀਂ ਦਿੰਦੇ ਕਿਉਂਕਿ ਇਹ ਕਰਨ ਨਾਲ ਬੱਚਾ ਵੀ ਸੋ ਸਕਦਾ ਹੈ, ਜੋ ਕਿ ਠੀਕ ਨਹੀਂ ਹੁੰਦਾ ਜਨਮ ਦੇ ਸਮੇਂ। ਇਸ ਦੀ ਥਾਂ ਤੇ ਉਹ ਜਾਂ ਤਾਂ ਐਪੀਡੁਰਲ ਜਾਂ ਫੇਰ ਸ੍ਪਾਇਨਲ ਅਨੈਸਥੀਸਿਆ ਨੂੰ ਚੁਣਦੇ ਹਨ। ਆਮ ਤੌਰ ਤੇ ਲੋਕੀ ਇਹਨਾਂ ਦੋਵਾਂ ਨੂੰ ਇਕ ਹੀ ਸਮਝਦੇ ਹਨ; ਪਰ ਇਹ ਦੋਵੇਂ ਅਲੱਗ-ਅਲੱਗ ਹਨ। ਐਪੀਡੁਰਲ ਅਨੈਸਥੀਸਿਆ ਸ੍ਪਾਇਨਲ ਕਸ਼ੇਰੁਕਾਵਾਂ ਅਤੇ ਫਲੁੜ ਦੇ ਵਿੱਚ ਦਿੱਤਾ ਜਾਂਦਾ ਹੈ। ਇਹ ਤਰੀਕਾ ਯੂਨਾਇਟੇਡ ਸਟੇਟ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਦਰਦ ਨੂੰ ਭਜਾਉਣ ਲਈ। ਇਹ ਪ੍ਰਭਾਵ ਵਿੱਚ ਆਉਣ ਲਈ ਵਕਤ ਲੈਂਦਾ ਹੈ। ਜਿਥੇ ਸੂਈ ਲਾਇ ਜਾਂਦੀ ਹੈ ਉਹ ਹਿਸਾ ਸਭਤੋਂ ਪਹਿਲਾਂ ਸੋ ਜਾਂਦਾ ਹੈ ਉਸ ਤੋਂ ਬਾਦ ਕੈਥੇਟਰ ਦੇ ਦਵਾਰਾ ਅਨੈਸਥੀਸਿਆ ਦਿਤਾ ਜਾਂਦਾ ਹੈ। ਉਸ ਤੋਂ ਬਾਦ ਇਸ ਨੂੰ ਓਥੇ ਹੀ ਛੱਡ ਦਿਤਾ ਜਾਂਦਾ ਹੈ ਤਾਂ ਜੋ ਜੇ ਹੋਰ ਦਵਾਈ ਦੀ ਲੋੜ ਪਵੇ ਤਾਂ ਦਿਤੀ ਜਾ ਸਕੇ।

ਸ੍ਪਾਇਨਲ ਅਨੈਸਥੀਸਿਆ, ਦੂਜੇ ਪਾਸੇ, ਸ੍ਪਾਇਨਲ ਫਲੁੜ ਤੇ ਹੀ ਲਾਯਾ ਜਾਂਦਾ ਹੈ। ਇਸਦਾ ਅਸਰ ਇਕਦਮ ਸ਼ੁਰੂ ਹੋ ਜਾਂਦਾ ਹੈ, ਜੋ ਕਿ ਐਪੀਡੁਰਲ ਅਨੈਸਥੀਸਿਆ ਦੇ ਕੈਸੇ ਵਿੱਚ ਨਹੀਂ ਹੁੰਦਾ। ਇਸ ਵਿੱਚ ਵੀ ਪਹਿਲਾ ਉਸ ਹਿੱਸੇ ਨੂੰ ਸੁਨ ਕੀਤਾ ਜਾਂਦਾ ਹੈ ਜਿਥੇ ਅਨੈਸਥੀਸਿਆ ਦੇਣਾ ਹੁੰਦਾ ਹੈ। ਪਰ ਸ੍ਪਾਇਨਲ ਅਨੈਸਥੀਸਿਆ ਜ਼ਿਆਦਾ ਮਜਬੂਤ ਹੁੰਦਾ ਹੈ ਅਤੇ ਤੁਹਾਨੂੰ ਇਸ ਤੋ ਬਾਦ ਕੁਛ ਵੀ ਮਹਿਸੂਸ ਨਹੀਂ ਹੁੰਦਾ। ਇਸ ਤੋਂ ਬਾਦ ਤੁਹਾਨੂੰ ਕੋਈ ਦਰਦ ਨਹੀਂ ਹੁੰਦਾ।

ਅਨੈਸਥੀਸਿਆ ਤੋਂ ਬਾਦ ਮਾਂ ਨੂੰ ਇੰਜ ਲਗਦਾ ਹੈ ਕਿ ਉਸ ਦੀ ਲੱਤਾਂ ਤਾਂ ਹੈ ਹੀ ਨਹੀਂ ਸ਼ਰੀਰ ਵਿੱਚ। ਵੈਸੇ ਅੱਜ ਕਲ ਇਕ ਨਵਾਂ ਤਰੀਕਾ ਇਸਤੇਮਾਲ ਹੋ ਰਿਹਾ ਹੈ ਸੀ.ਐਸ.ਈ ਜਿਸਦਾ ਮਤਲਬ ਹੈ ਕੰਬਾਐਂਡ ਸ੍ਪਾਇਨਲ ਐਪੀਡੁਰਲ। ਇਸਦਾ ਅਸਰ ਵੀ ਛੇਤੀ ਹੋ ਜਾਂਦਾ ਹੈ ਅਤੇ ਇਹ ਰੀੜ੍ਹ ਦੀ ਹੱਡੀ ਨੂੰ ਵੀ ਨੁਕਸਾਨ ਨਹੀਂ ਪਹੁੰਚਾਂਦਾ। ਇਹਨਾਂ ਸਾਰਿਆਂ ਤਰੀਕਿਆਂ ਦਾ ਮਕਸਦ ਤਾਂ ਇਹ ਹੀ ਹੈ ਕਿ ਤੁਹਾਨੂੰ ਦਰਦ ਨਾ ਹੋਵੇ।

ਸੀ.ਐਸ.ਈ. ਦਾ ਇਸਤੇਮਾਲ ਸੀ-ਸੈਕਸ਼ਨ ਵਿੱਚ ਕਰਿਆ ਜਾ ਸਕਦਾ ਹੈ ਜਿਸਤੋਂ ਦਰਦ ਨਹੀਂ ਹੋਵੇਗੀ। ਐਪੀਡੁਰਲ ਨੂੰ ਨੋਰਮਲ ਜਨਮ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ ਦਰਦ ਨੂੰ ਘੱਟ ਕਰਨ ਲਈ। ਪਰ ਇਸ ਵਿੱਚ ਮਾਂ ਨੂੰ ਪਤਾ ਹੋਵੇਗਾ ਕਿ ਉਸ ਦੇ ਆਸ ਪਾਸ ਕਿ ਹੋ ਰਿਹਾ ਹੈ ਅਤੇ ਉਹ ਹਿਲ ਵੀ ਸਕੇਗੀ। 

Click here for the best in baby advice
What do you think?
0%
Wow!
0%
Like
0%
Not bad
0%
What?
scroll up icon