Link copied!
Sign in / Sign up
1
Shares

5 ਚੀਜ਼ਾਂ ਜੋ ਡਿਲਿਵਰੀ ਦੇ ਸਮੇਂ ਲੈ ਜਾਣੀਆਂ ਚਾਹੀਦੀਆਂ ਹਨ


ਜਦੋਂ ਤੁਸੀਂ ਆਪਣੇ ਬੱਚੇ ਨੂੰ ਜਨਮ ਦੇਣ ਜਾ ਰਹੇ ਹੁੰਦੇ ਹੋ ਤਾਂ ਜਿਹੜੀ ਤੁਹਾਡੇ ਦਿਮਾਗ ਵਿੱਚ ਆਉਂਦੀ ਹੈ ਉਹ ਹੁੰਦੀ ਹੈ ਕਿ “ਮੇਰੇ ਬੈਗ ਵਿੱਚ ਕੀ- ਕੀ ਹੈ?” ਨਾ ਤਾਂ ਸਾਨੂੰ ਵੱਧ ਪੈਕਿੰਗ ਕਰਨੀ ਹੈ ਤੇ ਨਾ ਹੀ ਘੱਟ ਤਾਂ ਕਿ ਤੁਸੀਂ ਜਨਮ ਤੋਂ ਪਹਿਲਾਂ ਅਤੇ ਬਾਦ ਅੱਛਾ ਅਨੁਭਵ ਕਰ ਸਕੋ। ਇਹ ਤਾਂ ਤੁਹਾਨੂੰ ਵੀ ਨਹੀਂ ਪਤਾ ਹੁੰਦਾ ਕਿ ਤੁਸੀਂ ਹਸਪਤਾਲ ਵਿੱਚ ਕਦੋਂ ਤੱਕ ਰਹੋਗੇ, ਇਸ ਕਰਕੇ ਪੁਰੀ ਤਿਆਰੀ ਨਾਲ ਜਾਣਾ ਠੀਕ ਰਹਿੰਦਾ ਹੈ। ਤਾਂ ਚੁੱਕੋ ਕਾਪੀ ਅਤੇ ਪੇਨ, ਤੇ ਚਲੋ ਇਕ ਲਿਸਟ ਬਣਾਉਂਦੇ ਹਾਂ ।

ਤੁਹਾਡਾ ਆਪਣਾ ਸਮਾਨ

ਸਬ ਤੋਂ ਪਹਿਲਾਂ ਤਾਂ ਬੈਗ ਵਿੱਚ ਆਪਣੇ ਕੱਪੜੇ ਪਾਵੋ। ਆਪਣੀ ਉਹ ਪੈਂਟ, ਸਲਵਾਰ, ਕਮੀਜ਼ ਜੋ ਤੁਹਾਨੂੰ ਸਭ ਨਾਲੋਂ ਆਰਾਮ ਦਾਇਕ ਲਗਦੇ ਹਨ, ਆਰਾਮ ਦਾਇਕ ਸਿਰਹਾਣਾ ਇਕ ਕੰਬਲ ਅਤੇ ਹੋਰ ਜਰੂਰੀ ਸਾਮਾਨ ਜਿਵੇਂ ਟੂਥਬਰੁਸ਼, ਪੇਸਟ, ਕ੍ਰੀਮ, ਤੇਲ ਅਤੇ ਤੋਲੀਏ ਵਗੈਰਹ। ਤੁਸੀਂ ਉਹ ਚੀਜ਼ਾਂ ਵੀ ਚੁੱਕ ਸਕਦੇ ਹੋ ਜੋ ਤੁਹਾਨੂੰ ਆਰਾਮ ਦੇਂਦੀਆਂ ਹਨ ਜਿਵੇਂ ਕਿ ਤੁਹਾਡਾ ਪਸੰਦੀਦਾ ਪਰਫਿਊਮ ।

ਖਾਣ-ਪੀਣ ਦਾ ਸਾਮਾਨ

ਇਸ ਗੱਲ ਦਾ ਤਾਂ ਪਤਾ ਨਹੀਂ ਹੁੰਦਾ ਕਿ ਬੱਚੇ ਨੇ ਕਿੰਨੀ ਦੇਰ ਬਾਅਦ ਤੁਹਾਡੇ ਕੋਲ ਆਉਣਾ ਹੈ। ਜ਼ਿਆਦਾਤਰ ਲੋਕੀ ਹਸਪਤਾਲ ਦੇ ਖਾਣੇ ਤੇ ਹੀ ਨਿਰਭਰ ਹੋ ਕੇ ਜਾਂਦੇ ਨੇ ਪਰ ਜੇ ਤੁਸੀਂ ਆਪਣਾ ਪਸੰਦੀਦਾ ਖਾਣਾ ਨਾਲ ਲੈ ਜਾਂਦੇ ਹੋ, ਤਾਂ ਉਸ ਤੋਂ ਵਧੀਆ ਗਲ ਹੋਰ ਕੀ ਹੋ ਸਕਦੀ ਹੈ। ਫਲ, ਬਿਸਕੁਟ ਅਤੇ ਹਲਕਾ ਫੁਲਕਾ ਅਨਾਜ ਲੈ ਜਾਣਾ ਅੱਛਾ ਰਹਿੰਦਾ ਹੈ। ਇਸ ਤੋਂ ਇਲਾਵਾ ਪੀਣ ਲਈ ਵੀ ਕੁਛ ਨਾ ਕੁਝ ਜਰੂਰ ਰੱਖ ਲੈਣਾ। ਪਾਣੀ ਦੀ ਬੋਤਲ ਜਾਂ ਤਾਜ਼ੇ ਜੂਸ ਵਧੀਆ ਰਹਿਣਗੇ।

ਇਲੈਕਟ੍ਰੋਨਿਕਸ

ਹਾਲਾਂਕਿ ਇਸ ਦਾ ਬੱਚੇ ਦੇ ਜਨਮ ਵਿੱਚ ਕੋਈ ਖਾਸ ਮਕਸਦ ਤਾਂ ਨਹੀਂ ਹੈ ਕਿਉਂਕਿ ਇਸ ਦੇ ਨਾਲ ਕੇੜ੍ਹਾ ਬੱਚੇ ਦਾ ਜਨਮ ਆਸਾਨੀ ਨਾਲ ਹੋ ਜਾਵੇਗਾ, ਪਰ ਫੇਰ ਵੀ ਇਲੈਕਟ੍ਰੋਨਿਕਸ ਦਾ ਸਾਮਾਨ ਹੋਣਾ ਜਰੂਰੀ ਹੈ। ਖਾਸ ਤੌਰ ਤੇ ਤੁਹਾਡਾ ਫੋਨ ਜਿਸ ਵਿੱਚ ਕੈਮਰਾ ਹੈ, ਵੀਡੀਓ ਰਿਕਾਰਡ ਕਰਣ ਲਈ ਅਤੇ ਫੋਨ ਹੀ ਤੁਹਾਨੂੰ ਬਾਕੀ ਦੁਨੀਆ ਦੇ ਨਾਲ ਜੋੜਨ ਦਾ ਇਕ ਸਾਧਨ ਹੈ। ਇਸਲਈ ਆਪਣਾ ਫੋਨ ਤੇ ਚਾਰਜਰ ਲੈ ਜਾਣਾ ਨਾ ਭੁੱਲੋ। ਅਤੇ ਆਪਣੇ ਆਪ ਦਾ ਮਨੋਰੰਜਨ ਕਰਣ ਲਈ ਆਪਣਾ ਪਸੰਦੀਦਾ ਸੰਗੀਤ ਵੀ ਨਾਲ ਲੈ ਜਾਓ।

ਬੱਚੇ ਦੀ ਦੇਖ ਭਾਲ ਦਾ ਸਾਮਾਨ

ਬੱਚੇ ਲਈ ਤੁਹਾਨੂੰ ਕੁਝ ਛੋਟੀ ਮੋਟੀ ਚੀਜ਼ਾਂ ਚਾਹੀਦੀਆਂ ਹਨ। ਇਸਲਈ ਕੁਛ ਨੇਪੀਆਂ, ਕੋਮਲ ਜੇਹਾ ਕੰਬਲ, ਕੁਝ ਕੱਪੜੇ ਅਤੇ ਸਪੰਜ ਅਤੇ ਕਰੀਮਾਂ ਵਗੈਰਹ ਆਪਣੇ ਨਾਲ ਲੈ ਕੇ ਜਾਣਾ ਜਰੂਰੀ ਹੈ। ਇਹ ਬਹੁਤ ਹੀ ਜਰੂਰੀ ਤੇ ਘਟ ਸਾਮਾਨ ਹੈ ਇਸ ਕੜਕੇ ਇਸਨੂੰ ਤਾਂ ਜਰੂਰ ਲੈ ਕੇ ਜਾਓ।

ਜਨਮ ਤੋਂ ਬਾਦ ਦੀਆਂ ਮਾਂ ਦੀਆਂ ਲੋੜਾਂ

ਨਵੀਂ-ਨਵੀਂ ਮਾਵਾਂ ਦੀਆਂ ਨਵੀਆਂ ਹੀ ਜਰੂਰਤਾਂ ਹੁੰਦੀਆਂ ਹਨ। ਕੁਝ ਪੈਡ, ਅੰਡਰ ਗਾਰਮੈਂਟ, ਤੋਲੀਏ ਅਤੇ ਆਪਣੀ ਜੁਰਾਬਾਂ ਅਤੇ ਜੁਤੀਆਂ ਅਤੇ ਖਾਣਾ, ਇਹ ਸਾਰਾ ਸਾਮਾਨ ਆਪਣੇ ਨਾਲ ਲੈ ਕੇ ਜਾਓ। ਜਿਵੇਂ ਕਿ ਪਹਿਲੇ ਵ ਕਿਹਾ ਹੈ, ਬਾਕੀ ਜੋ ਤੁਹਾਡਾ ਪਸੰਦੀਦਾ ਸਾਮਾਨ ਹੈ ਉਸ ਨੂੰ ਵੀ ਪੈਕ ਕਰ ਲਵੋ।

ਹੁਣ ਜਦਕਿ ਤੁਹਾਡਾ ਬੈਗ ਪੈਕ ਹੈ, ਹੁਣ ਬਸ ਆਪਣੇ ਬਾਹਾਂ ਵਿੱਚ ਆਉਣ ਵਾਲੀ ਖੁਸ਼ੀਆਂ ਦੀ ਗਠੜੀ ਬਾਰੇ ਸੁਪਨੇ ਲਵੋ

Click here for the best in baby advice
What do you think?
0%
Wow!
0%
Like
0%
Not bad
0%
What?
scroll up icon