Link copied!
Sign in / Sign up
4
Shares

ਬੱਚੇ ਦੀ 10 ਆਦਤਾਂ ਜੋ ਕਿ ਤੁਹਾਡੇ ਸਬਰ ਨੂੰ ਪਰਖਦਿਆਂ ਹਨ


ਤੁਹਾਡਾ ਬੱਚਾ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਹੀਰਾ ਹੈ। ਜਿਵੇਂ ਕਿ ਕਾਰਬਨ ਨੂੰ ਤਰਾਸ਼ ਕੇ ਉਸਦਾ ਅਨਮੋਲ ਹੀਰਾ ਬਣਾਇਆ ਜਾਂਦਾ ਹੈ, ਉਸੀ ਤਰ੍ਹਾਂ ਹੀ ਤੁਹਾਡੇ ਬੱਚੇ ਨੂੰ ਤਰਾਸ਼ਣਾ ਵੀ ਜਰੂਰੀ ਹੈ। ਉਨ੍ਹਾਂ ਦੀ ਬੁਰੀ ਆਦਤਾਂ ਵੀ ਕਾਰਬਨ ਦੀ ਤਰ੍ਹਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਘਟਾਉਣ ਦੀ ਜ਼ਿੰਮੇਵਾਰੀ ਤੁਹਾਡੀ ਹੈ ਅਤੇ ਤਰਾਸ਼ ਕੇ ਉਨ੍ਹਾਂ ਨੂੰ ਹੀਰਾ ਬਣਾਉਣਾ ਵੀ। ਹਾਲਾਂਕਿ ਇਹ ਹੀ ਮਾਪਿਆਂ ਲਈ ਸਭ ਤੋਂ ਔਖਾ ਕੰਮ ਹੈ, ਕਿਉਂਕਿ ਕਿ ਪਤਾ ਕਿ ਕਾਰਬਨ ਵਿੱਚ ਕਿੰਨੀ ਖ਼ਰਾਬੀ ਹੈ।

1. ਖਾਣਾ ਸੁੱਟਣਾ

ਹਰ ਦੂਜੀ ਚੀਜ਼ ਦੇ ਵਾਂਗੂ ਬੱਚਿਆਂ ਨੂੰ ਖਾਣ ਦਾ ਸਾਮਾਨ ਸੁੱਟਣਾ ਵੀ ਬਹੁਤ ਚੰਗਾ ਲਗਦਾ ਹੈ। ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਉਹ ਖਾਣਾ ਕਿਥੇ ਸੁੱਟ ਰਹੇ ਹਨ ਜ਼ਮੀਨ ਤੇ ਭਾਵੇਂ ਤੁਹਾਡੇ ਉਤੇ, ਇਸ ਨਾਲ ਤੁਹਾਡੇ ਸਬਰ ਦੀ ਪਰੀਖਿਆ ਜ਼ਰੂਰ ਹੋ ਜਾਂਦੀ ਹੈ।

2. ਜ਼ਰੂਰੀ ਜਾਂ ਭਾਵਨਾਤਮਕ ਤੌਰ ਤੇ ਜ਼ਰੂਰੀ ਚੀਜ਼ਾਂ ਦੀ ਬਰਬਾਦੀ

ਸੋਚ ਕੇ ਵੇਖੋ, ਤੁਹਾਡਾ ਜਵਾਕ ਤੁਹਾਡੀ ਕਿਸੇ ਜਰੂਰੀ ਚੀਜ਼ ਜਿਵੇਂ ਤੁਹਾਡੀ ਖ਼ਾਨਦਾਨੀ ਘੜੀ ਨੂੰ ਤੋੜ ਦਿੰਦਾ ਹੈ ਜੋ ਇਕ ਪੀੜ੍ਹੀ ਤੋਂ ਦੂਜੀ ਤਕ ਚਲਦੀ ਜਾ ਰਹੀ ਸੀ। ਪਰ ਤੁਸੀਂ ਹੁਣ ਕਹਿ ਵੀ ਕੀ ਸਕਦੇ ਹੋ, ਹੈ ਨਾ?

3. ਹਰ ਚੀਜ਼ ਉਤੇ ਲਿਖਣਾ

ਹਰ ਬੱਚੇ ਵਿੱਚ ਇਕ ਕਲਾਕਾਰ ਹੁੰਦਾ ਹੈ, ਬਸ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਆਪਣਾ ਹੁਨਰ ਕਿਥੇ ਵਿਖਾਉਣਾ ਹੈ, ਸ਼ਾਇਦ ਕਿਸੇ ਡਰਾਇੰਗ ਦੀ ਕਿਤਾਬ ਉਤੇ ਠੀਕ ਰਹੇਗਾ।

4. ਦੋਹਰਾਉਣਾ

ਤੁਹਾਡੇ ਬੱਚੇ ਨੂੰ ਇਕ ਕੰਮ ਕਰਨਾ ਬਹੁਤ ਪਸੰਦ ਹੁੰਦਾ ਹੈ, ਅਤੇ ਉਹ ਬਾਰ-ਬਾਰ ਉਸੀ ਕੰਮ ਨੂੰ ਦੋਹਰਾਉਂਦਾ ਰਹਿੰਦਾ ਹੈ। ਕੋਈ ਫਰਕ ਨਹੀਂ ਪੈਂਦਾ ਕੀ ਤੁਸੀਂ ਕਿੰਨੀ ਵਾਰ ਪਹਿਲਾਂ ਪੜ੍ਹ ਚੁਕੇ ਹੋ, ਤੁਹਾਨੂੰ ਉਨ੍ਹਾਂ ਲਈ ਓਹੀ 3 ਬਲੂੰਗੜੇ ਵਾਲੀ ਕਹਾਣੀ ਹੀ ਬਾਰ-ਬਾਰ ਪੜ੍ਹਨੀ ਪਵੇਗੀ।

5. ਉੱਚੇ ਸੁਰ ਵਿੱਚ ਚੀਕਣਾ

ਜਵਾਕ ਨੂੰ ਕਿਸੇ ਗੱਲ ਲਈ ਨਾ ਕਰੋ, ਤੁਹਾਨੂੰ ਆਪੇ ਪਤਾ ਲਗ ਜਾਵੇਗਾ ਕਿ ਉਨ੍ਹਾਂ ਦੇ ਸੁਰ ਸ਼ਾਂਤ ਕਰਵਾਉਣਾ ਕਿੰਨਾ ਔਖਾ ਹੈ।

6. ਘੰਮਡ ਵਖਾਉਣਾ

ਬੱਚਿਆਂ ਦਾ ਚੁੱਪ ਦਾ ਹਥਿਆਰ ਹੈ ਇਹ, ਉਨ੍ਹਾਂ ਨੇ ਬਸ ਇਕ ਵਾਰ ਆਕੜ ਵਿਖਾਉਣੀ ਹੈ। ਜਦੋਂ ਤੁਸੀਂ ਉਨ੍ਹਾਂ ਨੂੰ ਇਕ ਤੋਂ ਜ਼ਿਆਦਾ ਬਾਰ ਨਾ ਕਰ ਦਿੰਦੇ ਹੋ, ਓਦੋਂ ਤੁਹਾਨੂੰ ਇਹ ਝੇਲਣਾ ਪੈਂਦਾ ਹੈ। ਉਹ ਇਸੇ ਤਰ੍ਹਾਂ ਹੀ ਜਗ ਤੇ ਰਾਜ ਕਰਦੇ ਹਨ।

7. ਘਰ ਵਿੱਚ ਗੜਬੜੀ ਕਰਕੇ ਰੱਖਣਾ

ਇਸ ਗੱਲ ਦਾ ਤਾਂ ਕੋਈ ਸਪਸ਼ਟੀਕਰਨ ਨਹੀਂ ਹੈ ਕਿ ਬੱਚੇ ਨੂੰ ਘਰ ਨੂੰ ਸਬਜ਼ੀ ਮੰਡੀ ਦੇ ਵਾਂਗ ਖਿਲਾਰ ਕੇ ਕੀ ਸਵਾਦ ਆਉਂਦਾ ਹੈ। ਹਾਲਾਂਕਿ ਇਸ ਗੜਬੜੀ ਵਿੱਚੋਂ ਤਾਂ ਤੁਹਾਨੂੰ ਹੀ ਨਿਕਲਣਾ ਪਵੇਗਾ ਅਤੇ ਜੇ ਉਹ ਪਿਆਰਾ ਜਿਹਾ ਚੇਹਰਾ ਬਣਾ ਲੈਂਦੇ ਹਨ ਤਾਂ ਤੁਸੀਂ ਉਨ੍ਹਾਂ ਦੇ ਜਾਲ ਵਿੱਚ ਹੋਰ ਵੀ ਫਸ ਜਾਂਦੇ ਹੋ।

8. ਨੱਕ ਵਿੱਚ ਹੱਥ ਪਾਉਣਾ

ਜਵਾਕ ਦੀ ਸਫ਼ਾਈ ਤੇ ਸੀਧਾ ਵਾਰ। ਇਸ ਆਦਤ ਨੂੰ ਠੀਕ ਕਰਨਾ ਬਹੁਤ ਜਰੂਰੀ ਹੈ, ਇਸ ਤੋਂ ਪਹਿਲਾਂ ਕਿ ਉਹ ਹੱਥ ਮੂੰਹ ਵਿੱਚ ਪਾ ਕੇ ਹੋਰ ਵੀ ਗਲਤ ਕੰਮ ਕਰ ਲੈਣ।

9. ਹਰ ਗੱਲ ਤੇ ਭੈਣ ਭਰਾ ਦੀ ਲੜਾਈ

ਦੋ ਜਾਂ ਵੱਧ ਬੱਚਿਆਂ ਨੂੰ ਪਾਲਣਾ ਤੇ ਹੋਰ ਵੀ ਔਖਾ ਹੈ, ਕਿਉਂਕਿ ਦੋਵਾਂ ਨੂੰ ਹੀ ਧਿਆਨ ਦੇਣ ਦੀ ਲੋੜ ਹੁੰਦੀ ਹੈ। ਸੰਤੁਲਨ ਤੇ ਪੂਜਣਾ ਬਹੁਤ ਹੀ ਔਖਾ ਹੈ, ਦੋਵਾਂ ਵਿਚ।

10. ਮਾਪਿਆਂ ਨੂੰ ਅਣਜਾਣਪੁਣੇ ਵਿੱਚ ਮਾਰਨਾ

ਇਹ ਲਗ ਸਕਦਾ ਹੈ ਕਿ ਬੱਚਾ ਜਾਣ ਬੁਝ ਕੇ ਮਾਰ ਰਿਹਾ ਹੈ, ਪਰ ਇਦਾ ਨਹੀਂ ਹੋ ਸਕਦਾ, ਉਹ ਆਪਣੀ ਮਾਂ ਨੂੰ ਚੋਟ ਨਹੀਂ ਪਹੁੰਚਾ ਸਕਦਾ। ਇਹ ਘਟਨਾ ਵੇਖਣ ਵਾਲੇ ਨੂੰ ਤਾਂ ਮਜ਼ੇਦਾਰ ਲਗ ਸਕਦੀ ਹੈ ਪਰ ਜਿਸ ਉਤੇ ਵਾਪਰਦੀ ਹੈ ਉਸਨੂੰ ਹੀ ਪਤਾ ਲਗਦਾ ਹੈ। 

Tinystep Baby-Safe Natural Toxin-Free Floor Cleaner

Click here for the best in baby advice
What do you think?
0%
Wow!
0%
Like
0%
Not bad
0%
What?
scroll up icon