Link copied!
Sign in / Sign up
0
Shares

ਏਸ਼ੀਆ ਵਿੱਚ ਛੁੱਟੀਆਂ ਮਨਾਉਣ ਦੀ ਹਨ ਜਗ੍ਹਾਵਾਂ ਤੇ ਤੁਸੀਂ ਬਹੁਤ ਮਜ਼ੇ ਕਰੋਗੇ

 

ਆਪਣੇ ਪਰਿਵਾਰ ਨਾਲ ਕਿਸੇ ਵੀ ਥਾਂ ਤੇ ਛੁੱਟੀਆਂ ਤੇ ਜਾਣਾ ਇਕ ਔਖਾ ਕੰਮ ਹੈ। ਸਭ ਤੋਂ ਵਧੀਆ ਜਗ੍ਹਾ ਨੂੰ ਲੱਭਣਾ, ਖਰਚੇ ਘਟ ਕਰਣ ਦੀ ਕੋਸ਼ਿਸ਼ ਕਰਨਾ, ਪਰਿਵਾਰ ਦੇ ਰੁਕਣ ਲਈ ਵਧੀਆ ਜਗ੍ਹਾ ਨੂੰ ਚੁਣਨਾ, ਖਾਣੇ ਦਾ ਪਤਾ ਕਰਨਾ ਕਿ ਇਹ ਤੁਹਾਡੇ ਪਰਿਵਾਰ ਲਈ ਠੀਕ ਰਹੇਗਾ ਅਤੇ ਉਥੇ ਕੋਈ ਇਹੋ ਜਿਹੀ ਜਗ੍ਹਾ ਜਿਥੇ ਤੁਹਾਡੇ ਬੱਚੇ ਵੀ ਖੁਸ਼ ਰਹਿਣ। ਇਹਨਾਂ ਸਾਰੇ ਕਾਰਨਾਂ ਕਰਕੇ ਤੁਸੀਂ ਆਪਣੇ ਘੁੰਮਣ ਦੇ ਪਲਾਣ ਨੂੰ ਰੱਦ ਵੀ ਕਰ ਸਕਦੇ ਹੋ।

ਪਰ ਚਿੰਤਾ ਨਾ ਕਰੋ, ਅਸੀਂ ਬਣਾਈ ਹੈ ਇਕ ਲਿਸਟ ਏਸ਼ੀਆ ਦੇ ਸਾਰੇ ਵਧੀਆ ਥਾਵਾਂ ਦੀ ਜਿਥੇ ਜਾ ਕੇ ਤੁਸੀਂ ਆਪਣੇ ਪਰਿਵਾਰ ਨਾਲ ਮੌਜ ਨਾਲ ਛੁੱਟੀਆਂ ਮਨਾ ਸਕਦੇ ਹੋ।

1. ਵੀਅਤਨਾਮ

ਇਹ ਦੇਸ਼ ਆਪਣੇ ਬਸਤੀਵਾਦੀ ਇਤਿਹਾਸ ਲਈ ਪ੍ਰਸਿੱਧ ਹੈ ਜਿਸ ਵਿੱਚ ਫ੍ਰੈਂਚ ਖ਼ਾਨਦਾਨੀ ਅਤੇ ਸ਼ਾਨਦਾਰ ਉਤਰੀ ਵੀਅਤਨਾਮ ਵੀ ਸ਼ਾਮਿਲ ਹਨ। ਏਥੇ ਦਾ ਇਤਿਹਾਸ ਬਹੁਤ ਹੀ ਸਭਿਆਚਾਰਕ ਤਰੀਕੇ ਦਾ ਹੈ। ਇਹ ਜਗ੍ਹਾ ਪਰਿਵਾਰ ਦੇ ਨਾਲ ਛੁੱਟੀਆਂ ਲਈ ਜ਼ਿਆਦਾ ਮਹਿੰਗੀ ਵੀ ਨਹੀਂ ਹੈ। ਇਸ ਵਿੱਚ ਬਹੁਤ ਸਾਰੇ ਵਧੀਆ ਇਲਾਕੇ ਵੀ ਹਨ ਜਿਵੇਂ ਕਿ ਫੁ ਕੁਆਕ, ਜੋ ਕਿ ਇਕ ਬਹੁਤ ਹੀ ਖ਼ੂਬਸੂਰਤ ਬੀਚ ਹੈ ਹਰੇ ਪਾਣੀਆਂ ਦਾ ਨਜ਼ਾਰਾ ਬਹੁਤ ਹੀ ਮਨਮੋਹਕ ਹੈ। ਜੰਗਲ ਅਤੇ ਹਰਿਆਲੀ ਨਾਲ ਘਿਰਿਆ ਹੋਇਆ ਇਹ ਇਲਾਕਾ ਤੁਹਾਡੀ ਅੱਖਾਂ ਵਾਸਤੇ ਵਰਦਾਨ ਸਾਬਤ ਹੁੰਦਾ ਹੈ ਜਦੋਂ ਤੁਸੀਂ ਤਰ੍ਹਾਂ-ਤਰ੍ਹਾਂ ਦੇ ਜੀਵ ਜੰਤੂ ਦੇਖਦੇ ਹੋ।

2. ਥਾਇਲੈਂਡ

ਸੈਲਾਨੀਆਂ ਵਾਸਤੇ ਥਾਇਲੈਂਡ ਇਕ ਬਹੁਤ ਹੀ ਮਸ਼ਹੂਰ ਜਗ੍ਹਾ ਹੈ। ਏਥੇ ਦੀ ਮਨਮੋਹਕ ਸੁੰਦਰਤਾ ਅਤੇ ਬੀਚ ਦਾ ਆਨੰਦ ਹੀ ਅਲੱਗ ਹੈ। ਫੂਕੇਟ ਥਾਇਲੈਂਡ ਦਾ ਸਭ ਤੋਂ ਨਾਮੀ ਟਾਪੂ ਹੈ; ਜਿਥੇ ਜਾ ਕੇ ਤੁਹਾਡੀ ਦਿਲੀ ਤਮੰਨਾ ਪੁਰੀ ਹੋ ਜਾਂਦੀ ਹੈ। ਜੋ ਤੁਸੀਂ ਇਕ ਘੁੰਮਣ ਦੀ ਜਗ੍ਹਾ ਤੋਂ ਉਮੀਦ ਕਰ ਸਕਦੇ ਹੋ ਉਹ ਸਬ ਤੁਹਾਨੂੰ ਏਥੇ ਮਿਲੇਗਾ। ਇਥੇ ਦੇ ਲੋਕੀ ਬਹੁਤ ਹੀ ਸੀਧੇ ਅਤੇ ਨਿਮਾਣੇ ਹਨ ਇਸ ਕਰਕੇ ਆਪਣੇ ਪਰਿਵਾਰ ਨਾਲ ਜਾਣ ਲਈ ਇਹ ਜਗ੍ਹਾ ਬਹੁਤ ਵਧਿਆ ਹੈ ਅਤੇ ਇਹ ਮਹਿੰਗੀ ਵੀ ਨਹੀਂ ਹੈ।

3. ਬਾਲੀ

ਇਥੇ ਦੇ ਬਹੁਤ ਸਾਰੇ ਸੋਹਣੇ ਸਪਾ ਅਤੇ ਬੀਚ ਤੁਹਾਨੂੰ ਛੁੱਟੀਆਂ ਵਿੱਚ ਪੂਰੀ ਤਰ੍ਹਾਂ ਤਰੋਤਾਜ਼ਾ ਕਰ ਦਿੰਦੇ ਹਨ। ਆਮ ਤੌਰ ਤੇ ਬਾਲੀ ਯਾਤਰੂਆਂ ਦੇ ਨਾਲ ਭਰਿਆ ਰਹਿੰਦਾ ਹੈ ਅਤੇ ਇਥੇ ਜਾਣਾ ਓਦੋਂ ਹੀ ਠੀਕ ਰਹੇਗਾ ਜਦੋਂ ਭੀੜ ਜਿਆਦਾ ਨਾ ਹੋਵੇ। ਇਹ ਤੁਹਾਨੂੰ ਥੋੜਾ ਮਹਿੰਗਾ ਪੈ ਸਕਦਾ ਹੈ ਪਰ ਜਿਦਾਂ ਹੀ ਤੁਸੀਂ ਉਥੇ ਦੀ ਧਰਤੀ ਤੇ ਪੈਰ ਰੱਖ ਦੇ ਹੋ ਤੁਹਾਨੂੰ ਆਪਣੀ ਇਕ ਇਕ ਪੰਜੀ ਦਾ ਮੂਲ ਮੁੜ ਜਾਂਦਾ ਹੈ।

4. ਸ੍ਰੀ ਲੰਕਾ

ਜੇ ਤੁਸੀਂ ਆਪਣੇ ਪਰਿਵਾਰ ਨੂੰ ਨਾਲ ਲੈ ਜਾ ਰਹੇ ਹੋ ਤਾਂ ਬਾਲੀ ਥੋੜਾ ਮਹਿੰਗਾ ਪੈ ਸਕਦਾ ਹੈ; ਸ੍ਰੀ ਲੰਕਾ ਉਸਦੀ ਥਾਂ ਤੇ ਦੂਜਾ ਵਿਕਲਪ ਹੈ ਜੋ ਕਿ ਉਤਨਾ ਹੀ ਸੋਹਣਾ ਹੈ। ਹਵਾਈ ਰਸਤੇ ਦੇ ਕਰਾਏ ਵੀ ਸਸਤੇ ਹਨ ਅਤੇ ਤੁਸੀਂ ਆਪਣੇ ਪਸੰਦ ਦੀ ਥਾਂਵਾਂ ਚੁਣ ਸਕਦੇ ਹੋ। ਹਾਂ ਪਰ ਤੁਹਾਨੂੰ ਉਥੇ ਦੀਆਂ ਭੀੜੀਆਂ ਗਲੀਆਂ ਵਿੱਚ ਭੀੜ ਕਰਕੇ ਨਹੀਂ ਜਾਣਾ ਚਾਹੀਦਾ।

5. ਤਾਈਵਾਨ

ਇਥੇ ਦੇ ਸ਼ਾਨਦਾਰ ਸ਼ਹਿਰ ਤੁਹਾਨੂੰ ਮੋਹਿਤ ਕਰ ਲੈਣਗੇ। ਹਾਲਾਂਕਿ ਇਸ ਗੱਲ ਵਿੱਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਇਥੇ ਦੇ ਲੋਕਾਂ ਕੜਕੇ ਤੁਹਾਨੂੰ ਇਥੇ ਭੀੜ ਲਗ ਸਕਦੀ ਹੈ ਪਰ ਉਥੇ ਦੇ ਰੀਤੀ ਰਿਵਾਜ ਤੁਹਾਡੀਆਂ ਅੱਖਾਂ ਵਿੱਚ ਕੈਦ ਹੋ ਜਾਣਗੇ। ਤਾਈਵਾਨ ਵਿੱਚ ਸੈਲਾਨੀ ਘਟ ਹੁੰਦੇ ਹਨ ਇਸ ਕਰਕੇ ਤੁਹਾਨੂੰ ਇਹ ਜਗ੍ਹਾ ਸ਼ਾਂਤੀ ਪੂਰਨ ਲਗੇਗੀ। ਤੁਸੀਂ ਉਥੇ ਦੀ ਸੁੰਦਰਤਾ ਵਿੱਚ ਡੁੱਬ ਜਾਵੋਗੇ ਅਤੇ ਉਹਨਾਂ ਦੇ ਰਿਵਾਜਾਂ ਨੂੰ ਵੀ ਜਾਣ ਸਕੋਗੇ।

6. ਹਾੰਗ ਕਾਂਗ

ਕਈ ਮਹੀਨਿਆਂ ਦੀ ਕਾਮ ਦੀ ਥਕਾਨ ਤੁਸੀਂ ਆਪਣੇ ਪਰਿਵਾਰ ਨਾਲ ਹਾੰਗ ਕਾਂਗ ਜਾ ਕੇ ਤਾਰ ਸਕਦੇ ਹੋ। ਇਹ ਜਗ੍ਹਾ ਤੁਹਾਡੇ ਬੱਚਿਆਂ ਦੇ ਡਿਸਨੀ ਲੈਂਡ ਤੋਂ ਘਟ ਨਹੀਂ ਹੈ ਜਿਥੇ ਉਹ ਵੀ ਪੂਰੀ ਤਰ੍ਹਾਂ ਮਸਤੀ ਕਰਨਗੇ । ਉਹਨਾਂ ਦੀ ਪੂਰੀ ਜ਼ਿੰਦਗੀ ਲਈ ਇਹ ਬਹੁਤ ਹੀ ਵਧੀਆ ਅਨੁਭਵ ਰਹੇਗਾ। ਹਾੰਗ ਕਾਂਗ ਆਪਣੇ ਖਾਣ ਪੀਣ ਦੇ ਪ੍ਰਭੰਧ ਲਈ ਪ੍ਰਸਿੱਧ ਹੈ, ਇਸਲਈ ਓਥੇ ਦਾ ਖਾਣ ਪੀਣ ਅਤੇ ਸ਼ਹਿਰਾਂ ਦਾ ਮਜ਼ਾ ਲਵੋ।

7. ਸਿੰਗਾਪੁਰ

ਸਿੰਗਾਪੁਰ ਵੀ ਤੁਹਾਡਾ ਅਤੇ ਤੁਹਾਡੇ ਪਰਿਵਾਰ ਦਾ ਆਪਣੇ ਕਲਚਰ ਨਾਲ ਸਵਾਗਤ ਕਰੇਗਾ ਅਤੇ ਤੁਹਾਨੂੰ ਮੋਹ ਲਵੇਗਾ। ਓਥੇ ਬਹੁਤ ਸਾਰੀਆਂ ਇਹੋ ਜਿਹੀਆਂ ਥਾਵਾਂ ਹਨ ਜਿਥੇ ਤੁਸੀਂ ਜਾ ਕੇ ਯਾਦਾਂ ਇਕੱਠੀਆਂ ਕਰ ਸਕਦੇ ਹੋ। ਇਹ ਥੋੜਾ ਮਹਿੰਗਾ ਜਰੂਰ ਹੈ ਘੁੰਮਣ ਅਤੇ ਖਰੀਦਾਰੀ ਦੇ ਮਾਮਲੇ ਵਿੱਚ, ਪਰ ਇਕ ਵਾਰੀ ਏਥੇ ਜਾਣਾ ਤੇ ਬਣਦਾ ਹੈ। 

Click here for the best in baby advice
What do you think?
0%
Wow!
0%
Like
0%
Not bad
0%
What?
scroll up icon