Link copied!
Sign in / Sign up
0
Shares

ਆਪਣੇ ਸ਼ਰਮੀਲੇ ਤੇ ਸੰਕੁਚਿਤ ਬੱਚੇ ਨਾਲ ਏਦਾਂ ਪੇਸ਼ ਆਓ


ਬੱਚੇ ਦੇ ਮਾਂ ਜਾਂ ਪਿਤਾ ਹੋਣ ਦੇ ਨਾਤੇ, ਜੇ ਤੁਹਾਡੇ ਬੱਚੇ ਦਾ ਇਕ ਵੀ ਬਾਲ ਜਗ੍ਹਾ ਤੇ ਨਾ ਹੋਵੇ ਤਾਂ ਤੁਹਾਨੂੰ ਚਿੰਤਾ ਹੋ ਜਾਂਦੀ ਹੈ। ਤੁਹਾਡੇ ਦਿਮਾਗ ਵਿਚ ਜਰੂਰ ਹੀ ਕੁਝ ਨਿਯਮ ਬਣੇ ਹੋਣਗੇ, ਜੋ ਕਿ ਲਾਜ਼ਮੀ ਹੈ, ਕਿ ਤੁਹਾਡੇ ਬੱਚੇ ਨੂੰ ਕਿਸ ਸਥਿਤੀ ਵਿੱਚ ਕਿਦਾਂ ਦਾ ਵਰਤਾ ਕਰਨਾ ਚਾਹੀਦਾ ਹੈ। ਪਰ ਜੇ ਤੁਹਾਡਾ ਬੱਚਾ ਤੁਹਾਡੇ ਬਣਾਏ ਹੋਏ ਆਦਰਸ਼ਾਂ ਤੇ ਕੰਮ ਨਹੀਂ ਕਰ ਰਿਹਾ ਹੈ ਤਾਂ ਕੋਈ ਗੱਲ ਨਹੀਂ। ਸੰਕੁਚਿਤ ਬੱਚੇ ਅੱਜ ਕਲ ਦੇ ਸਮੇਂ ਵਿੱਚ ਬਹੁਤ ਸਾਰੇ ਨੇ ਅਤੇ ਇਸ ਵਿੱਚ ਚਿੰਤਾ ਕਰਣ ਦੀ ਕੋਈ ਗੱਲ ਨਹੀਂ ਹੈ। ਨੀਚੇ ਦਿੱਤੇ ਹੋਏ ਕੁਝ ਤਰੀਕੇ ਪੜ੍ਹੋ ਜੋ ਤੁਹਾਨੂੰ ਆਪਣੇ ਸ਼ਰਮੀਲੇ ਬੱਚੇ ਨਾਲ ਠੀਕ ਢੰਗ ਨਾਲ ਨਜਿੱਠਣਾ ਸਮਝਾ ਸਕਦੇ ਹਨ।

1. ਉਹਨਾਂ ਨੂੰ ਨਵੇਂ ਵਾਤਾਵਰਣ ਵਿੱਚ ਘੁਲਣ ਲਈ ਜ਼ਿਆਦਾ ਜ਼ੋਰ ਨਾ ਪਾਓ
ਇਹ ਕੋਈ ਦਿਮਾਗੀ ਬਿਮਾਰੀ ਨਹੀਂ ਹੈ, ਬਲਕਿ ਇਹ ਤਾਂ ਬਸ ਵਰਤਣ ਕਰਣ ਦਾ ਇਕ ਤਰੀਕਾ ਹੈ। ਇਦਾਂ ਦੇ ਬੱਚੇ ਜਲਦੀ ਹੀ ਬੇਚੈਨ ਹੋਣ ਲਗਦੇ ਹਨ ਜਦੋਂ ਇਹਨਾਂ ਨੂੰ ਕਿਸੇ ਨਵੇਂ ਬੰਦੇ ਨਾਲ ਗੱਲ ਬਾਤ ਕਰਣ ਲਈ ਕਿਹਾ ਜਾਂਦਾ ਹੈ। ਉਹ ਸੌਖਾ ਹੋਣ ਵਿੱਚ ਥੋੜਾ ਸਮਾਂ ਲਾਉਂਦੇ ਹਨ, ਪਰ ਫੇਰ ਉਹ ਆਪਣੇ ਆਪ ਘੁਲ ਮਿਲ ਜਾਂਦੇ ਹਨ। ਇਸ ਕਰਕੇ ਜੇ ਉਹ ਤੁਹਾਡੇ ਨਾਲ ਰਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਰਹਿਣ ਦੇਵੋ, ਜ਼ਬਰਦਸਤੀ ਕਰਣ ਦਾ ਕੋਈ ਫਾਇਦਾ ਨਹੀਂ ਹੈ। ਪਰ ਉਹਨਾਂ ਨੂੰ ਪੂਰੀ ਤਰ੍ਹਾਂ ਸਮਾਜਕ ਜਗ੍ਹਾਵਾਂ ਤੋਂ ਦੂਰ ਵੀ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਇਸ ਚੀਜ਼ ਨੂੰ ਆਪਣੀ ਆਦਤ ਵਿੱਚ ਤਬਦੀਲ ਕਰ ਸਕਦੇ ਹਨ। ਇਹ ਸੋਚ ਕੇ ਪਰੇਸ਼ਾਨ ਨਾ ਹੋਵੋ ਕਿ ਉਹ ਕਲੇ ਬਹਿ ਕੇ ਬੋਰ ਹੋ ਜਾਣਗੇ, ਕਿਉਂਕਿ ਉਹਨਾਂ ਨੂੰ ਦੂਰ ਬੈਠ ਕੇ ਚੀਜ਼ਾਂ ਨੂੰ ਵੇਖਣਾ ਤੇ ਪਰਖਣਾ ਜਿਆਦਾ ਵਧੀਆ ਲਗਦਾ ਹੈ ਨਾ ਕਿ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਣਾ।
2. ਉਹਨਾਂ ਨੂੰ ਕਲੇ ਰਹਿਣਾ ਪਸੰਦ ਹੈ

ਸ਼ਰਮੀਲੇ ਬੱਚਿਆਂ ਨੂੰ ਲੋਕਾਂ ਦੇ ਨਾਲ ਰਹਿਣ ਨਾਲੋਂ ਕਲਾ ਰਹਿਣਾ ਜ਼ਿਆਦਾ ਪਸੰਦ ਹੁੰਦਾ ਹੈ। ਇਸ ਕਰਕੇ ਜੇ ਤੁਹਾਡਾ ਬੱਚਾ ਪਾਰਟੀ ਤੇ ਜਾਣ ਨੂੰ ਮਨਾ ਕਰਦਾ ਹੈ ਅਤੇ ਘਰੇ ਰਹਿਣ ਨੂੰ ਕਹਿੰਦਾ ਹੈ ਤਾਂ ਇਹ ਇੰਨੀ ਵੱਡੀ ਗੱਲ ਨਹੀਂ ਹੈ। ਉਹਨਾਂ ਦਾ ਵੀ ਇਕ ਦੋਸਤਾਂ ਦਾ ਸਮੂਹ ਹੁੰਦਾ ਹੈ ਜੋ ਕਿ ਸਿਰਫ ਦੋ ਜਾਂ ਤਿੰਨ ਹੀ ਹੁੰਦੇ ਹਨ, ਅਤੇ ਉਹਨਾਂ ਨੂੰ ਇਹ ਹੀ ਪਸੰਦ ਹੁੰਦਾ ਹੈ। ਉਹਨਾਂ ਨਾਲ ਜ਼ਬਰਦਸਤੀ ਗਲ ਕਰਣ ਦੀ ਕੋਸ਼ਿਸ਼ ਨਾ ਕਰੋ, ਜਦੋਂ ਉਹ ਤਿਆਰ ਹੋਣਗੇ, ਉਹ ਆਪੇ ਹੀ ਆ ਜਾਣਗੇ ਤੁਹਾਡੇ ਕੋਲ।

3. ਉਹਨਾਂ ਦੀ ਦਿਲਚਸਪੀ ਦਾ ਸਾਥ ਦੇਵੋ

ਹੋ ਸਕਦਾ ਹੈ ਕਿ ਤੁਹਾਡਾ ਬੱਚਾ ਬਾਸਕਟ ਬਾਲ ਟੀਮ ਵਿਚ ਨਾ ਜਾਣਾ ਚਾਹੁੰਦਾ ਹੋਵੇ ਜਾਂ ਕਲਾਕਾਰ ਬਣਨਾ ਚਾਉਂਦਾ ਹੋਵੇ। ਉਹਨਾਂ ਦੀ ਰੁਚੀ ਪੜ੍ਹਾਈ ਲਿਖਾਈ ਜਾਂ ਖੇਲਾਂ ਨੂੰ ਛੱਡ ਕੇ ਕਿਸੇ ਹੋਰ ਚੀਜ਼ ਵਿੱਚ ਹੋ ਸਕਦੀ ਹੈ। ਆਪਣੇ ਬੱਚਿਆਂ ਦੇ ਇਸ ਜਜ਼ਬੇ ਦੀ ਕਦਰ ਕਰੋ ਅਤੇ ਜੋ ਉਹ ਕਰਨਾ ਚੱਬਦੇ ਹਨ ਉਹਨਾਂ ਨੂੰ ਕਰਣ ਦੇਵੋ ਭਾਵੇਂ ਹੋਰ ਬੱਚਿਆਂ ਨੂੰ ਇਹ ਨਾ ਵੀ ਪਸੰਦ ਹੋਵੇ।

ਬੱਚਿਆਂ ਦੇ ਕੰਮ ਉਹਨਾਂ ਦੇ ਮੁੰਡੇ ਜਾਂ ਕੁੜੀ ਹੋਣ ਕਰਕੇ ਨਾ ਤਯ ਕਰੋ। ਜੇ ਤੁਹਾਡਾ ਮੁੰਡਾ ਕੁਝ ਬਣਾਉਣਾ ਚਾਹੁੰਦਾ ਹੈ ਰਸੋਈ ਵਿਚ ਜਾ ਕੇ ਜਾਂ ਤੁਹਾਡੀ ਕੁੜੀ ਸਾਈਕਲ ਜਾਂ ਸਕੂਟਰ ਚਲਾਣਾ ਚਾਉਂਦੀ ਹੈ, ਤਾਂ ਉਹਨਾਂ ਨੂੰ ਉਹ ਕੰਮ ਕਰ ਲੈਣ ਦੇਵੋ । ਉਹਨਾਂ ਨੂੰ ਖੁਸ਼ੀ ਹੁੰਦੀ ਹੈ, ਜਿਵੇਂ ਤੁਹਾਨੂੰ ਹੋਵੇਗੀ ਜਦੋਂ ਤੁਸੀਂ ਆਪਣਾ ਕੋਈ ਮਨ ਪਸੰਦ ਕੰਮ ਕਰੋਗੇ।

4. ਜੇ ਉਹ ਬੋਲਦੇ ਨੇ ਤਾਂ ਸੁਣੋ

ਵੈਸੇ ਤਾਂ ਉਹ ਜਿਆਦਾ ਬੋਲਦੇ ਹੀ ਨਹੀਂ, ਪਰ ਜਦੋਂ ਉਹ ਬੋਲਦੇ ਹਨ ਉਦੋਂ ਉਹਨਾਂ ਦੇ ਸ਼ਬਦਾਂ ਦਾ ਮਤਲਬ ਡੂੰਗਾ ਹੁੰਦਾ ਹੈ। ਇਸਲਈ ਜਦੋਂ ਤੁਹਾਡਾ ਬੱਚਾ ਤੁਹਾਡੇ ਕੋਲ ਆਵੇ ਤਾਂ ਸਾਰਾ ਕੁਝ ਛੱਡ ਕੇ ਉਹਨਾਂ ਦੀ ਗੱਲ ਧਿਆਨ ਨਾਲ ਸੁਣੋ। ਉਹਨਾਂ ਨੂੰ ਹੋਰ ਸਵਾਲ ਪੁੱਛੋ, ਇਸ ਨਾਲ ਉਹ ਹੋਰ ਵੀ ਖੁਲ ਕੇ ਗੱਲ ਕਰਣਗੇ। ਜੇ ਉਹ ਦੱਸਦੇ ਹਨ ਕਿ ਅੱਜ ਉਹਨਾਂ ਨੇ ਔਖੇ ਹੋ ਕੇ ਵੀ ਕੋਈ ਕੰਮ ਕੀਤਾ ਤਾਂ ਉਹਨਾਂ ਦੀ ਤਾਰੀਫ਼ ਕਰੋ ਅਤੇ ਕਹੋ ਕਿ ਹੋਰ ਕੰਮ ਵੀ ਕਰਨੇ ਹਨ ਏਦਾਂ ਹੀ। ਜੇ ਉਹ ਦੱਸਦੇ ਹਨ ਕਿ ਕਿਸੇ ਗੱਲ ਕੜਕੇ ਉਹ ਪਰੇਸ਼ਾਨ ਹਨ ਜਾਂ ਓਹਨਾਂ ਨੂੰ ਠੀਕ ਨਹੀਂ ਲੱਗ ਰਿਹਾ ਤਾਂ ਪਰੇਸ਼ਾਨੀ ਦਾ ਹੱਲ ਕਰਣ ਲਈ ਉਹਨਾਂ ਦੀ ਮਦਦ ਕਰੋ।

5. ਉਹਨਾਂ ਨੂੰ ਕਮਜ਼ੋਰ ਨਾ ਬਣਨ ਦੇਵੋ

ਸੰਕੁਚਿਤ ਹੋਣ ਕਰਕੇ ਉਹ ਬਚਪਨ ਵਿੱਚ ਮਜ਼ਾਕ ਦਾ ਸ਼ਿਕਾਰ ਹੋਏ ਹੋ ਸਕਦੇ ਹਨ, ਹੋ ਸਕਦੇ ਹੈ ਕਿ ਸਾਰੇ ਉਹਨਾਂ ਦਾ ਮਜ਼ਾਕ ਬਣਾ ਰਹੇ ਹੋਣ ਤੇ ਇਸ ਬਾਰੇ ਉਹਨਾਂ ਨੂੰ ਪਤਾ ਹੀ ਨਾ ਲਗੇ। ਇਸਲਈ ਸ਼ੁਰੂ ਤੋਂ ਹੀ ਉਹਨਾਂ ਨੂੰ ਇਹ ਸਿਖਾਓ ਕਿ ਜਦੋਂ ਨਾ ਕਰਨੀ ਹੈ ਤਾਂ ਬਸ ਕਰਨੀ ਹੈ। ਉਹਨਾਂ ਨੂੰ ਇਹ ਸਿਖਾਓ Kਈ ਕਦੇ ਵੀ ਫਿੱਟ ਨਹੀਂ ਹੋਣਾ ਸਥਿਤੀ ਵਿੱਚ ਜੇ ਤੁਹਾਨੂੰ ਚੰਗਾ ਨਹੀਂ ਲੱਗ ਰਿਹਾ। ਓਹਨਾਂ ਨੂੰ ਏਨਾ ਕੁ ਭਰੋਸਾ ਹੋ ਲੈਣ ਦੇਵੋ ਕਿ ਉਹ ਤੁਹਾਨੂੰ ਕੁਛ ਵੀ ਦਸ ਸਕਦੇ ਹਨ।

ਇਕ ਸੰਕੁਚਿਤ ਪਰ ਸਾਹਸੀ ਬੱਚਾ ਤਾਂ ਪੂਰੇ ਜਗ ਦੇ ਤੁਫਾਨਾਂ ਨਾਲ ਲੜ ਸਕਦਾ ਹੈ। ਜੋ ਤੁਹਾਨੂੰ ਆਪਣੇ ਸ਼ਰਮੀਲੇ ਬੱਚੇ ਨਾਲ ਠੀਕ ਢੰਗ ਨਾਲ ਨਜਿੱਠਣਾ ਸਮਝਾ ਸਕਦੇ ਹਨ।


Click here for the best in baby advice
What do you think?
0%
Wow!
0%
Like
0%
Not bad
0%
What?
scroll up icon