Link copied!
Sign in / Sign up
3
Shares

3 ਜਰੂਰੀ ਖਿਡੌਣੇ ਜੋ ਤੁਹਾਡੇ ਬੱਚੇ ਦੀ ਬੁੱਧੀ ਅਤੇ ਉਸਦੀ ਸੋਚਣ ਦੀ ਤਾਕਤ ਵਧਾਉਣਗੇ


ਬੱਚੇ ਆਪਣਾ ਜ਼ਿਆਦਾਤਰ ਸਮਾਂ ਖੇਡਣ ਵਿੱਚ ਲੰਘਾਉਂਦੇ ਹਨ, ਪਰ ਇਹ ਸਮਾਂ ਉਨ੍ਹਾਂ ਲਈ ਕੀਮਤੀ ਹੁੰਦਾ ਹੈ ਕਿਉਂਕਿ ਇਹੀ ਸਮੇਂ ਹੈ ਜਦ ਉਹ ਸਭ ਤੋਂ ਜ਼ਿਆਦਾ ਸਿੱਖਦੇ ਹਨ। 4 ਮੁੱਖ ਕਾਰਕ ਹੁੰਦੇ ਹਨ ਜੋ ਬੱਚੇ ਦੀ ਬੁੱਧੀ ਦੀ ਤਾਕਤ ਦਾ ਪਤਾ ਲੰਗਾਉਂਦੇ ਹਨ ਜਿਨ੍ਹਾਂ ਦਾ ਵਿਕਾਸ ਪਹਿਲੇ ਸਾਲ ਵਿੱਚ ਹੋ ਜਾਣਾ ਚਾਹੀਦਾ ਹੈ।

1. ਯਾਦਾਸ਼ਤ- ਜਦੋਂ ਕੋਈ ਬੱਚਾ ਰੋ ਰਿਹਾ ਹੁੰਦਾ ਹੈ ਤਾਂ ਉਹ ਆਪਣੀ ਮਾਂ ਜਾਂ ਕਿਸੇ ਜਾਣ ਪਛਾਣ ਵਾਲੇ ਦੇ ਕੋਲ ਜਾ ਕੇ ਚੁੱਪ ਹੋ ਜਾਂਦਾ ਹੈ ਕਿਉਂਕਿ ਉਸਨੂੰ ਪਤਾ ਹੁੰਦਾ ਹੈ ਕਿ ਉਹ ਮਹਿਫੂਜ ਹੈ ਅਤੇ ਇਹ ਉਸਦੀ ਯਾਦਾਸ਼ਤ ਦਿਖਾਉਂਦਾ ਹੈ।

2. ਸਾਂਝ- ਕੋਈ ਵੀ ਬੱਚਾ ਖਾਣਾ ਖਵਾਏ ਜਾਣ ਨਾਲ ਅੱਛੀ ਤਰ੍ਹਾਂ ਜੁੜ ਜਾਂਦਾ ਹੈ ਕਿਉਂਕਿ ਇਹ ਉਸਨੂੰ ਵਧੀਆ ਲਗਦਾ ਹੈ।

3. ਕਾਰਣ ਅਤੇ ਪ੍ਰਭਾਵ- ਇਕ ਬੱਚਾ ਉਸ ਚੀਜ਼ ਦੇ ਕੋਲ ਨਹੀਂ ਜਾਂਦਾ ਜਿਸ ਕਰਕੇ ਉਹ ਕਦੇ ਗਿਰਿਆ ਹੋਵੇ।

4. ਤਵੱਜੋ ਦੇਣਾ- ਇਕ ਬਚਾ ਨਵੇਂ ਖਿਡੌਣੇ ਨਾਲ ਜਿਆਦਾ ਸਮੇਂ ਤਕ ਖੇਲਦਾ ਹੈ ਨਾ ਕਿ ਪੁਰਾਣੇ ਵਾਲੇ ਨਾਲ

ਜਿਦਾਂ-ਜਿਦਾਂ ਬੱਚੇ ਬੜੇ ਹੁੰਦੇ ਹਨ, ਉਹਨਾਂ ਨੂੰ ਅਲੱਗ-ਅਲੱਗ ਖੇਡਾਂ ਦਾ ਪਤਾ ਲਗਦਾ ਹੈ, ਜੋ ਕਿ ਉਨ੍ਹਾਂ ਦੇ ਛੋਟੇ- ਛੋਟੇ ਦਿਮਾਗਾਂ ਨੂੰ ਸੀਖਣ ਲਈ ਉਕਸਾਉਂਦਾ ਹੈ।

ਸਿਰੇ ਦੇ 3 ਖਿਡੌਣੇ ਜੋ ਤੁਹਾਡੇ ਬੱਚੇ ਦੀ ਬੁਧੀ ਦੀ ਅਤੇ ਸੋਚਣ ਦੀ ਤਾਕਤ ਨੂੰ ਵਧਾਉਂਦੇ ਹਨ:

1. ਬਲਾਕਾਂ ਦਾ ਖੇਡ

ਇਹ ਬਲਾਕਾਂ ਨੂੰ ਇਕ ਦੂਜੇ ਤੇ ਟਿਕਾਉਣ ਦਾ ਖੇਲ ਤੁਹਾਡੇ ਬਚਿਆਂ ਲਈ ਬਹੁਤ ਕੁਝ ਸੀਖਣ ਵਿੱਚ ਮਦਦ ਕਰਦਾ ਹੈ। ਹਰ ਖੇਤਰ ਵਿੱਚ ਭਾਵੇਂ ਉਹ ਮਾਨਸਿਕ ਹੋਵੇ, ਸਰੀਰਕ ਹੋਵੇ ਜਾਂ ਸਮਾਜਿਕ ਹੋਵੇ, ਇਹ ਖੇਲ ਬੱਚਿਆਂ ਦੇ ਦਿਮਾਗ ਦਾ ਵਿਕਾਸ ਕਰਦਾ ਹੈ। ਜਦੋਂ ਬੱਚਿਆਂ ਨੂੰ ਨਵਾਂ-ਨਵਾਂ ਬਲਾਕਾਂ ਨਾਲ ਵਾਕਫ਼ ਕਰਵਾਇਆ ਜਾਂਦਾ ਹੈ ਉਦੋਂ ਹੀ ਉਹ ਸੀਖਦੇ ਹਨ ਕਿ ਉਨ੍ਹਾਂ ਨੂੰ ਕਿਵੇਂ ਪਕੜਨਾ ਹੈ, ਉਹ ਕਿੰਨੇ ਭਾਰੀ ਹਨ ਅਤੇ ਕਿਵੇਂ ਦਾ ਮਹਿਸੂਸ ਹੁੰਦਾ ਹੈ, ਇਸ ਦੇ ਨਾਲ ਉਨ੍ਹਾਂ ਨੂੰ ਨਵੇਂ-ਨਵੇਂ ਰੰਗਾਂ ਬਾਰੇ ਵੀ ਪਤਾ ਲਗਦਾ ਹੈ। ਸਮਾਜਿਕ ਤੌਰ ਤੇ ਇਹ ਖੇਲ ਬੱਚਿਆਂ ਵਿੱਚ ਆਤਮ ਵਿਸ਼ਵਾਸ ਵਧਾਉਂਦਾ ਹੈ।

2. ਪੱਜਲ ਬਣਾਉਣਾ

ਇਕ ਬੱਚੇ ਦੇ ਦਿਮਾਗ ਤੇ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਜਦੋਂ ਉਹ ਆਪਣੇ ਆਸ ਪਾਸ ਦੀ ਦੁਨੀਆ ਨੂੰ ਆਪਣੇ ਹਿਸਾਬ ਨਾਲ ਵੇਖਦਾ ਅਤੇ ਸਮਝਦਾ ਹੈ। ਪੱਜਲ ਬਣਾਉਣ ਦੀ ਇਹ ਖੇਡ ਇਸੇ ਖ਼ਾਸੀਅਤ ਨੂੰ ਵਧਾਉਂਦੀ ਹੈ। ਇਸ ਖੇਡ ਦੇ ਹੋਰ ਵੀ ਕਈ ਫਾਇਦੇ ਹਨ ਜਿਵੇਂ ਕਿ ਹੱਥਾਂ ਅਤੇ ਅੱਖਾਂ ਦਾ ਤਾਲਮੇਲ ਬਣਾਉਣਾ, ਬੁਝਾਰਤ ਸੁਲਝਾਣ ਦੀ ਸ਼ਕਤੀ ਵਧਾਉਣਾ, ਯਾਦਾਸ਼ਤ ਵਧਾਉਣਾ ਅਤੇ ਆਕਾਰਾਂ ਨੂੰ ਪਛਾਣਨ ਦਾ ਸਮਰਥ ਵਧਾਉਣਾ।

3. ਫਲੈਸ਼ ਕਾਰਡ

ਇਹ ਅਕਟੀਵੀਟੀ ਕਾਰਡ ਬੱਚਿਆਂ ਦੀ ਸੋਚਣ ਦੀ ਅਤੇ ਮੋਟਰ ਦੀ ਸ਼ਕਤੀ ਵਧਾਉਂਦੇ ਹਨ ਅਤੇ ਭਾਸ਼ਾ ਦਾ ਗਿਆਨ ਵੀ ਦਿੰਦੇ ਹਨ। ਘਰ ਵਿੱਚ ਪਾਈ ਜਾਣ ਵਾਲੀ ਸਾਧਾਰਨ ਚੀਜ਼ਾਂ ਦਾ ਪ੍ਰਯੋਗ ਕਰ ਕੇ ਬੱਚੇ ਨੂੰ ਬਹੁਤ ਕੁਛ ਸਿਖਾਇਆ ਜਾ ਸਕਦਾ ਹੈ। ਇਹ ਬੱਚੇ ਦੀ ਮਾਨਸਿਕ ਸ਼ਕਤੀ ਵੀ ਵਧਾਉਂਦਾ ਹੈ।

ਜਿਵੇਂ-ਜਿਵੇਂ ਹੱਥਾਂ ਦਾ ਤਾਲਮੇਲ ਵੱਧਦਾ ਹੈ, ਬਚੇ ਦਾ ਇਨ੍ਹਾਂ ਕੰਮਾਂ ਵਿੱਚ ਸ਼ੋਂਕ ਵੀ ਉਵੇਂ ਹੀ ਵੱਧਦਾ ਜਾਂਦਾ ਹੈ ਅਤੇ ਉਹ ਹੋਰ ਮੁਸ਼ਕਲ ਪੱਜਲ ਖੇਡਣਾ ਚਾਹੁੰਦੇ ਹਨ। ਉਹ ਹੋਰ ਔਖੇ ਸਿਰਜਣਾਤਮਕ ਪ੍ਰੋਜੈਕਟ ਬਣਾਉਂਦੇ ਹਨ ਅਤੇ ਉਹਨਾਂ ਨੂੰ ਸਾਧਾਰਨ ਕੱਟਣ ਤੇ ਸੀਉਣ ਦੇ ਪ੍ਰੋਜੈਕਟ ਵੀ ਵਧੀਆ ਲਗਦੇ ਹਨ। ਅਤੇ ਹਾਂ, ਬੱਚਿਆਂ ਦੇ ਖੇਡਣ ਦੇ ਸਮੇ ਉਨ੍ਹਾਂ ਦੀ ਸੁਰਕਸ਼ਾ ਵੀ ਜਰੂਰੀ ਹੈ।

Click here for the best in baby advice
What do you think?
0%
Wow!
0%
Like
0%
Not bad
0%
What?
scroll up icon