Link copied!
Sign in / Sign up
2
Shares

5 ਵਹਿਮ ਜਿਹੜੇ ਭਾਰਤੀ ਮਾਵਾਂ ਨੂੰ ਹੁਣ ਛੱਡ ਦੇਣੇ ਚਾਹੀਦੇ ਹਨ


ਸਾਡਾ ਦੇਸ਼ ਭਾਰਤ ਇਕ ਇਹੋ ਜਿਹਾ ਦੇਸ਼ ਹੈ ਜਿਥੇ ਵੱਖ-ਵੱਖ ਤਰ੍ਹਾਂ ਦੇ ਲੋਕੀ ਮਿਲ ਜੁਲ ਕੇ ਰਹਿੰਦੇ ਹਨ, ਸਾਰਿਆਂ ਦੇ ਅਲੱਗ-ਅਲੱਗ ਰੀਤੀ ਰਿਵਾਜ ਹਨ ਅਤੇ ਇਸ ਦੇ ਨਾਲ ਹੀ ਆਉਂਦੇ ਹਨ ਅਣਗਿਣਤ ਵਹਿਮ ਤੇ ਭਰਮ। ਇਹ ਸਭ ਗੱਲਾਂ ਸਾਨੂੰ ਬੇਕਾਰ ਲਗ ਦੀਆਂ ਹਨ ਪਰ ਸੱਚ ਤਾਂ ਇਹ ਹੈ ਕਿ ਅੱਜ ਵੀ ਇਹੋ ਜਿਹੇ ਲੋਕ ਹਨ ਜੋ ਇਨ੍ਹਾਂ ਗੱਲਾਂ ਵਿੱਚ ਭਰੋਸਾ ਕਰਦੇ ਹਨ। ਮਾਂ ਬਣਨ ਨਾਲ ਜਿੱਮੇਵਾਰੀ ਆ ਜਾਂਦੀ ਹੈ ਅਤੇ ਇਸ ਵਕਤ ਵਿੱਚ ਬੱਚਿਆਂ ਦੀ ਰੱਖਿਆ ਕਰਨ ਲਈ ਓਹ ਕੁਛ ਵੀ ਕਰ ਸਕਦੀਆਂ ਹਨ, ਪਰ ਇਹ ਕੁਛ ਭਰਮ ਹਨ ਜੋ ਹੁਣੇ ਖਤਮ ਹੋਣੇ ਚਾਹੀਦੇ ਹਨ:

1. ਪਪੀਤੇ ਖਾਣ ਨਾਲ ਗਰਭਪਾਤ ਹੋ ਜਾਂਦਾ ਹੈ

ਇਹ ਬਹੁਤ ਵੱਡਾ ਵਹਿਮ ਹੈ ਜੋ ਕਿ ਕਾਫੀ ਸਮੇਂ ਤੋਂ ਪ੍ਰਚਲਿਤ ਹੈ। ਹਾਲਾਂਕਿ ਇਸ ਗੱਲ ਵਿੱਚ ਥੋੜਾ ਬਹੁਤ ਤਾਂ ਤੁਕ ਬੈਠਦਾ ਹੈ, ਪਰ ਇਸ ਨੂੰ ਬਹੁਤ ਹੀ ਉਤੇ ਚੱਕ ਦਿੱਤਾ ਗਿਆ ਹੈ। ਪਪੀਤੇ ਵਿੱਚ ਕੁਝ ਮਾਤਰਾ ਵਿਚ ਲੈਟੇਕਸ ਹੁੰਦਾ ਹੈ ਜਿਸ ਤੋਂ ਔਰਤ ਨੂੰ ਥੋੜੀ ਬਹੁਤ ਪਰੇਸ਼ਾਨੀ ਆ ਸਕਦੀ ਹੈ। ਪਰ ਇਸ ਲੈਟੇਕਸ ਦੀ ਮਾਤਰਾ ਇੰਨੀ ਜ਼ਿਆਦਾ ਨਹੀਂ ਹੁੰਦੀ ਕਿ ਉਹ ਬਚੇ ਦੇ ਜਨਮ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਪਾਵੇ। ਜੇ ਤੁਹਾਨੂੰ ਪਪੀਤਾ ਬਹੁਤ ਪਸੰਦ ਹੈ ਅਤੇ ਤੁਸੀਂ ਇਸ ਵਹਿਮ ਕਰਕੇ ਨਹੀਂ ਖਾ ਰਹੇ, ਤਾਂ ਤੁਸੀਂ ਪਕੇ ਹੋਏ ਪਪੀਤੇ ਖਾ ਸਕਦੇ ਹੋ ਕਿਉਂਕਿ ਉਨ੍ਹਾਂ ਵਿਚ ਲੈਟੇਕਸ ਘਟ ਹੁੰਦਾ ਹੈ, ਇਸ ਤਰੀਕੇ ਨਾਲ ਤੁਹਾਡੇ ਕੋਲ ਤੁਹਾਡਾ ਕੇਕ ਵੀ ਹੋਵੇਗਾ ਤੇ ਤੁਸੀਂ ਉਸਨੂੰ ਖਾ ਵੀ ਸਕੋਂਗੇ।

2. ਸੰਭੋਗ ਦੀ ਸਥਿਤੀ ਨਾਲ ਬੱਚੇ ਦੇ ਲਿੰਗ ਤੇ ਫਰਕ ਪੈਂਦਾ ਹੈ

ਜੇ ਕਿਸੇ ਦੇ ਕੋਲ ਅੱਧਾ ਦਿਮਾਗ ਵੀ ਹੋਵੇ ਤਾਂ ਉਹ ਵੀ ਸਮਝ ਸਕਦਾ ਹੈ ਕਿ ਇਸ ਗੱਲ ਦਾ ਤਾਂ ਕੋਈ ਤੁਕ ਨਹੀਂ ਬੈਠਦਾ। ਅਸੀਂ ਇਕ ਇਹੋ ਜਿਹੇ ਸਮਾਜ ਦਾ ਹਿੱਸਾ ਹਨ ਜੋ ਕਿ ਬੱਚੇ ਦਾ ਲਿੰਗ ਜਾਨਣ ਲਈ ਬਹੁਤ ਉਤਾਵਲੇ ਰਹਿੰਦੇ ਹਨ ਅਤੇ ਇਹ ਵੀ ਦੁਆ ਕੜਦੇ ਹਨ ਕਿ ਮੁੰਡਾ ਹੋਵੇ। ਹੱਦ ਤਾਂ ਉਦੋਂ ਹੁੰਦੀ ਹੈ ਜਦੋਂ ਸੰਭੋਗ ਦੇ ਤਰੀਕੇ ਅਤੇ ਸਥਿਤੀ ਨੂੰ ਵੀ ਲਿੰਗ ਨਾਲ ਜੋੜਿਆ ਜਾਂਦਾ ਹੈ। ਕਈ ਵਾਰ ਤਾਂ ਤੀਵੀਂ ਨੂੰ ਵੀ ਜਿੰਮੇਵਾਰ ਕਿਹਾ ਜਾਂਦਾ ਹੈ ਕੁੜੀ ਨੂੰ ਜਨਮ ਦੇਣ ਲਈ। ਹਾਲਾਂਕਿ ਉਹ ਆਦਮੀ ਹੁੰਦਾ ਹੈ ਜੋ ਸੰਭੋਗ ਦੇ ਦੌਰਾਨ x ਜਾਂ y ਕਰੋਮੋਸੋਮ ਦੇ ਦਵਾਰਾ ਬੱਚੇ ਦਾ ਲਿੰਗ ਦੱਸਦਾ ਹੈ। ਤੇ ਜੇ ਕਿਸੇ ਨੂੰ ਜਿੰਮੇਵਾਰ ਮੰਨਣਾ ਹੈ ਤੇ ਆਦਮੀ ਨੂੰ ਮੰਨਣਾ ਚਾਹੀਦਾ ਹੈ ਨਾ ਕਿ ਸੰਭੋਗ ਦੇ ਤਰੀਕੇ ਨੂੰ।

3. ਕੇਸਰ ਦੇ ਨਾਲ ਬੱਚੇ ਦਾ ਰੰਗ ਗੋਰਾ ਹੁੰਦਾ ਹੈ

ਲਿੰਗ ਤੋਂ ਬਾਦ ਦੂਜਾ ਵਿਸ਼ਾ ਹੈ ਬੱਚੇ ਦਾ ਰੰਗ ਜੋ ਸਾਰਿਆਂ ਨੂੰ ਗੋਰਾ ਚਿੱਟਾ ਚਾਹੀਦਾ ਹੈ। ਸੇਈਆਂ ਸੱਸਾਂ ਆਪਣੀ ਨੂੰਹਾਂ ਨੂੰ ਕੇਸਰ ਖਵਾਨਦੀਆਂ ਹਨ ਕਦੇ ਦੁੱਧ ਵਿਚ, ਕਦੇ ਪਾਣੀ ਵਿਚ ਅਤੇ ਕਿਸੇ ਵੀ ਤਰੀਕੇ ਨਾਲ ਤਾਂਕਿ ਬੱਚਾ ਗੋਰਾ ਹੋਵੇ। ਕੇਸਰ ਸਾਡੀ ਸਹਿਤ ਲਈ ਬਹੁਤ ਵਧੀਆ ਚੀਜ਼ ਹੈ, ਇਹ ਰੋਗਾਂ ਨਾਲ ਲੜਣ ਦੀ ਸ਼ਕਤੀ ਦਿੰਦਾ ਹੈ ਅਤੇ ਹੋਰ ਵੀ ਬਹੁਤ ਫਾਇਦੇ ਹਨ, ਪਰ ਇਹ ਨਹੀਂ ਕਿ ਬਚੇ ਦਾ ਰੰਗ ਵੀ ਚਿੱਟਾ ਕੇਸਰ ਨੇ ਹੀ ਕਰਨਾ ਹੈ।

4. ਮਾਵਾਂ ਨੂੰ ਗ੍ਰਹਿਣ ਦੇ ਦੌਰਾਨ ਬਾਹਰ ਨਹੀਂ ਜਾਣਾ ਚਾਹੀਦਾ

ਇਹ ਵਹਿਮ ਤਾਂ ਗਿਆਨ ਦੇ ਘਾਟੇ ਕਰਕੇ ਹੈ, ਲੋਕ ਅਸਲ ਵਿੱਚ ਇਹ ਨਹੀਂ ਜਾਣਦੇ ਕਿ ਗ੍ਰਹਿਣ ਕਿਊ ਲਗਦਾ ਹੈ ਅਤੇ ਅਣਜਾਣ ਚੀਜ਼ ਤੋਂ ਡਰਦੇ ਹਨ।ਇਹ ਮਾਨਤਾ ਹੈ ਕਿ ਗ੍ਰਹਿਣ ਲਗੇ ਹੋਣ ਵਿੱਚ ਜੇ ਮਾਂ ਬਾਹਰ ਜਾਂਦੀ ਹੈ, ਤਾਂ ਬੱਚੇ ਦੇ ਸ਼ਰੀਰ ਦੀ ਬਨਾਵਟ ਖ਼ਰਾਬ ਹੋ ਜਾਂਦੀ ਹੈ। ਹੋ ਸਕਦਾ ਹੈ ਕਿ ਤੁਸੀਂ ਇਸ ਨੂੰ ਆਪਣੇ ਫਾਇਦੇ ਵਾਸਤੇ ਲੈ ਲਵੋ ਅਤੇ ਆਰਾਮ ਕ੍ਰ ਲਵੋ। ਪਰ ਇਹ ਗੱਲ ਸਮਝਣੀ ਵੀ ਜਰੂਰੀ ਹੈ ਕਿ ਕੋਈ ਤਿਆਰ, ਜੋ ਕਿ ਬਹੁਤ ਦੂਰ ਹੈ, ਉਹ ਤੁਹਾਡੇ ਬੱਚੇ ਦੀ ਸਹਿਤ ਨੂੰ ਕੋਈ ਨੁਕਸਾਨ ਨਹੀਂ ਕਰ ਸਕਦਾ।

5. ਬੱਚੇ ਦੇ ਜਨਮ ਤੋਂ ਪਹਿਲਾਂ ਕੁਛ ਨਾ ਖਰੀਦੋ

ਇਹ ਵਾਲਾ ਸਾਰਿਆਂ ਨਾਲੋਂ ਵੱਧ ਤਰਕ ਵਾਲਾ ਵਹਿਮ ਹੈ। ਇਹ ਉਦੋਂ ਸ਼ੁਰੂ ਹੋਇਆ ਜਦੋਂ ਬੱਚੇ ਦੇ ਪੈਦਾ ਹੋਣ ਨਾਲ ਹੀ ਜ਼ਿਆਦਾਤਰ ਉਸ ਦੀ ਮੌਤ ਹੋ ਜਾਂਦੀ ਸੀ ਅਤੇ ਮਾਵਾਂ ਨੂੰ ਉਸ ਬੱਚੇ ਦੇ ਸਮਾਨ ਨੂੰ ਵੇਖ ਕੇ ਹੋਰ ਵੀ ਵੱਧ ਦੁਖ ਹੁੰਦਾ ਸੀ ਆਪਣੇ ਬੱਚੇ ਦੇ ਖੋਣ ਦਾ। ਇਸ ਸਭ ਕਰਕੇ ਹੀ ਬੱਚੇ ਦੇ ਜਨਮ ਤੋਂ ਪਹਿਲਾਂ ਸਾਮਾਨ ਖਰੀਦਣ ਲਈ ਨਾਂ ਕੀਤੀ। ਪਰ ਸਾਨੂੰ ਸਮੇਂ ਦੇ ਨਾਲ ਤੁਰਨਾ ਪੈਂਦਾ ਹੈ ਅਤੇ ਇਸ ਗੱਲ ਦਾ ਤਾਂ ਤੁਹਾਨੂੰ ਇਹਸਾਸ ਹੋਵੇਗਾ ਕਿ ਜਨਮ ਤੋਂ ਬਾਦ ਖ਼ਰੀਦਾਰੀ ਕਰਨਾ ਨਾਮੁਮਕਿਨ ਦੇ ਬਰਾਬਰ ਹੈ। ਆਪਣੇ ਬੱਚੇ ਦੇ ਸਵਾਗਤ ਲਈ ਜਰੂਰੀ ਸਾਮਾਨ ਅਤੇ ਕਪੜੇ ਲੈਣਾ ਤਾਂ ਜਰੂਰੀ ਹੈ ਨਹੀਂ ਤਾਂ ਤੁਸੀਂ ਵਧੀਆ ਮਾਂ ਬਾਪ ਨਹੀਂ ਸਮਝੇ ਜਾਵੋਗੇ ।

Click here for the best in baby advice
What do you think?
0%
Wow!
0%
Like
0%
Not bad
0%
What?
scroll up icon