Link copied!
Sign in / Sign up
0
Shares

7 ਸਿਰੇ ਦੇ ਬੇਕਰ ਜੋ ਤੁਹਾਨੂੰ ਬੇਂਗਲੋਰ ਵਿੱਚ ਪਰਖਣੇ ਚਾਹੀਦੇ ਹਨ


ਕੀ ਤੁਹਾਨੂੰ ਆਪਣੇ ਬੱਚੇ ਦੇ ਜਨਮ ਦਿਨ ਲਈ ਸਭ ਤੋਂ ਵਧੀਆ ਕੇਕ ਲੱਭਣ ਵਿੱਚ ਪਰੇਸ਼ਾਨੀ ਹੋ ਰਹੀ ਹੈ? ਕੀ ਕਈ ਜਗ੍ਹਾਵਾਂ ਉਤੇ ਮੱਥਾ ਮਾਰ ਰਹੇ ਹੋ? ਜਨਮਦਿਨ ਦਾ ਸਮਾਂ ਹੀ ਮਾਪਿਆਂ ਲਈ ਕਸੌਟੀ ਤੇ ਖਰਾ ਉਤਰਨ ਦਾ ਸਮਾਂ ਹੁੰਦਾ ਹੈ। ਸੋ, ਹੇਠ ਦਿੱਤੇ ਹੋਏ ਬੇਕਰ ਨੋਟ ਕਰ ਲਵੋ ਤਾਂਕਿ ਤੁਹਾਡੇ ਬੱਚੇ ਦਾ ਜਨਮਦਿਨ ਯਾਦਗਾਰ ਬਣ ਸਕੇ।

1. ਕੈਲਵਿੰਸ

ਕਈ ਜਗ੍ਹਾ ਤੇ ਹੋਣ ਕਰਕੇ ਤੁਸੀਂ ਇਨ੍ਹਾਂ ਦਾ ਨਾਂ ਸੁਣਿਆ ਹੋਵੇਗਾ ਅਤੇ ਹੋ ਸਕਦਾ ਹੈ ਕਿ ਕੁਝ ਮੀਠਾ ਖਾਇਆ ਵੀ ਹੋਵੇ । ਇਸ ਬੇਕਰ ਦੀ ਇਕ ਹੋਰ ਵੀ ਖ਼ਾਸੀਅਤ ਹੈ, ਜੇ ਤੁਸੀਂ ਥੀਮ ਪਾਰਟੀ ਰੱਖ ਰਹੇ ਹੋ ਤਾਂ ਕੇਕ ਨੂੰ ਉਦਾ ਵੀ ਸਜ਼ਾ ਸਕਦੇ ਹੋ। ਤੁਸੀਂ ਉਨ੍ਹਾਂ ਦੇ ਬਣਾਉਣ ਤੇ ਮਿਲਣ ਵਰਤਣ ਦੇ ਤਰੀਕੇ ਨੂੰ ਵੇਖ ਕੇ ਖੁਸ਼ ਹੋ ਜਾਓਗੇ। ਉਨ੍ਹਾਂ ਦੇ ਕੇਕ ਵੇਖਣ ਵਿੱਚ ਤੇ ਖਾਣ ਵਿੱਚ ਬਹੁਤ ਹੀ ਸਵਾਦ ਹੁੰਦੇ ਹਨ।

2. ਕੇਕਵਾਕ

ਕੇਕਵਾਕ ਇਕ ਰੇਤ ਵਿੱਚ ਛੁਪਿਆ ਹੋਇਆ ਹੀਰਾ ਹੈ। ਜੇ ਕੇਕਵਾਕ ਨੂੰ ਇਕ ਸ਼ਬਦ ਵਿੱਚ ਦੱਸਣਾ ਹੋਵੇ ਤਾਂ ਉਹ ਹੋਵੇਗਾ “ਸੁਆਦਲਾ”| ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਕੁਛ ਨਵਾਂ ਖਵਾਓ। ਉਨ੍ਹਾਂ ਦੇ ਕੋਰਮੰਗਲ ਵਿੱਚ ਬਣਾਏ ਹੋਏ ਸੈਂਟਰ ਵਿੱਚ ਤੁਸੀਂ ਪੱਕਾ “ਮਿੱਠਾ” ਵਕਤ ਕੱਟੋਗੇ।

3. ਬੇਕ ਸਮਾਰਟ

ਉਨ੍ਹਾਂ ਦੇ ਡਿਜ਼ਾਈਨ ਦੀ ਬਰੀਕੀ ਤੁਹਾਨੂੰ ਚੂਪ ਕਰ ਦੇਵੇਗੀ। ਤੁਸੀਂ ਇੰਨਾਂ ਬਰੀਕੀ ਦਾ ਕੰਮ ਕੇਕ ਤੇ ਕਦੇ ਨਹੀਂ ਵੇਖਿਆ ਹੋਵੇਗਾ। ਉਨ੍ਹਾਂ ਦੇ ਕੋਲ ਕਈ ਤਰ੍ਹਾਂ ਦੇ ਡਿਜ਼ਾਈਨ ਅਤੇ ਅਲੱਗ-ਅਲੱਗ ਮਹਿਕ ਸਵਾਦ ਵਾਲੇ ਕੇਕ ਹਨ। ਇਸਲਈ ਆਪਣਾ ਪਸੰਦੀਦਾ ਕੇਕ ਚੁਣੋ। ਜੇ ਤੁਸੀਂ ਰਿਚਮੰਡ ਟਾਊਨ ਦੇ ਨੇੜੇ ਹੋ ਤਾਂ ਉਨ੍ਹਾਂ ਕੋਲ ਕਦੇ ਵੀ ਜਾ ਸਕਦੇ ਹੋ।

4. ਆਰਬੁਈ

ਉਹ ਤੁਹਾਡੇ ਜਵਾਕ ਨੂੰ ਉਨ੍ਹਾਂ ਦਾ ਸੁਪਨਿਆਂ ਵਾਲਾ ਕੇਕ ਬਣਾ ਕੇ ਦੇਣਗੇ। ਚੋਕਲੇਟ ਦੇ ਕੇਕ ਲਈ ਪ੍ਰਸਿੱਧ, ਇਹ ਬੇਕਰ ਵਯਾਲੀਕਵਾਲ ਵਿੱਚ ਸਥਿਤ ਹੈ। ਉਹ ਕੇਕ ਨੂੰ ਛੋਟੇ-ਛੋਟੇ ਕਾਰਟੂਨਾਂ ਨਾਲ ਸਜਾ ਕੇ ਦਿੰਦੇ ਹਨ ਜੋ ਕਿ ਕੇਕ ਨੂੰ ਹੋਰ ਵੀ ਵਧੀਆ ਬਣਾ ਦਿੰਦੇ ਹਨ। ਤਿਆਰ ਰਹਿਣਾ, ਤੁਹਾਡੇ ਬੱਚੇ ਲੜਾਈ ਸ਼ੁਰੂ ਕਰਣ ਵਾਲੇ ਹਨ ਕਿ ਉਨ੍ਹਾਂ ਨੇ ਕਈ ਖਾਣਾ ਹੈ। ਆਰਬੁਈ ਸੱਚੀ ਤੁਹਾਡੇ ਬੱਚਿਆਂ ਨੂੰ ਬਹੁਤ ਪਸੰਦ ਆਵੇਗਾ।

5. ਸ਼ੇਫ ਬੇਕਰਜ

ਇਹ ਬੇਕਰ ਸਿਧਾਪੂਰ ਵਿੱਚ ਹਨ ਅਤੇ ਕੇਕ ਦੇ ਕਲਾਕਾਰ ਹਨ। ਇਹ ਬਹੁਤ ਹੀ ਸੋਹਣੇ-ਸੋਹਣੇ ਕੇਕ ਬਣਾਉਂਦੇ ਅਤੇ ਸਜਾਉਂਦੇ ਹਨ। ਤੁਸੀਂ ਅਲੱਗ- ਅਲੱਗ ਸਵਾਦ ਦੇ ਕੇਕ ਵਿੱਚੋ ਵਧੀਆ ਲਗਣ ਵਾਲਾ ਕੇਕ ਚੁਣ ਸਕਦੇ ਹੋ। ਇਹ ਗੱਲ ਤਾਂ ਪੱਕੀ ਹੈ ਕਿ ਤੁਹਾਨੂੰ ਕੇਕ ਸਹੀ ਸਮੇਂ ਤੇ ਮਿਲ ਜਾਵੇਗਾ ਅਤੇ ਤੁਹਾਡਾ ਸਾਰਾ ਧਿਆਨ ਕੇਕ ਉਤੇ ਹੀ ਰਹੇਗਾ।

6. ਜਸਟ ਬੇਕ

ਇਕ ਕੇਕ ਨੂੰ ਵਧੀਆ ਬਣਾਉਣ ਲਈ ਕੀ ਚਾਹੀਦਾ ਹੈ? ਹਰ ਇਕ ਸਮਾਨ ਦੀ ਸਹੀ ਮਾਤਰਾ ਅਤੇ ਸਹੀ ਸਮੇਂ ਤਕ ਪਕਾਇਆ ਜਾਣਾ; ਇਦਾਂ ਲਗਦਾ ਹੈ ਜਿਵੇਂ ਅਸੀਂ ਵਿਗਿਆਨ ਦੀ ਜਮਾਤ ਵਿੱਚ ਬੈਠੇ ਕੁਛ ਸੀਖ ਰਹੇ ਹਾਂ। ਜਸਟ ਬੇਕ ਨਾ ਸਿਰਫ ਤੁਹਾਡੇ ਜੀਭ ਦੇ ਸਵਾਦ ਦਾ ਧਿਆਨ ਰੱਖਦਾ ਹੈ, ਨਾਲ ਦੇ ਨਾਲ ਤੁਹਾਡੀ ਅੱਖਾਂ ਲਈ ਵੀ ਸਹੀ ਪ੍ਰਭੰਧ ਕਰਦਾ ਹੈ ਤਾਂ ਜੋ ਉਹ ਵੇਖਣ ਵਿੱਚ ਵੀ ਸਵਾਦ ਲਗੇ। ਜਿਦਾਂ ਹੀ ਤੁਸੀਂ ਕੇਕ ਨੂੰ ਜੀਭ ਤੇ ਲਾਂਦੇ ਹੋ, ਉਂਦਾ ਹੀ ਤੁਸੀਂ ਕਿਸੇ ਦੂਜੀ ਦੁਨੀਆ ਵਿੱਚ ਪੂਜ ਜਾਂਦੇ ਹੋ ਜਿਥੇ ਪੇਸਟ੍ਰੀ ਅਤੇ ਕਰੀਮ ਤੁਹਾਡੇ ਮੂੰਹ ਵਿੱਚ ਪਿਘਲ ਕੇ ਜਾਦੂ ਕਰਦੇ ਹਨ। ਹੋਰ ਵੀ ਚੰਗੀ ਗੱਲ ਤਾਂ ਇਹ ਹੈ ਕਿ ਉਨ੍ਹਾਂ ਨੇ ਪੂਰੇ ਬੇਂਗਲੋਰ ਵਿੱਚ ਕਈ ਥਾਵਾਂ ਤੇ ਆਪਣੇ ਆਊਟਲੈੱਟ ਖੋਲ੍ਹੇ ਹੋਏ ਹਨ।

7. ਫ਼੍ਰੇਂਚ ਲੋਫ

ਪੱਫ, ਪੇਸਟ੍ਰੀ, ਇਕਲਾਇਰਸ ਅਤੇ ਸੈਂਡਵਿਚ ਤੋਂ ਲੈ ਕੇ ਕੂਕੀਜ਼, ਕਰੂੰਬਲਸ ਤਕ ਏਥੇ ਸਾਰਾ ਕੁਝ ਮਿਲਦਾ ਹੈ, ਫ਼੍ਰੇਂਚ ਲੋਫ ਕੋਲੇ ਹਰ ਮੂੰਹ ਲਈ ਸਵਾਦ ਹੈ। ਇਸਲਈ ਆਓ ਅਤੇ ਜੀਭ ਤੇ ਸਵਰਗ ਦਾ ਅਨੁਭਵ ਲਵੋ। ਫ਼੍ਰੇਂਚ ਲੋਫ ਨੇ ਪੂਰੀ ਦੁਨੀਆ ਵਿੱਚ ਇਕ ਨਵਾਂ ਆਦਰਸ਼ ਬਣਾ ਦਿੱਤਾ ਹੈ। ਸੋ, ਜਲਦੀ ਤੋਂ ਪਹਿਲਾਂ ਉਨ੍ਹਾਂ ਦੇ ਕੋਰਮੰਗਲਾ ਵਾਲੇ ਆਊਟਲੈੱਟ ਤਯ ਜਾਓ ਅਤੇ ਅਨੁਭਵ ਲਵੋ।

ਇਸਲਈ ਜੇ ਤੁਹਾਨੂੰ ਕੇਕ ਆਪਣੀ ਸ਼ਾਦੀ ਦੀ ਸਾਲਗਿਰਹ ਵਾਟ ਚਾਹੀਦਾ ਹੈ ਜਾਂ ਬੱਚੇ ਦੇ ਜਨਮਦਿਨ ਲਈ, ਲੱਭੋ ਇਨ੍ਹਾਂ ਸਿਰੇ ਦੇ ਬੇਕਰਜ ਨੂੰ ਅਤੇ ਖੁਸ਼ੀਆਂ ਮਨਾਓ।

Click here for the best in baby advice
What do you think?
0%
Wow!
0%
Like
0%
Not bad
0%
What?
scroll up icon