Link copied!
Sign in / Sign up
2
Shares

ਬੱਚੇ ਦਾ ਨਾਂ ਰੱਖਣਾ: ਸਹੀ ਤਰੀਕਾ

ਆਪਣੇ ਬੱਚੇ ਦਾ ਸਹੀ ਨਾਮ ਰੱਖਣਾ ਇਕ ਔਖਾ ਕੰਮ ਸਾਬਿਤ ਹੋ ਸਕਦਾ ਹੈ। ਸਾਡੇ ਵਿੱਚੋਂ ਕੁਝ ਲੋਕਾਂ ਨੇ ਤਾਂ ਪਹਿਲਾਂ ਹੀ ਨਾਮ ਸੋਚ ਰੱਖੇ ਹੁੰਦੇ ਹਨ, ਜਦੋਂ ਸਾਨੂੰ ਇਹ ਵੀ ਨੀ ਪਤਾ ਹੁੰਦਾ ਕਿ ਬੱਚੇ ਦਾ ਜਨਮ ਕੀ ਹੁੰਦਾ ਹੈ। ਨਵੇਂ ਮਹਿਮਾਨ ਦਾ ਨਾਮ ਮਾਂ-ਬਾਪ ਦੀ ਸ਼ਖਸੀਅਤ ਪਹਿਲਾਂ ਦੱਸਦਾ ਹੈ, ਨਾ ਕਿ ਬੱਚੇ ਦੀ। ਸਭ ਤੋਂ ਜਰੂਰੀ ਗੱਲ ਜੋ ਦਿਮਾਗ ਵਿੱਚ ਰੱਖਣੀ ਚਾਹੀਦੀ ਹੈ, ਉਹ ਹੈ ਕਿ ਨਾਮ ਉਹ ਰੱਖੋ ਜੋ ਤੁਹਾਨੂੰ ਪਸੰਦ ਹੋਵੇ, ਕਿਉਂਕਿ ਕੋਈ ਵੀ ਨਾਂ ਚੰਗਾ ਜਾਂ ਮਾੜਾ ਨਹੀਂ ਹੁੰਦਾ। ਹਾਲਾਂਕਿ ਤੁਹਾਡੇ ਕੋਲ ਬਹੁਤ ਵਿਕਲਪ ਹੁੰਦੇ ਹਨ ਤੁਹਾਡੇ ਦੋਸਤਾਂ ਜਾਂ ਰਿਸ਼ਤੇਦਾਰਾਂ ਵੱਲੋਂ, ਭਾਵੇਂ ਤੁਸੀਂ ਉਨ੍ਹਾਂ ਨੂੰ ਸਲਾਹ ਮੰਗੋ ਜਾਂ ਨਾ। ਸਹੀ ਤਰੀਕਾ ਹੈ ਬਿਨਾ ਘਬਰਾਏ ਕਦਮ ਦਰ ਕਦਮ ਵਧਣਾ; ਤੁਹਾਨੂੰ ਸਹੀ ਨਾਮ ਛੇਤੀ ਹੀ ਮਿਲ ਜਾਏਗਾ।

1. ਅਹਿਮੀਅਤ

ਆਪਣੇ ਪਸੰਦੀਦਾ ਨਾਵਾਂ ਲਈ ਪਹਿਲਾਂ ਤਾਂ ਇੰਟਰਨੇਟ ਤੇ ਸਮੇਂ ਬਿਤਾਓ। ਦੇਖੋ ਉਨ੍ਹਾਂ ਨਾਮਾਂ ਦਾ ਕੀ ਮਤਲਬ ਹੈ। ਇੱਦਾਂ ਕਰਣ ਨਾਲ ਨਾਂ ਦੀ ਮਹੱਤਤਾ ਪਤਾ ਲਗਦੀ ਹੈ ਅਤੇ ਨਾਂ ਰੱਖਣ ਵਿੱਚ ਆਸਾਨੀ ਹੋਵੇਗੀ।

2. ਆਵਾਜ਼

ਇਹ ਸੋਚ ਕੇ ਵੇਖੋ ਕਿ ਜੋ ਤੁਸੀਂ ਨਾਮ ਰੱਖ ਰਹੇ ਹੋ, ਉਹ ਕਿਦਾਂ ਦਾ ਲਗੇਗਾ ਜਦੋਂ ਤੁਸੀਂ ਆਪਣੇ ਬੱਚੇ ਨੂੰ ਬੁਲਾਉਂਗੇ। ਕੁਛ ਚੀਜ਼ਾਂ ਦਿਮਾਗ ਵਿੱਚ ਰੱਖਣੀ ਚਾਹੀਦੀਆਂ ਹਨ ਜਿਵੇਂ- ਕੀ ਨਾਮ ਸੁਣਨ ਵਿੱਚ ਵਧੀਆ ਲਗੇਗਾ? ਕੀ ਇਹ ਨਾਮ ਸੁਣਨ ਵਾਲੇ ਨੂੰ ਬੁਰਾ ਤਾਂ ਨੀ ਲਗੇਗਾ? ਕੀ ਇਹ ਤੁਹਾਡੇ ਗੋਤ ਦੇ ਨਾਮ ਨਾਲ ਸਹੀ ਲਗੇਗਾ? ਅਲੱਗ ਲੋਕਾਂ ਦੀ ਅਲੱਗ ਵਿਚਾਰਧਾਰਾ ਹੁੰਦੀ ਹੈ। ਕੁਛ ਖੰਡੇ ਹਨ ਕਿ ਛੋਟੇ ਕੁਲ ਨਾਮ ਨਾਲ ਲੰਬਾ ਨਾਂ ਵਧੀਆ ਲਗਦਾ ਹੈ ਤੇ ਕਈ ਇਸ ਤੋਂ ਬਿਲਕੁਲ ਪੁੱਠਾ ਸੋਚਦੇ ਹਨ। ਕੁਛ ਸੋਚਦੇ ਹਨ ਕਿ ਜੇ ਨਾਮ ਸਵਰ ਨਾਲ ਖਤਮ ਹੋ ਰਿਹਾ ਹੈ ਤੇ ਕੁਲ ਨਾਮ ਸਵਰ ਤੋਂ ਸ਼ੁਰੂ ਹੋ ਰਿਹਾ ਹੈ, ਤਾਂ ਠੀਕ ਨਹੀਂ ਰਹਿੰਦਾ ਕਿਉਂਕਿ ਨਾਂ ਦੀ ਆਵਾਜ਼ ਇਕੱਠੀ ਆਉਂਦੀ ਹੈ। ਹੋ ਸਕਦਾ ਹੈ ਕਿ ਤੁਸੀਂ ਵੀ ਇਦਾਂ ਦਾ ਨਾਮ ਰੱਖਣਾ ਪਸੰਦ ਕਰੋ। ਬਸ ਉਹ ਨਾਮ ਰੱਖਣਾ ਜੋ ਸੁਣਨ ਵਿੱਚ ਅੱਛਾ ਲਗੇ ਤੇ ਬੱਚੇ ਨੂੰ ਅਗੇ ਚਲ ਕੇ ਕੋਈ ਦਿੱਕਤ ਨਾ ਹੋਵੇ।

3. ਵਿਲੱਖਣਤਾ

ਕਈ ਮਾਪਿਆਂ ਨੂੰ ਅਲੱਗ ਅਤੇ ਅਨੋਖਾ ਜੇਹਾ ਨਾਂ ਰੱਖਣਾ ਪਸੰਦ ਹੁੰਦਾ ਹੈ, ਉਹ ਇਸ ਕਰਕੇ ਤਾਂ ਕਿ ਬਚਾ ਭੀੜ ਨਾਲੋਂ ਅਲੱਗ ਰਵੇਗਾ। ਹਾਲਾਂਕਿ ਜ਼ਿਆਦਾ ਹੀ ਅਨੋਖਾ ਨਾਮ ਤੁਹਾਡੇ ਬੱਚੇ ਲਈ ਪਰੇਸ਼ਾਨੀ ਦਾ ਕਾਰਣ ਬਣ ਸਕਦਾ ਹੈ। ਨਾਮ ਨੂੰ ਜ਼ਿਆਦਾ ਔਖਾ ਨਾ ਬਣਾਓ, ਇਹ ਨਾ ਹੋਵੇ ਕਿ ਬੱਚੇ ਦੀ ਪੂਰੀ ਜ਼ਿੰਦਗੀ ਲੋਕਾਂ ਨੂੰ ਠੀਕ ਕਰਦੇ ਹੀ ਨਿਕਲ ਜਾਵੇ ਕਿ ਇੱਦਾਂ ਨਹੀਂ ਇੱਦਾਂ ਬੋਲੋ। ਇਹੋ ਜਿਹੀਆਂ ਗੱਲਾਂ ਨੂੰ ਘੱਟ ਰੱਖਣਾ ਹੀ ਠੀਕ ਰਹਿੰਦਾ ਹੈ।

4. ਸਮੇਂ ਤੋਂ ਪਰੇ ਜਾਓ

ਇਹ ਸੋਚ ਕੇ ਕਿਸੇ ਵੀ ਨਾਮ ਨੂੰ ਨਕਾਰ ਦੇਣਾ, ਕਿ ਇਹ ਤਾਂ ਸਦੀਆਂ ਤੋਂ ਚਲਦਾ ਆ ਰਿਹਾ ਹੈ, ਤਾਂ ਗਲਤ ਹੈ। ਉਨ੍ਹਾਂ ਪੁਰਾਣੀਆਂ ਨਾਮਾਂ ਵਿੱਚ ਆਪਣਾ ਹੀ ਇਕ ਅਲੱਗ ਅੰਦਾਜ਼ ਹੈ। ਹੋ ਸਕਦਾ ਹੈ ਕਿ ਤੁਹਾਨੂੰ ਲਗੇ ਕਿ ਨਾਮ ਬਹੁਤ ਸਾਧਾਰਨ ਹੈ, ਪਰ ਫੇਰ ਵੀ ਕਈ ਨਾਮ ਸਮੇ ਤੋਂ ਪਰੇ ਦੇ ਹੁੰਦੇ ਹਨ।

5. ਲਿੰਗ ਵੱਲੋਂ ਨਿਰਪੱਖ ਰਹੋ

ਹਰ ਨੀਲੇ ਤੇ ਗੁਲਾਬੀ ਤੋਂ ਪਰੇ ਹੋਕੇ, ਪੀਲੇ ਰੰਗ ਨੂੰ ਚੁਣੋ। ਕਹਿਣ ਦਾ ਮਤਲਬ ਇਹ ਹੈ ਕਿ ਬੱਚਿਆਂ ਨੂੰ ਲਿੰਗ ਦਾ ਭੇਦ ਭਾਵ ਨਾ ਸਿਖਾਓ। ਹਾਲਾਂਕਿ ਇਸ ਨਾਲ ਅਗੇ ਚਲ ਕੇ ਇਕ ਦਿੱਕਤ ਹੋ ਸਕਦੀ ਹੈ ਕਿ “ਇਹ ਮੁੰਡੇ ਦੀ ਨਾਂ ਹੈ ਜਾਂ ਕੁੜੀ ਦਾ”।

6. ਕਿਸੇ ਪ੍ਰਸਿੱਧ ਕਲਚਰ ਤੋਂ ਜ਼ਿਆਦਾ ਵੀ ਪ੍ਰਭਾਵਿਤ ਨਾ ਹੋ ਜਾਣਾ

ਕੀ ਤੁਸੀਂ ਕਿਸੇ ਟੀ.ਵੀ. ਜਾਂ ਫਿਲਮ ਦੇ ਚਰਿੱਤਰ ਤੋਂ ਇਨੇ ਜ਼ਿਆਦਾ ਪ੍ਰਭਾਵਿਤ ਹੋ, ਕਿ ਆਪਣੇ ਬੱਚੇ ਦਾ ਨਾਂ ਉਨ੍ਹਾਂ ਦੇ ਨਾਂ ਤੇ ਹੀ ਰੱਖਣਾ ਚਾਉਂਦੇ ਹੋ? ਪਰ ਇਹ ਚੰਗਾ ਵਿਚਾਰ ਨਹੀਂ ਹੈ, ਕਿਉਂਕਿ ਆਉਣ ਵਾਲੇ ਸਾਲਾਂ ਵਿੱਚ ਉਹ ਨਾਮ ਬਹੁਤ ਜ਼ਿਆਦਾ ਕਾਮਨ ਹੋ ਜਾਵੇਗਾ ਕਿਉਂਕਿ ਲੱਖਾਂ ਹੋਰ ਲੋਕੀ ਵੀ ਇਹੀ ਸੋਚਦੇ ਹੋਣਗੇ। ਨਾਂ ਰੱਖਣ ਤੋਂ ਪਹਿਲਾਂ ਅੱਛੀ ਤਰਹ ਜਾਂਚ ਪੜਤਾਲ ਕਰ ਲਵੋ ਤਾਂ ਕਿ ਅਗੇ ਚਲ ਕੇ ਕੋਈ ਪਰੇਸ਼ਾਨੀ ਨਾ ਹੋਵੇ। ਯਾਦ ਰੱਖੋ ਕਿ ਤੁਹਾਡੇ ਬੱਚੇ ਨੂੰ ਪੂਰੀ ਜ਼ਿੰਦਗੀ ਉਸ ਨਾਮ ਨਾਲ ਕੱਟਣੀ ਹੈ। 

Click here for the best in baby advice
What do you think?
0%
Wow!
0%
Like
0%
Not bad
0%
What?
scroll up icon