Link copied!
Sign in / Sign up
0
Shares

5 ਕਾਰਨ ਜਿਨ੍ਹਾਂ ਕਰਕੇ ਤੁਹਾਡੇ ਬੱਚੇ ਨੂੰ ਫ਼੍ਰੇਂਚ ਸਿਖਣੀ ਚਾਹੀਦੀ ਹੈ


“Poubelle” – ਕੂੜੇਦਾਨ ਨੂੰ ਫ੍ਰੈਂਚ ਭਾਸ਼ਾ ਵਿੱਚ ਇਹ ਕਹਿੰਦੇ ਹਨ। ਇਕ ਵਾਰੀ ਫੇਰ, ਫ੍ਰੈਂਚ ਨੇ ਇਹ ਸਾਬਿਤ ਕਰ ਦਿੱਤਾ ਕਿ ਉਹ ਇਸ ਦੁਨੀਆ ਦੀ ਕਿਸੇ ਵੀ ਚੀਜ਼ ਨੂੰ ਇੱਦਾਂ ਬਣਾ ਸਕਦੀ ਹੈ ਕਿ ਉਹ ਸੁਣਨ ਵਿੱਚ ਪਿਆਰਾ ਲਗੇ। ਇਥੇ ਅਸੀਂ ਦਿੱਤੇ ਹਨ 5 ਵਿਹਾਰਕ ਕਾਰਨ ਜਿਨ੍ਹਾਂ ਕਰਕੇ ਤੁਹਾਡੇ ਬੱਚੇ ਨੂੰ ਫ੍ਰੈਂਚ ਭਾਸ਼ਾ ਸਿੱਖਣੀ ਚਾਹੀਦੀ ਹੈ। ਹਾਲਾਂਕਿ ਜੋ ਸਭ ਤੋਂ ਮੁੱਖ ਕਾਰਣ ਹੈ, ਉਹ ਤਾਂ ਸਾਰਿਆਂ ਤੋਂ ਸਿਰੇ ਦਾ ਹੀ ਰਹੇਗਾ ਜੋ ਕਿ ਹੈ ਕਿ ਇਹ ਮੁੱਢ ਤੋਂ ਹੀ ਖ਼ੂਬਸੂਰਤ ਅਤੇ ਰੁਮਾਂਟਿਕ ਹੈ। ਵੱਧ ਆਈ. ਕਉ. ਦਾ ਇਕ ਸੰਕੇਤ ਇਹ ਵੀ ਹੈ ਕਿ ਬੱਚਾ ਕਿੰਨੀ ਛੇਤੀ ਨਵੀਂ ਭਾਸ਼ਾਵਾਂ ਤੇ ਪਕੜ ਬਣਾ ਸਕਦਾ ਹੈ। ਇਸਲਈ ਤੁਹਾਨੂੰ ਆਪਣੇ ਬੱਚਿਆਂ ਨੂੰ ਨਵੀਂ ਭਾਸ਼ਾ ਸਿੱਖਣ ਲਈ ਪ੍ਰੇਰਨਾ ਦੇਵੋ ਜੋ ਕਿ ਉਨ੍ਹਾਂ ਨੂੰ ਪੂਰੀ ਜ਼ਿੰਦਗੀ ਲਾਭ ਦੇਵੇਗੀ, ਇਸ ਤੋਂ ਉਹਨਾਂ ਦੇ ਹੁਨਰ ਵਿੱਚ ਨਿਖਾਰ ਆਉਂਦਾ ਹੈ। ਫ੍ਰੈਂਚ ਚਾਨਣ ਪਾਉਣ ਵਾਲੀ, ਕਾਰਣ ਅਤੇ ਸਿਰਜਣਾਤਮਕ ਭਾਸ਼ਾ ਹੈ ਜਿਸ ਕਰਕੇ ਇਹ ਵਾਧੂ ਭਾਸ਼ਾ ਸੀਖਣ ਦਾ ਪਹਿਲਾ ਵਿਕਲਪ ਬਣ ਜਾਂਦੀ ਹੈ।

ਇਹ ਰਹੇ 5 ਕਾਰਨ ਜਿਨ੍ਹਾਂ ਕਰਕੇ ਤੁਹਾਡੇ ਬੱਚੇ ਨੂੰ ਫ੍ਰੈਂਚ ਭਾਸ਼ਾ ਸੀਖਣੀ ਚਾਹੀਦੀ ਹੈ।

1. ਫ੍ਰੈਂਚ ਇਕ ਬਹੁਤ ਹੀ ਆਸਾਨ ਭਾਸ਼ਾ ਹੈ ਸੀਖਣ ਦੇ ਲਈ, ਜੇ ਤੁਸੀਂ ਹਰ ਰੋਜ਼ ਇੰਗਲਿਸ਼ ਬੋਲ ਸਕਦੇ ਹੋ, ਕਿਉਂਕਿ ਇੰਗਲਿਸ਼ ਭਾਸ਼ਾ 3 ਅਲੱਗ-ਅਲੱਗ ਭਾਸ਼ਾਵਾਂ ਦਾ ਮਿਸ਼ਰਣ ਹੈ- ਲੈਟਿਨ, ਫ੍ਰੈਂਚ ਅਤੇ ਜਰਮਨ ਦਾ। ਕਈ ਸੌ ਸਾਲਾਂ ਪਹਿਲਾਂ ਫ੍ਰੈਂਚ ਭਾਸ਼ਾ ਇੰਗਲੈਂਡ ਵਿੱਚ ਬਹੁਤ ਪ੍ਰਸਿੱਧ ਸੀ ਅਤੇ ਹੁਣ ਵੀ ਇਹ ਅਦਭੁਤ ਭਾਸ਼ਾ ਆਧੁਨਿਕਤਾ ਦਾ ਪ੍ਰਤੀਕ ਮਨੀ ਜਾਂਦੀ ਹੈ।

2. ਫ੍ਰੈਂਚ ਸਾਰੇ ਮਹਾਂਦੀਪਾਂ ਵਿੱਚ ਬੋਲੀ ਜਾਂਦੀ ਹੈ ਅਤੇ ਲਗਭਗ ਹਰ ਇਕ ਸਮੁਦਾਇ ਵਿੱਚ ਫ੍ਰੈਂਚ ਨੇ ਆਪਣੀ ਜਗ੍ਹਾ ਬਣਾ ਰੱਖੀ ਹੈ। 5 ਮਹਾਂਦੀਪਾਂ ਵਿੱਚ 22 ਕਰੋੜ ਤੋਂ ਵੱਧ ਲੋਕੀ ਫ੍ਰੈਂਚ ਭਾਸ਼ਾ ਦਾ ਇਸਤੇਮਾਲ ਕਰਦੇ ਹਨ। ਯੂ.ਏਨ. ਦੀ ਦੂਜੀ ਸਰਕਾਰੀ ਭਾਸ਼ਾ ਫ੍ਰੈਂਚ ਹੈ ਜੋ ਕਿ ਕਈ ਅੰਤਰਰਾਸ਼ਟਰੀ ਸੰਗਠਨਾਂ ਵਿੱਚ ਵੱਡੇ ਤੌਰ ਤੇ ਸੰਚਾਰ ਲਈ ਪ੍ਰਯੋਗ ਹੁੰਦੀ ਹੈ। ਇਹ ਦੁਨੀਆ ਵਿੱਚ ਦੂਜੀ ਸਭ ਤੋਂ ਵੱਧ ਪੜ੍ਹਾਈ ਜਾਣ ਵਾਲੀ ਭਾਸ਼ਾ ਹੈ। ਫ੍ਰੈਂਚ ਲੋਕੀ ਆਪਣੇ ਕਲਚਰ ਨੂੰ ਦੂਰ- ਦੂਰ ਤਕ ਪਹੁੰਚਾਉਣ ਲਈ ਬਹੁਤ ਜੁਸ਼ੀਲੇ ਹੁੰਦੇ ਹਨ ਜਿਸ ਕਰਕੇ ਕਈ ਸਾਰੇ ਫ੍ਰੈਂਚ ਪੜ੍ਹਾਉਣ ਦੇ ਕੇਂਦਰ ਖੋਲ੍ਹੇ ਗਏ ਹਨ ਜੋ ਕਿ ਪੁਰੀ ਦੁਨੀਆ ਵਿੱਚ ਪਾਏ ਜਾ ਸਕਦੇ ਹਨ।

3. ਫਰਾਂਸ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਹੈ, ਜਿਸ ਕਰਕੇ ਵੜੀ ਐਮ.ਐੱਨ.ਸੀ ਕੰਪਨੀਆਂ ਫ੍ਰੈਂਚ ਭਾਸ਼ਾ ਨੂੰ ਉਪਚਾਰਕ ਤੌਰ ਤੇ ਇਸਤੇਮਾਲ ਕਰਦਿਆਂ ਹਨ। ਕਈ ਸੈਕਟਰ ਜਿਵੇਂ ਰਿਟੇਲ, ਲਗਜ਼ਰੀ ਸਾਮਾਨ ਅਤੇ ਏਅਰੋਨਾਟਿਕਸ ਵਗੈਰਹ ਫ੍ਰੈਂਚ ਉਤੇ ਕਾਫੀ ਹੱਦ ਤਕ ਨਿਰਭਰ ਹਨ; ਇਸ ਕਰਕੇ ਫ੍ਰੈਂਚ ਇਕ ਜਰੂਰੀ ਕੜੀ ਸਾਬਿਤ ਹੋਵੇਗੀ ਉਨ੍ਹਾਂ ਲਈ ਪੇਸ਼ੇਵਰ ਤੌਰ ਤੇ।

4. ਕੀ ਤੁਸੀਂ ਚਾਉਂਦੇ ਹੋ ਕਿ ਤੁਹਾਡਾ ਬਚਾ ਦੁਨੀਆ ਦੀ ਬੇਹਤਰੀਨ ਫ੍ਰੈਂਚ ਯੂਨੀਵਰਸਿਟੀਆਂ ਦੇ ਵਿੱਚ ਪੜ੍ਹੇ? ਜਹਾਨ ਦੀ ਕੁਝ ਨਾਮੀ ਯੂਨੀਵਰਸਿਟੀਆਂ ਓਹਨਾਂ ਨੂੰ ਦਾਖਿਲਾ ਦਿੰਦਿਆਂ ਹਨ ਜੋ ਫ੍ਰੈਂਚ ਬੋਲ ਸਕਦੇ ਹਨ, ਜਿਥੇ ਪੜ੍ਹਣ ਨਾਲ ਤੁਹਾਡੇ ਬੱਚੇ ਨੂੰ ਬੇਹਤਰ ਪੜ੍ਹਾਈ ਕਰਣ ਨੂੰ ਮਿਲੇਗੀ। ਉਹ ਯੂਨੀਵਰਸਿਟੀਆਂ ਵਿੱਚ ਸਿਰੇ ਦੇ ਕੋਰਸ ਹੁੰਦੇ ਹਨ ਜੋ ਕਿ ਪੁਰੀ ਦੁਨੀਆ ਵਿੱਚ ਪਹਿਚਾਣੇ ਜਾਂਦੇ ਹਨ, ਜੋ ਕਿ ਤੁਹਾਡੇ ਬੱਚੇ ਦੀ ਭਵਿੱਖ ਲਈ ਬਹੁਤ ਵਧੀਆ ਸਾਬਿਤ ਹੋ ਜਾਂਦਾ ਹੈ।

5. ਫ੍ਰੈਂਚ ਇਕ ਐਸੀ ਭਾਸ਼ਾ ਹੈ ਜੋ ਕਿ ਕਾਰਣ ਸੋਚਣ ਤੇ ਮਜਬੂਰ ਕਰ ਦਿੰਦੀ ਹੈ। ਇਸ ਵਿੱਚ ਵਾਕ ਇਸ ਹਿਸਾਬ ਨਾਲ ਬਣਾਏ ਜਾਂਦੇ ਹਨ ਕਿ ਬਚਾ ਸੋਚਣ ਤੇ ਫੈਸਲਾ ਲੈਣ ਲਈ ਮਜਬੂਰ ਹੋ ਜਾਵੇ। ਇਸ ਕੜਕੇ ਫ੍ਰੈਂਚ ਸੀਖਣ ਨਾਲ ਬੱਚਾ ਤੇਜ਼ ਅਤੇ ਚੁਸਤ ਵੀ ਬਣਦਾ ਹੈ। 

Tinystep Baby-Safe Natural Toxin-Free Floor Cleaner

Click here for the best in baby advice
What do you think?
0%
Wow!
0%
Like
0%
Not bad
0%
What?
scroll up icon