Link copied!
Sign in / Sign up
0
Shares

5 ਸੰਕੇਤ ਜੋ ਦਸਦੇ ਹਨ ਕੀ ਤੁਸੀਂ "ਮਾਂ ਦੇ ਪਿਆਰੇ ਬਚੇ" ਹੋ

 

ਸਾਡੇ ਸਾਰਿਆਂ ਲਈ ਆਪਣੀ ਜ਼ਿੰਦਗੀ ਵਿੱਚ ਮਾਂ ਦੀ ਇਕ ਖਾਸ ਥਾਂ ਹੁੰਦੀ ਹੈ, ਪਰ ਕਈ ਤਾਂ ਇਸ ਥਾਂ ਵਿੱਚ ਮਾਂ ਲਈ ਚਾਰ ਮੰਜ਼ਲਾਂ ਦਾ ਘਰ ਬਣਾਈ ਫਿਰਦੇ ਹਨ। ਉਹ ਤੁਹਾਡੇ ਲਈ ਸਭ ਤੋਂ ਪਸੰਦੀਦਾ ਇਨਸਾਨ ਹੈ, ਪੁਰੀ ਭੀੜ ਵਾਲੇ ਕਮਰੇ ਵਿੱਚ ਤੁਸੀਂ ਭੱਜ ਕੇ ਉਨ੍ਹਾਂ ਦੇ ਕੋਲ ਹੀ ਜਾਓਗੇ, ਕੋਈ ਵੀ ਨਵੀਂ ਖ਼ਬਰ ਤੁਸੀਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਹੀ ਦੱਸਦੇ ਹੋ। ਇਹ ਰਹੇ 5 ਸੰਕੇਤ ਜੋ ਤੁਸੀਂ ਆਪਣੇ ਨਾਲ ਵੀ ਸੰਬਧਿਤ ਹੋਣਗੇ ਜੇ ਤੁਸੀਂ ਵੀ “ਮਾਂ ਦੇ ਲਾਡਲੇ” ਹੋ

1. ਤੁਹਾਡੀ ਮਾਂ ਨੂੰ ਤੁਹਾਡੇ ਬਾਰੇ ਹਰ ਇਕ ਚੀਜ਼ ਪਤਾ ਹੈ

ਤੁਸੀਂ ਆਪਣੀ ਮਾਂ ਦੇ ਸਾਹਮਣੇ ਆਪਣਾ ਮੂੰਹ ਬੰਦ ਹੀ ਨਹੀਂ ਰੱਖ ਸਕਦੇ। ਹਰ ਇਕ ਚੀਜ਼, ਜੋ ਵੀ ਤੁਸੀਂ ਕੜਦੇ ਹੋ, ਸਭ ਤੁਹਾਡੀ ਮਾਂ ਜਾਣਦੀ ਹੈ। ਤੁਹਾਡੇ ਦੋਸਤ ਦੀ ਸਹੇਲੀ, ਤੁਹਾਡੇ ਭਰਾ ਦੀ ਗਰਲਫ੍ਰੈਂਡ ਜਾਂ ਜੋ ਵੀ ਕੁਛ ਤੁਸੀਂ ਸੁਣਦੇ ਹੋ, ਉਹ ਤੁਹਾਡੀ ਮਾਂ ਤੁਹਾਡੇ ਮੁਹੋਂ ਸੁਣ ਹੀ ਲੈਂਦੀ ਹੈ।

2. ਤੁਸੀਂ ਆਪਣੀ ਮਾਂ ਨੂੰ ਰੋਜ਼ ਫੋਨ ਕਰਦੇ ਹੋ

ਤੁਹਾਡੇ ਦਿਨ ਦਾ ਅੰਤ ਬਿਨਾ ਮਾਂ ਨਾਲ ਗੱਲ ਕਰੇ ਨਹੀਂ ਹੁੰਦਾ। ਤੁਹਾਨੂੰ ਉਨ੍ਹਾਂ ਦੀ ਆਵਾਜ਼ ਸੁਣਨੀ ਹੀ ਹੈ, ਕਿ ਉਨ੍ਹਾਂ ਨੇ ਅੱਜ ਕਿਆ ਬਣਾਇਆ ਹੈ ਖਾਣ ਵਿੱਚ ਜਾਂ ਹੋਰ ਕੁਛ। ਭਾਵੇਂ ਤੁਸੀਂ ਛੁੱਟੀ ਤੇ ਹੋ ਜਾਂ ਕੰਮ ਉਤੇ ਫਸੇ ਹੋਏ ਹੋ, ਤੁਸੀਂ ਕਦੇ ਵੀ ਫੋਨ ਕਰਨਾ ਨਹੀਂ ਭੁੱਲਦੇ ।

3. ਕੁਛ ਵੀ ਨਿਜੀ ਨਹੀਂ ਹੁੰਦਾ

ਕੋਈ ਫਰਕ ਨਹੀਂ ਪੈਂਦਾ ਕਿ ਵਿਸ਼ਾ ਕਿ ਹੈ, ਤੁਸੀਂ ਆਪਣੀ ਮਾਂ ਦੇ ਨਾਲ ਉਸ ਵਿਸ਼ੇ ਤੇ ਗੱਲ ਕਰ ਸਕਦੇ ਹੋ। ਤੁਹਾਡੀ ਮਾਂ ਤੁਹਾਨੂੰ ਇਸ ਦੁਨੀਆ ਵਿੱਚ ਲੈ ਕੇ ਆਈ, ਤਾਂ ਤੁਹਾਨੂੰ ਸਚੀ ਕਿਸੇ ਹੱਦ ਦੀ ਲੋੜ ਨਹੀਂ ਉਨ੍ਹਾਂ ਨਾਲ ਗੱਲ ਕਰਦੇ ਹੋਏ।

4. ਤੁਸੀਂ ਚਾਉਂਦੇ ਹੋ ਕਿ ਤੁਹਾਡਾ ਜੀਵਨ ਸਾਥੀ ਵੀ ਉਨ੍ਹਾਂ ਨੂੰ ਤੁਹਾਡੇ ਜਿਨ੍ਹਾਂ ਹੀ ਪਿਆਰ ਕਰੇ

ਤੁਹਾਡੀ ਮਾਂ ਦੁਨੀਆ ਦੀ ਸਭ ਤੋਂ ਵਧੀਆ ਮਾਂ ਹੈ, ਤੇ ਜੇ ਤੁਹਾਡਾ ਪਤੀ ਜਾਂ ਤੁਹਾਡੀ ਪਤਨੀ ਇਹ ਗੱਲ ਨਹੀਂ ਮੰਨਦੀ- ਇਹ ਤਾਂ ਫੇਰ ਗਲਤ ਗੱਲ ਹੈ। ਮਾਂ ਤੁਹਾਡੀ ਜ਼ਿੰਦਗੀ ਵਿਚ ਸਭ ਤੋਂ ਜਰੂਰੀ ਇਨਸਾਨ ਹੈ ਅਤੇ ਜੇ ਤੁਹਾਡਾ ਸਾਥੀ ਤੁਹਾਡੀ ਮਾਂ ਨਾਲ ਨਹੀਂ ਬਣਾ ਸਕਦਾ ਤਾਂ ਤੁਹਾਡੇ ਨਾਲ ਵੀ ਨਹੀਂ ਨਿਭਾ ਸਕਦਾ।

5. ਕੁਛ ਵੀ ਪੱਕਾ ਨਹੀਂ ਹੈ ਜਦ ਤਕ ਮਾਂ ਨਹੀਂ ਕਹਿ ਦਿੰਦੀ

ਇਹ ਥੋੜਾ ਬੱਚਿਆਂ ਵਰਗਾ ਵਿਹਾਰ ਲਗਦਾ ਹੈ, ਪਰ ਤੁਹਾਡੇ ਜਣਨ ਵਾਲੀ ਤੋਂ ਵੱਧ ਤੁਹਾਨੂੰ ਕੌਣ ਪਛਾਣ ਸਕਦਾ ਹੈ? ਉਹਨੂੰ ਤੁਹਾਡੇ ਬਾਈ ਸਭ ਪਤਾ ਹੈ ਇਸਲਈ ਤੁਹਾਡੇ ਲਈ ਸਭ ਤੋਂ ਜ਼ਿਆਦਾ ਜਰੂਰੀ ਹੈ ਉਹਨਾਂ ਦਾ ਵਿਚਾਰ ਜਾਣਨਾ। ਤੁਸੀਂ ਕਿਸੇ ਨਾਲ ਯਾਰੀ ਨਹੀਂ ਲਾਵੋਂਗੇ ਜੇ ਤੁਹਾਡੀ ਮਾਂ ਨੇ ਮਨਾ ਕਰ ਦਿੱਤੀ, ਤੁਸੀਂ ਖਾਣਾ ਵੀ ਉਦਾ ਹੀ ਬਣਾਉਂਦੇ ਹੋ ਜਿਵੇਂ ਉਹ ਦੱਸਦੀ ਹੈ। ਇਹ ਇਸਲਈ ਕਿਉਂਕਿ ਉਹ ਕਦੀ ਤੁਹਾਡਾ ਬੁਰਾ ਨਹੀਂ ਚਾਹੇਗੀ। 

Click here for the best in baby advice
What do you think?
0%
Wow!
100%
Like
0%
Not bad
0%
What?
scroll up icon