Link copied!
Sign in / Sign up
8
Shares

9 ਉਹ ਖਾਣੇ ਜੋ ਤੁਹਾਡੇ ਬੱਚੇ ਨੂੰ 1 ਸਾਲ ਦੇ ਹੋਣ ਤੋਂ ਪਹਿਲਾਂ ਖਾ ਲੈਣੇ ਚਾਹੀਦੇ ਹਨ

ਵਿਵਿਧਤਾ ਹੀ ਜ਼ਿੰਦਗੀ ਵਿੱਚ ਮਸਾਲੇ ਦਾ ਕੰਮ ਕਰਦੀ ਹੈ, ਇਸਲਈ ਕਿਉਂ ਨਾ ਆਪਣੇ ਬੱਚਿਆਂ ਨੂੰ ਹਰ ਤਰ੍ਹਾਂ ਦੇ ਖਾਣੇ ਦਾ ਸਵਾਦ ਦੱਸਿਆ ਜਾਵੇ, ਕਿਸੇ ਇਕ ਤਰ੍ਹਾਂ ਦੇ ਖਾਣੇ ਦੀ ਜਗ੍ਹਾ ਤੇ। ਹਸਾਉਣ ਵਾਲੀ ਗੱਲ ਤਾਂ ਇਹ ਹੈ ਕਿ ਖੋਜ ਦੱਸਦੀ ਹੈ ਕਿ ਜਿੰਨੇ ਜਿਆਦਾ ਫਲ ਸਬਜ਼ੀਆਂ ਤੁਸੀਂ ਆਪਣੇ ਬੱਚੇ ਨੂੰ 1 ਸਾਲ ਦੀ ਉਮਰ ਤੋਂ ਪਹਿਲਾਂ ਖਵਾਓਗੇ, ਉਣਾਂ ਹੀ ਬੱਚਾ ਗਿੱਝੇਗਾ ਹਰ ਤਰ੍ਹਾਂ ਦੇ ਖਾਣੇ ਨਾਲ, ਨਾ ਕਿ ਸਿਰਫ ਇਕ ਚਿੜਚਿੜਾ ਜੇਹਾ ਬਣੇਗਾ। ਦੂਜੀ ਵਧੀਆ ਗੱਲ ਇਹ ਹੈ ਕਿ ਉਹ ਖਾਣ ਦੀਆਂ ਚੀਜ਼ਾਂ ਜੋ ਬੱਚੇ ਨੂੰ ਅਲਰਜੀ ਕਰ ਸਕਦੀਆਂ ਹਨ ਜਿਵੇਂ ਮੂੰਗਫਲੀ, ਅੰਡੇ, ਮੱਛਲੀ, ਸੋਯਾ ਅਤੇ ਹੋਰ ਵਉ; ਇਹ ਉਨ੍ਹਾਂ ਨੂੰ 1 ਸਾਲ ਦੀ ਉਮਰ ਤੋਂ ਪਹਿਲਾਂ ਖਵਾਓ ਤਾਂ ਕਿ ਉਨ੍ਹਾਂ ਵਿੱਚ ਤਾਕਤ ਆਵੇ ਅਲਰਜੀ ਨੂੰ ਹਰਾਉਣ ਦੀ।

ਹੇਠਾਂ ਕੁਝ ਚੀਜ਼ਾਂ ਹਨ ਜੋ ਬੱਚੇ ਨੂੰ 1 ਸਾਲ ਦਾ ਹੋਣ ਤੋਂ ਪਹਿਲਾਂ ਖਵਾਉਣੀਆਂ ਚਾਹੀਦੀਆਂ ਹਨ।

1. ਅੰਡੇ


ਅੰਡਿਆਂ ਵਿੱਚ ਬਹੁਤ ਹੀ ਵਧੀਆ ਪ੍ਰੋਟੀਨ ਅਤੇ ਜਰੂਰੀ ਵਸਾ ਹੁੰਦੀ ਹੈ ਅਤੇ ਕੋਲੈਨ ਜੋ ਕਿ ਨਜ਼ਰ ਲਈ ਵਧੀਆ ਹੈ, ਆਯਰਨ ਅਤੇ ਵਿਟਾਮਿਨ ਏ, ਡੁ ਅਤੇ ਏ ਹੁੰਦੇ ਹਨ। ਇਸ ਦੇ ਨਾਲ-ਨਾਲ ਅੰਡੇ ਆਸਾਨੀ ਨਾਲ ਪਚ ਵੀ ਜਾਂਦੇ ਹਨ ਅਤੇ ਬਹੁਤ ਹੀ ਆਸਾਨੀ ਨਾਲ ਪਕਾਏ ਵੀ ਜਾ ਸਕਦੇ ਹਨ। ਇਸਲਈ ਅੰਡੇ ਆਪਣੇ ਬੱਚੇ ਦੀ ਡਾਇਟ ਵਿੱਚ ਮਿਲਾਓ ਅਤੇ ਉਹਨਾਂ ਨੂੰ ਸੇਹਤਮੰਦ ਬਣਾਓ। ਇਸ ਤੋਂ ਇਲਾਵਾ ਉਹਨਾਂ ਨੂੰ ਅੰਡਿਆਂ ਤੋਂ ਭਵਿੱਖ ਵਿੱਚ ਹੋਣ ਵਾਲੀ ਅਲਰਜੀ ਤੋਂ ਵੀ ਬਚਾਓ।

2. ਮਛਲੀ


ਮਛਲੀ ਅਤੇ ਮਛਲੀ ਦਾ ਤੇਲ ਬੱਚੇ ਦੀ ਤਵਚਾ ਅਤੇ ਦਿਮਾਗ ਲਈ ਬਹੁਤ ਅੱਛਾ ਹੁੰਦਾ ਹੈ ਖ਼ਾਸਕਰ ਕੇ ਟੁਨਾ, ਸਲਮੋਨ ਵਰਗੀ ਮਛਲੀਆਂ। ਇਸ ਵਿੱਚ ਓਮੇਗਾ 3 ਵਸਾ ਦੇ ਅਮਲ ਅਤੇ ਡੀ.ਐਚ.ਏ. ਹੁੰਦਾ ਹੈ ਜੋ ਬੱਚੇ ਦੀ ਬੁੱਧੀ ਦੇ ਵਿਕਾਸ ਲਈ ਬਹੁਤ ਜਰੂਰੀ ਹੈ। ਬੱਚੇ ਨੂੰ ਮੈਸ਼ ਕਰਕੇ ਖਵਾਉਣਾ ਠੀਕ ਰਹੇਗਾ ਅਤੇ ਧਿਆਨ ਰੱਖਿਓ ਕਿ ਕੋਈ ਹੱਡੀ ਨਾ ਚਲੀ ਜਾਵੇ ਬੱਚੇ ਦੇ ਮੂੰਹ ਵਿੱਚ।

3. ਪਾਲਕ ਅਤੇ ਹਰੀ ਪੱਤੇਦਾਰ ਸਬਜ਼ੀਆਂ


ਹਰੀ ਅਤੇ ਪੱਤੇਦਾਰ ਸਬਜ਼ੀਆਂ ਤੁਹਾਡੇ ਬੱਚੇ ਦੇ ਖੂਨ ਲਈ ਬਹੁਤ ਅੱਛੀ ਹੁੰਦੀਆਂ ਹਨ ਕਿਉਂਕਿ ਇਨ੍ਹਾਂ ਵਿੱਚ ਆਯਰਨ ਭਰਪੂਰ ਹੁੰਦਾ ਹੈ, ਖ਼ਾਸ ਤੌਰ ਤੇ ਪਾਲਕ ਵਿੱਚ। ਇਸਲਈ ਇਨ੍ਹਾਂ ਸੇਹਤਮੰਦ ਸਬਜ਼ੀਆਂ ਦਾ ਭਰੱਤਾ ਬਣਾਉ ਇਨ੍ਹਾਂ ਨੂੰ ਮੈਸ਼ ਕਰਕੇ ਅਤੇ ਆਪਣੇ ਬੱਚੇ ਨੂੰ ਖਵਾਓ। ਤੁਸੀਂ ਇਸ ਵਿਚ ਪਿਆਜ਼ ਅਦਰਕ ਵਗੈਰਹ ਵੀ ਮਿਲਾ ਸਕਦੇ ਹੋ ਸਵਾਦ ਨੂੰ ਵਧਾਉਣ ਵਾਸਤੇ।

4. ਬੈਰਿਆਂ


ਇਹ ਦੇਖਣ ਵਿੱਚ ਵੀ ਰੰਗ ਬਰੰਗੀਆਂ ਹੁੰਦੀਆਂ ਹਨ ਅਤੇ ਬੱਚੇ ਦੀ ਅੱਖਾਂ ਨੂੰ ਜਚਦੀਆਂ ਹਨ ਜੋ ਕਿ ਤੁਹਾਡੇ ਲਈ ਇਕ ਬਹੁਤ ਹੀ ਅੱਛੀ ਚੀਜ਼ ਹੈ। ਇਹਨਾਂ ਵਿੱਚ ਬੜੀ ਮਾਤਰਾ ਵਿੱਚ ਫਾਈਬਰ, ਵਿਟਾਮਿਨ ਏ ਤੇ ਸੀ, ਅਤੇ ਇਹ ਬਹੁਤ ਹੀ ਅੱਛੀ ਐਂਟੀ ਓਕਸੀਡੈਂਟ ਹੁੰਦੀਆਂ ਹਨ ਜਿਸ ਕਰਕੇ ਬਚੇ ਦੀ ਹੱਡੀਆਂ ਅਤੇ ਦਿਲ ਲਈ ਲਾਭਦਾਇਕ ਹਨ। ਇਹ ਉਂਜ ਵੀ ਬੜੀਆਂ ਸਵਾਦ ਹੁੰਦੀਆਂ ਹਨ ਭਾਵੇਂ ਕਟ ਕੇ ਖਵਾਈਆਂ ਜਾਣ ਜਾਂ ਉਂਜ ਹੀ। ਇਸਲਈ ਆਪਣੇ ਬੱਚਿਆਂ ਨੂੰ ਸਤਰਾਵਬੇਰੀ, ਬਲੂ ਬੈਰੀ ਖਵਾਓ।

5. ਦਾਲਾਂ ਅਤੇ ਫਲੀਆਂ 

ਪ੍ਰੋਟੀਨ, ਜ਼ਿੰਕ, ਫੋਲੇਟ ਅਤੇ ਮੈਗਨੀਸ਼ੀਅਮ ਹੋਣ ਕਰਕੇ ਇਹ ਬੱਚੇ ਦੇ ਤੇਜ਼ ਦਿਮਾਗ ਅਤੇ ਸੇਹਤ ਲਈ ਬਹੁਤ ਹੀ ਲਾਭਕਾਰੀ ਹੁੰਦੀਆਂ ਹਨ। ਇਹ ਆਸਾਨੀ ਨਾਲ ਪਕਾਈ ਅਤੇ ਖਾਈ ਜਾ ਸਕਦੀਆਂ ਹਨ ਅਤੇ ਇਨ੍ਹਾਂ ਨਾਲ ਹੋਰ ਵੀ ਬਹੁਤ ਕੁਝ ਬਣਾਇਆ ਜਾ ਸਕਦਾ ਹੈ। ਇਸ ਕੜਕੇ ਇਹ ਤਾਂ ਤੁਹਾਡੇ ਬੱਚੇ ਦੇ ਖਾਣ ਦੀ ਸੂਚੀ ਵਿੱਚ ਹੋਣੀਆਂ ਹੀ ਚਾਹੀਦੀਆਂ ਹਨ। 

6. ਜੜੀ ਬੂਟਿਆਂ ਅਤੇ ਮਸਾਲੇ

ਆਪਣੇ ਬੱਚੇ ਦੇ ਖਾਣੇ ਵਿੱਚ ਜੜੀਆਂ ਬੂਟਿਆਂ ਅਤੇ ਮਿਰਚ ਮਸਾਲੇ ਮਿਲਾਉਣ ਨਾਲ ਤੁਸੀਂ ਆਪਣੇ ਬੱਚੇ ਨੂੰ ਇਕ ਵਧੀਆ ਖਾਣ ਵਾਲਾ ਬਣਾਉਂਦੇ ਹੋ। ਇਹ ਬਹੁਤ ਹੀ ਅੱਛੇ ਐਂਟੀ ਓਕਸੀਡੈਂਟ ਵੀ ਹਨ ਪਰ ਵਾਧੂ ਮਾਤਰਾ ਵਿੱਚ ਖਵਾਉਣਾ ਵੀ ਠੀਕ ਨਹੀਂ ਹੈ ਕਿਉਂਕਿ ਉਹਨਾਂ ਦੀ ਜੀਭ ਕੋਮਲ ਹੁੰਦੀ ਹੈ, ਖ਼ਾਸ ਤੌਰ ਤੇ ਗਰਮ ਮਸਾਲੇ ਅਤੇ ਮਿਰਚਾਂ ਦਾ ਪਾਊਡਰ। ਯਾਦ ਰੱਖੋ, ਤੁਹਾਡਾ ਬੱਚਾ ਤੁਹਾਡੇ ਜਿਤਨਾ ਮਸਾਲੇਦਾਰ ਨਹੀਂ ਖਾ ਸਕਦਾ। ਪਰ ਕੁਛ ਮਸਾਲੇ ਜਿਵੇਂ ਹਲਦੀ, ਦਾਲਚੀਨੀ, ਤੁਲਸੀ ਅਤੇ ਜਾਇਫਲ ਜਿਹੇ ਮਸਾਲੇ ਤਾਂ ਬੱਚੇ ਦੇ ਖਾਣੇ ਵਿਚ ਆਰਾਮ ਨਾਲ ਮਿਲਾ ਸਕਦੇ ਹੋ। 

7.ਦਹੀਂ ਮੱਖਣ ਅਤੇ ਪਨੀਰ


ਜਦੋਂ ਤਕ ਤੁਹਾਨੂੰ ਪਤਾ ਹੈ ਕਿ ਤੁਹਾਡਾ ਬੱਚਾ ਲੈਕਟੋਜ਼ ਲਈ ਕੱਟੜ ਹੈ, ਉਹਨਾਂ ਨੂੰ 8 ਤੋਂ 10 ਮਹੀਨੇ ਦੀ ਉਮਰ ਵਿੱਚ ਹੀ ਦਹੀਂ, ਮੱਖਣ, ਪਨੀਰ ਨਾਲ ਵਾਕਫ਼ ਕਰਵਾ ਦੇਣਾ ਚਾਹੀਦਾ ਹੈ। ਇਹਨਾਂ ਵਿੱਚ ਕੈਲਸ਼ੀਅਮ, ਜਰੂਰੀ ਵਸਾ ਅਤੇ ਪ੍ਰੋਟੀਨ ਦੀ ਅੱਛੀ ਮਾਤਰਾ ਪਾਈ ਜਾਂਦੀ ਹੈ ਜੋ ਕਿ ਬੱਚੇ ਦੀ ਹੱਡੀਆਂ ਨੂੰ ਮਜ਼ਬੂਤ ਅਤੇ ਤੰਦਰੁਸਤ ਰੱਖਦਾ ਹੈ, ਉਨ੍ਹਾਂ ਨੂੰ ਜਰੂਰੀ ਵਸਾ ਅਤੇ ਕੈਲੋਰੀਆਂ ਦੇ ਕੇ। ਹਾਲਾਂਕਿ ਤੁਹਾਨੂੰ ਸਿਰਫ ਪ੍ਰੋਸੱਸ ਕੀਤਾ ਹੋਇਆ ਪਨੀਰ ਹੀ ਉਪਯੋਗ ਕਰਨਾ ਚਾਹੀਦਾ ਹੈ ਅਤੇ ਸਾਦਾ ਦਹੀਂ, ਕਿਉਂਕਿ ਦੂਜੇ ਵਿੱਚ ਬਹੁਤ ਜਿਆਦਾ ਸ਼ੁਗਰ ਹੁੰਦੀ ਹੈ।

8. ਗਿਰੀਆਂ 

ਕਾਫੀ ਬੱਚੇ ਜੋ ਬਚਪਨ ਵਿੱਚ ਗਿਰੀਆਂ ਨਹੀਂ ਖਾਂਦੇ, ਉਹਨਾਂ ਨੂੰ ਅਲਰਜੀ ਹੋਣ ਲਗ ਜਾਂਦੀ ਹੈ ਇਨ੍ਹਾਂ ਚੀਜ਼ਾਂ ਤੋਂ, ਜਿਹਨਾਂ ਵਿਚੋਂ ਮੂੰਗਫਲੀ ਤੋਂ ਅਲਰਜੀ ਬਹੁਤ ਪ੍ਰਸਿੱਧ ਵੀ ਹੈ। ਇਹ ਗਿਰੀਆਂ ਜਿਵੇਂ ਮੂੰਗਫਲੀ, ਕਾਜੁ ਅਤੇ ਬਦਾਮ ਤੇ ਪੋਸ਼ਣ ਲਈ ਬਹੁਤ ਜਰੂਰੀ ਹਨ ਕਿਉਂਕਿ ਇਨ੍ਹਾਂ ਵਿੱਚ ਵਿਟਾਮਿਨ ਇ, ਪ੍ਰੋਟੀਨ, ਜਰੂਰੀ ਵਸਾ ਅਮਲ ਅਤੇ ਖਣਿਜ ਜਿਵੇਂ ਪੋਤੈਸ਼ੀਅਮ, ਆਯਰਨ ਆਦਿ। ਇਸਲਈ ਇਹ ਸਾਰਾ ਕੁਝ ਤੇ ਮੂੰਗਫਲੀ ਦਾ ਮੱਖਣ ਵੀ ਫਲਾਂ ਦੇ ਨਾਲ ਦੇਣਾ ਸ਼ੁਰੂ ਕਰੋ। ਯਾਦ ਰੱਖੋ ਕਿ ਇਹ ਸਮਾਨ ਜਿਆਦਾ ਮਾਤਰਾ ਵਿੱਚ ਦੇਣਾ ਵੀ ਠੀਕ ਨਹੀਂ ਰਹੇਗਾ।

9. ਓਟਸ

ਜਦੋਂ ਤੁਹਾਡਾ ਬੱਚਾ 7 ਮਹੀਨੇ ਵਾਲਾ ਨਿਸ਼ਾਨ ਟੱਪ ਜਾਂਦਾ ਹੈ, ਤਾਂ ਉਸ ਨੂੰ ਕੁਛ ਸਵਾਦ ਓਟਸ ਨਾਲ ਵਾਕਫ਼ ਕਰਵਾਉਣਾ ਬਹੁਤ ਵਧੀਆ ਰਹਿੰਦਾ ਹੈ। ਓਟਸ ਵਿੱਚ ਫਾਈਬਰ, ਜ਼ਿੰਕ, ਮਗਨੇਸ਼ਿਮ ਪਾਏ ਜਾਂਦੇ ਹਨ ਜੋ ਕਿ ਬੱਚੇ ਦੇ ਪਾਚਨ ਲਈ ਵਰਦਾਨ ਵਰਗਾ ਹੈ। ਇਹ ਤੁਹਾਡੇ ਬੱਚੇ ਦੇ ਵਿਕਾਸ ਲਈ ਐਚ ਹੈ ਇਸਲਈ ਭਾਵੇਂ ਖੱਟੇ ਜਾਂ ਮੀਠੇ, ਜਿਸ ਮਰਜ਼ੀ ਤਰੀਕੇ ਨਾਲ ਬੱਚਿਆਂ ਨੂੰ ਖਵਾਓ।


Tinystep Baby-Safe Natural Toxin-Free Floor Cleaner

Click here for the best in baby advice
What do you think?
100%
Wow!
0%
Like
0%
Not bad
0%
What?
scroll up icon