Link copied!
Sign in / Sign up
4
Shares

6 ਸੰਕੇਤ ਜੋ ਦਸਦੇ ਹਨ ਕਿ ਤੁਹਾਡੇ ਪਤੀ ਤੁਹਾਡੇ ਬਿਨਾ ਨਹੀਂ ਰਹਿ ਸਕਦੇ


ਕਦੇ ਆਪਣੇ ਪਤੀ ਨਾਲ ਤੁਸੀਂ ਇਸ ਬਾਰੇ ਗੱਲ ਕੀਤੀ ਹੈ ਕਿ ਜੇ ਤੁਸੀਂ ਇਕ ਦੂਜੇ ਨਾਲ ਨਾ ਹੁੰਦੇ ਤਾਂ ਕਿ ਕਰਦੇ? ਵੈਸੇ ਤਾਂ ਇਹ ਗੱਲਾਂ ਪਾਗਲਾਂ ਵਾਲਿਆਂ ਲਗਦੀਆਂ ਹਨ, ਪਰ ਇਹ ਤੁਹਾਡੀ ਜ਼ਿੰਦਗੀ ਵਿੱਚ ਇਕ ਨਾ ਇਕ ਵਾਰ ਤਾਂ ਤੁਹਾਡੇ ਸਾਹਮਣੇ ਆਉਂਦਾ ਹੈ। ਕਦੇ - ਕਦੇ ਤਾਂ ਏਦਾਂ ਦਾ ਸਮਾਂ ਆਉਂਦਾ ਹੈ ਕਿ ਤੁਸੀਂ ਸੋਚਦੇ ਹੋ ਕਿ “ਤੁਹਾਡਾ ਮੇਰੇ ਬਿਨਾ ਕੀ ਹੁੰਦਾ?” ਇਥੇ ਅਸੀਂ ਕੁਛ ਉਦਾਹਰਣ ਲੈ ਕੇ ਆਏ ਹਨ।

1. ਉਹ ਇਕ ਦਿਨ ਵੀ ਤੁਹਾਡੇ ਨਾਲ ਗੱਲ ਕਰੇ ਬਿਨਾ ਨਹੀਂ ਰਹਿ ਸਕਦੇ

ਕੀ ਤੁਹਾਡੇ ਪਤੀ ਦੇਵ ਦੀਨ ਵਿੱਚ ਕਦੇ ਵੀ ਫੋਨ ਕਰ ਲੈਂਦੇ ਹਨ ਜਦੋਂ ਤੁਹਾਨੂੰ ਕੁਛ ਜਰੂਰੀ ਵੀ ਗੱਲ ਨਹੀਂ ਕਰਨੀ ਹੁੰਦੀ, ਬਸ ਏਦਾਂ ਹੀ ਉਸ ਦਾ ਮਨ ਹੁੰਦਾ ਹੈ। ਖ਼ਾਸ ਤੌਰ ਤੇ ਉਦੋਂ ਜਦੋਂ ਉਹ ਕੀਤੇ ਬਾਹਰ ਗਏ ਹੁੰਦੇ ਹਨ ਅਤੇ ਓਦੋਂ ਤੁਸੀਂ ਇਕ ਫੋਨ ਕਾਲ ਦੀ ਉਸ ਵਕਤ ਕਰ ਸਕਦੇ ਹੋ ਜਦੋਂ ਤੁਸੀਂ ਨਹੀਂ ਸੋਚਿਆ ਹੁੰਦਾ( ਜਦੋਂ ਤੁਸੀਂ ਬਾਥਰੂਮ ਵਿੱਚ ਹੋ ਜਾਂ ਆਪਣੇ ਦੋਸਤਾਂ ਦੇ ਨਾਲ ਹੋ) ਅਤੇ ਇਹ ਫੋਨ ਸਿਰਫ ਇਹ ਦੱਸਣ ਲਈ ਹੁੰਦਾ ਹੈ ਕਿ ਉਨ੍ਹਾਂ ਨੂੰ ਤੁਹਾਡੀ ਯਾਦ ਆ ਰਹੀ ਹੈ। ਉਹ ਇਹ ਗੱਲ ਆਪ ਨਹੀਂ ਕਹਿੰਦੇ ਹੋਣਗੇ ਪਰ ਤੁਹਾਡਾ ਇਕ ਵੀ ਦਿਨ ਉਨ੍ਹਾਂ ਨਾਲ ਘਟੋ ਘਟ ਹੈਲੋ ਬੋਲੇ ਬਿਨਾ ਨਹੀਂ ਗੁਜ਼ਰਦਾ ਹੋਵੇਗਾ।

2. ਉਹ ਤੁਹਾਡੇ ਨਾਲ ਭਵਿੱਖ ਬਾਰੇ ਗੱਲ ਕਰਦਾ ਹੈ ਅਤੇ ਉਸ ਭਵਿੱਖ ਵਿੱਚ ਤੁਸੀਂ ਹੁੰਦੇ ਹੋ

ਘਰ ਖਰੀਦਣ ਤੋਂ ਲੈ ਕੇ ਇਕ ਛੋਟੀ ਜਿਹੀ ਕੁਰਸੀ ਖਰੀਦਣ ਲਈ ਉਹ ਤੁਹਾਡੇ ਨਾਲ ਬੈਠ ਕੇ ਯੋਜਨਾ ਬਣਾਉਂਦੇ ਹਨ ਅਤੇ ਕਹਿੰਦੇ ਹਨ ਕਿ ਅਸੀਂ ਦੋਵੇਂ ਇਸਦੇ ਨਾਲ ਬੁੱਢੇ ਹੋਵਾਂਗੇ। ਓਹਦੀ ਭਵਿੱਖ ਦੀ ਯੋਜਨਾ ਵਿੱਚ ਤੁਸੀਂ ਹਮੇਸ਼ਾ ਹੁੰਦੇ ਹੋ। ਤੁਸੀਂ ਕਦੇ ਨਾ ਕਦੇ ਇਹ ਗੱਲ ਆਪਣੇ ਪਤੀ ਨਾਲ ਕੀਤੀ ਹੋਵੇਗੀ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਦਾਂ ਪਾਲਣਾ ਹੈ ਅਤੇ ਕਿਦਾਂ ਭਵਿੱਖ ਵਿੱਚ ਕਿ ਕਰਨਾ ਹੈ।

3. ਉਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਘਰ ਵਿੱਚ ਕੀ ਸਾਮਾਨ ਕਿਥੇ ਹੈ

ਕੀ ਤੁਹਾਡੀ ਸਵੇਰ ਇਨ੍ਹਾਂ ਪ੍ਰਸ਼ਨਾਂ ਨਾਲ ਹੁੰਦੀ ਹੈ, ‘ਮੇਰੀ ਚਾਬੀਆਂ ਕਿਥੇ ਹਨ'', ‘ਮੇਰਾ ਬਟੁਆ ਕਿਥੇ ਹੈ’ ਅਤੇ ਹੋਰ ਵੀ ਏਦਾਂ ਦੇ ਪ੍ਰਸ਼ਨ? ਉਹਨਾਂ ਨੂੰ ਅਸਲ ਵਿੱਚ ਤੁਹਾਡੇ ਬਿਨਾ ਕੋਈ ਖਿਆਲ ਨਹੀਂ ਹੁੰਦਾ ਕਿ ਕਿਥੇ ਕਿਦਾਂ ਦਾ ਸਾਮਾਨ ਰੱਖਿਆ ਹੈ। ਕਿਸੇ ਵੀ ਵਕਤ ਉਹ ਸ਼ਿਕਾਇਤ ਕਰ ਰਹੇ ਹੋਣਗੇ ਕਿ ਉਨ੍ਹਾਂ ਦੀ ਜੁਰਾਬਾਂ ਦੀ ਜੋੜੀ ਨਹੀਂ ਮਿਲ ਰਹੀ ਅਤੇ ਅਗਲੇ ਹੀ ਪਲ ਤੁਹਾਨੂੰ ਧੰਨਵਾਦ ਕਹਿ ਰਹੇ ਹੋਣਗੇ ਓਹੀ ਲੱਭਣ ਲਈ। ਇਹ ਇਕ ਸੰਕੇਤ ਹੈ ਤੁਹਾਨੂੰ ਦੱਸਣ ਲਈ ਕਿ ਮੈਂ ਤੁਹਾਡੇ ਬਿਨਾ ਕੀ ਕਰਦਾ।

4. ਉਹ ਤੁਹਾਡੇ ਨਾਲ ਸਮਾਂ ਬਿਤਾਉਣ ਲਈ ਤਰਕੀਬਾਂ ਬਣਾਉਂਦਾ ਹੈ

ਭਾਵੇਂ ਇਹ ਇਕ ਇਹੋ ਜਿਹਾ ਹਫ਼ਤਾ ਹੋਵੇ ਜੋ ਖਿੱਚ ਹੋਈ ਜਾ ਰਿਹਾ ਹੈ ਜਾਂ ਇਸ ਹਫ਼ਤੇ ਵਿੱਚ ਬਹੁਤ ਕੰਮ ਹੈ ਕਰਨ ਲਈ; ਫੇਰ ਵੀ ਤੁਹਾਡਾ ਪਤੀ ਕੋਈ ਨਾ ਕੋਈ ਜੁਗਤ ਲਾ ਕੇ ਤੁਹਾਡੇ ਨਾਲ ਵਕਤ ਬਿਤਾਉਣ ਲਈ ਵੇਲਾ ਹੋ ਹੀ ਜਾਂਦਾ ਹੈ। ਤੁਸੀਂ ਜਾਣਦੇ ਹੋ ਕਿ ਉਹ ਹਮੇਸ਼ਾ ਕੁਝ ਨਾ ਕੁਝ ਜਤਨਾਂ ਲਾਉਂਦਾ ਹੈ ਤੁਹਾਡੇ ਰਿਸ਼ਤੇ ਲਈ। ਇਹ ਇਕ ਬਹੁਤ ਹੀ ਐਚ ਸੰਕੇਤ ਹੈ ਇਸ ਤੋਂ ਪਤਾ ਲਗਦਾ ਹੈ ਕਿ ਤੁਸੀਂ ਉਨ੍ਹਾਂ ਦੀ ਪ੍ਰਾਥਮਿਕਤਾ ਹੋ।

5. ਉਹ ਤੁਹਾਡੇ ਬਿਨਾ ਨਹੀਂ ਸੋਂਦੇ

ਓਹਨਾਂ ਨੂੰ ਇਸ ਚੀਜ਼ ਦੀ ਇਤਨੀ ਆਦਤ ਹੋ ਚੁਕੀ ਹੈ ਕਿ ਤੁਸੀਂ ਅੱਧੇ ਤੋਂ ਵੱਧ ਬੈਡ ਤੇ ਸੋਨਾ ਹੈ; ਉਹਨਾਂ ਨੂੰ ਹੁਣ ਇਸ ਤੋਂ ਬਿਨਾਂ ਰਾਤ ਅਧੂਰੀ ਲਗਦੀ ਹੈ। ਤੁਹਾਡੀ ਨਿੱਘ ਅਤੇ ਤੁਹਾਡੇ ਖੁਸ਼ੀ ਨਾਲ ਹੀ ਉਹ ਆਪਣੇ ਦਿਨ ਦਾ ਅੰਤ ਕਰਨਾ ਚਾਉਂਦੇ ਹਨ। ਇਹ ਹੀ ਕਾਰਨ ਹੈ ਕਿ ਤੁਹਾਡੇ ਚਹੇਤੇ ਟੀਵੀ ਸ਼ੋ ਦੇ ਵਿਚ ਉਹ ਤੁਹਾਨੂੰ ਟੋਕਦੇ ਰਹਿੰਦੇ ਹਨ “ ਭਾਗਵਾਨ ਆ ਜਾਓ ਹੁਣ”।

6. ਉਹਨਾਂ ਨੂੰ ਤੁਹਾਡੀ ਚਿੰਤਾ ਹੈ

ਤੁਸੀਂ ਕਦੇ ਬਾਜ਼ਾਰ ਗਏ ਹੋਵੋਗੇ ਕੁਝ ਲੈਣ ਲਈ, ਅਤੇ ਤੁਹਾਡੇ ਪਤੀ ਨੂੰ ਉਦੋਂ ਤਕ ਤੁਹਾਡੀ ਚਿੰਤਾ ਹੁੰਦੀ ਹੈ ਜਦੋਂ ਤਕ ਤੁਸੀਂ ਵਾਪਿਸ ਨਹੀਂ ਆਏ ਜਾਂਦੇ, “ਦੋ ਘੰਟੇ ਹੋ ਗਏ ਹਨ, ਹੁਣ ਤਕ ਆਈ ਕਊ ਨਹੀਂ”,ਉਹਨਾਂ ਦੇ ਦਿਮਾਗ ਵਿੱਚ ਬਸ ਇਹ ਹੀ ਚਲ ਰਿਹਾ ਹੁੰਦਾ ਹੈ। ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਮੈਂ ਕੁਝ ਕਾਮ ਕਰ ਰਹੀ ਹਾਂ ਤਾਂ ਉਹਨਾਂ ਦੇ ਮੂੰਹ ਤੋਂ ਬਸ ਇਹ ਹੀ ਨਿਕਲਦਾ ਹੈ ਕਿ ਧਿਆਨ ਨਾਲ ਕਰਨਾ। ਤੁਸੀਂ ਉਨ੍ਹਾਂ ਦੇ ਦਿਮਾਗ ਤੇ ਹਰ ਵਕਤ ਰਹਿੰਦੇ ਹੋ ਅਤੇ ਜੇ ਇਹ ਸੰਕੇਤ ਨਹੀਂ ਹੈ ਕਿ ਤੁਹਾਡੇ ਪਤੀ ਤੁਹਾਡੇ ਬਗੈਰ ਨਹੀਂ ਰਹਿ ਸਕਦੇ ਤਾਂ ਸਾਨੂੰ ਨੀ ਪਤਾ ਹੋਰ ਕਿ ਸੰਕੇਤ ਹੋ ਸਕਦਾ ਹੈ। 

Click here for the best in baby advice
What do you think?
0%
Wow!
0%
Like
0%
Not bad
0%
What?
scroll up icon