Link copied!
Sign in / Sign up
3
Shares

10 ਗੱਲਾਂ ਜੋ ਆਪਣੇ ਪਤੀ ਨਾਲ ਲੜਦੇ ਹੋਏ ਕਦੇ ਨੀ ਕਰਨੀ ਚਾਹੀਦੀ


ਹਰ ਜੋੜੇ ਦੇ ਲਈ ਕਦੇ ਨਾ ਕਦੇ ਤਾਂ ਬੁਰਾ ਸਮਾਂ ਆਉਂਦਾ ਹੈ ਅਤੇ ਉਸ ਦਾ ਸਾਮਣਾ ਕਰਨਾ ਵੀ ਜਰੂਰੀ ਹੈ। ਸਾਰਿਆਂ ਦੇ ਵਿੱਚ ਲੜਾਈ ਝਗੜੇ ਚਲਦੇ ਰਹਿੰਦੇ ਹਨ ਅਤੇ ਕਦੇ ਕਦੇ ਇਹੀ ਝਗੜੇ ਜ਼ਿਆਦਾ ਗਰਮ ਵੀ ਹੋ ਜਾਂਦੇ ਹਨ। ਕਿਹਾ ਜਾਂਦਾ ਹੈ ਕਿ ਲੜਨਾ ਤਾਂ ਇਨਸਾਨ ਦਾ ਸੁਭਾਅ ਹੈ ਅਤੇ ਜਰੂਰੀ ਵੀ ਹੈ। ਪਰ, ਕੁਛ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਲਈ ਝਗੜੇ ਦੇ ਸਮੇਂ ਇਕ ਬੜੀ “ਨਾ” ਹੋਣੀ ਚਾਹੀਦੀ ਹੈ। ਨੀਚੇ ਇਕ ਪੁਰੀ ਸੂਚੀ ਦਿੱਤੀ ਗਈ ਹੈ ਜੋ ਕਿ ਆਪਣੇ ਪਤੀ ਦੇ ਨਾਲ ਹੋ ਰਹੇ ਝਗੜੇ ਦੇ ਸਮੇਂ ਤੁਹਾਨੂੰ ਨਹੀਂ ਕਰਨੀ ਚਾਹੀਦੀ

1. ਨਵੇਂ-ਨਵੇਂ ਨਾਮ ਦੇਣਾ ਬੰਦ ਕਰੋ

ਜਿਦਾਂ ਅਸੀਂ ਬੱਚੇ ਹੁੰਦੇ ਹੋਏ ਕਰਦੇ ਸੀ, ਇਕ ਦੂਜੇ ਨੂੰ ਲੜਾਈ ਦੇ ਸਮੇਂ ਤੇ ਛੇੜਣ ਲਈ ਉਨ੍ਹਾਂ ਦਾ ਕੁਛ ਗੰਦਾ ਨਾਂ ਰੱਖ ਦਿੰਦੇ ਸੀ, ਇਹ ਨਹੀਂ ਕਰਨਾ ਚਾਹੀਦਾ, ਕਿਉਂਕਿ ਹੁਣ ਅਸੀਂ ਬੱਚੇ ਨਹੀਂ ਹਨ। “ਤੁਸੀਂ ਇਕ ਨੰਬਰ ਦੇ ___(ਆਪਣੇ ਹਿਸਾਬ ਨਾਲ ਕੋਈ ਗਲਤ ਨਾਂ ਭਰ ਲਵੋ)” ਇਹ ਕਦੀ ਵੀ ਸੁਣਨ ਵਿੱਚ ਚੰਗਾ ਨਹੀਂ ਲਗਦਾ; ਖ਼ਾਸ ਤੌਰ ਤੇ ਉਸ ਜੀਵਨ ਸਾਥੀ ਤੋਂ ਜਿਸ ਦੇ ਉਤੇ ਤੁਸੀਂ ਇਤਨਾ ਵਿਸ਼ਵਾਸ ਕੜਦੇ ਹੋ। ਇਹ ਬੇਜ਼ਤੀ ਉਨ੍ਹਾਂ ਨੂੰ ਗਹਿਰਾ ਦੁਖ ਦੇ ਸਕਦੀ ਹੈ, ਜਦੋਂ ਕਿਸੇ ਇੰਨੇ ਪਿਆਰੇ ਇਨਸਾਨ ਵੱਲੋਂ ਆਉਂਦੀ ਹੈ।

2. ਗੜੇ ਮੁਰਦੇ ਨਾ ਖੋਦੋ

ਕੋਈ ਫਰਕ ਨਹੀਂ ਪੈਂਦਾ ਕਿ ਲੜਾਈ ਦਾ ਕਾਰਨ ਕਿੰਨਾ ਮਿਲਦਾ ਜੁਲਦਾ ਹੈ ਪੁਰਾਣੀਆਂ ਘਟਨਾਵਾਂ ਨਾਲ, ਕਦੇ ਵੀ ਪੁਰਾਣੇ ਬੈਗ ਖੋਲਣਾ ਠੀਕ ਨਹੀਂ ਹੁੰਦਾ। ਹੋ ਸਕਦਾ ਹੈ ਕਿ ਤੁਹਾਡਾ ਜੀਵਨ-ਸਾਥੀ ਵੀ ਉਸ ਘਟਨਾ ਬਾਰੇ ਸੋਚ ਰਿਹਾ ਹੋਵੇ ਅਤੇ ਸੋਚ ਰਿਹਾ ਹੋਵੇ ਕਿ ਕਦ ਤੁਸੀਂ ਉਹ ਗੱਲ ਛੇੜੋ। ਜਦ ਗੱਲ ਰਿਸ਼ਤੇ ਦੀ ਹੋਵੇ ਤਾਂ ਅਤੀਤ ਨੂੰ ਭੁੱਲ ਜਾਣਾ ਹੀ ਠੀਕ ਹੁੰਦਾ ਹੈ।

3. ਚੁੱਪ ਨੂੰ ਤੋੜੋ

ਸਾਦਿਆਂ ਪੁਰਾਣਾ ਤਰੀਕਾ ਕਿਸੇ ਤੋਂ ਨਾਰਾਜ਼ ਹੋਣ ਦਾ,ਚੁੱਪ ਹੋ ਜਾਣਾ ਅਤੇ ਗਲ ਨਾ ਕਰਨਾ, ਪਰ ਇਹ ਤਰੀਕਾ ਸਭ ਤੋਂ ਬੇਕਾਰ ਹੈ ਕਿਉਂਕਿ ਇੱਦਾਂ ਕਰਣ ਨਾਲ ਕੁਛ ਠੀਕ ਨਹੀਂ ਹੋਣ ਵਾਲਾ। ਜੇ ਕੋਈ ਇਹ ਨੀ ਦੱਸੇਗਾ ਕਿ ਉਸਨੂੰ ਕਿਦਾਂ ਦਾ ਮਹਿਸੂਸ ਹੋ ਰਿਹਾ ਹੈ, ਤਾਂ ਸਾਹਮਣੇ ਵਾਲਾ ਦਿੱਕਤ ਕਿਵੇਂ ਸੁਲਝਾਏਗਾ। ਯਾਦ ਰੱਖੋ ਕਿ ਤੁਹਾਡਾ ਸੰਗੀ ਦਿਮਾਗ ਨੂੰ ਨਹੀਂ ਪੜ੍ਹ ਸਕਦਾ। ਇਸਲਈ ਇਹ ਜਰੂਰੀ ਹੈ Kਈ ਤੁਸੀਂ ਉਨ੍ਹਾਂ ਨੂੰ ਦੱਸੋ ਕਿ ਸਮੱਸਿਆ ਕੀ ਹੈ ਤਾਂਕਿ ਸਭ ਕੁਛ ਠੀਕ ਹੋ ਸਕੇ।

4. ਆਮ ਤੌਰ ਵਾਲਿਆਂ ਗੱਲਾਂ ਨਾ ਕਰੋ

“ਤੁਸੀਂ ਕਦੇ ਮੇਰੀ ਮਦਦ ਨਹੀਂ ਕਰਦੇ” ਜਾਂ “ਤੁਸੀਂ ਹਮੇਸ਼ਾ ਹੀ ਇੱਦਾਂ ਹੀ ਕਰਦੇ ਹੋ” ਇੱਦਾਂ ਦੀਆਂ ਗੱਲਾਂ ਕਰਨ ਨਾਲ ਲੜਾਈ ਹੋਰ ਵੀ ਵੱਧ ਸਕਦੀ ਹੈ ਕਿਉਂਕਿ ਇਹ ਤੁਹਾਡੇ ਸਾਥੀ ਨੂੰ ਇਹ ਸੋਚਣ ਤਰ ਮਜਬੂਰ ਕਰ ਦਿੰਦਾ ਹੈ ਕਿ ਕਦੋਂ ਮੈਂ ਕੀ ਕੀਤਾ। ਜਦ ਕਿ ਇਹ ਕਰਣ ਨਾਲ ਇਕ ਦੂਜੇ ਤੇ ਹੋਰ ਵੀ ਇਲਜ਼ਾਮ ਲਾਏ ਜਾਂਦੇ ਹਨ ਅਤੇ ਝਗੜਾ ਹੋਰ ਵੱਧਦਾ ਹੈ ਤੇ ਲੜਾਈ ਦਾ ਨਵਾਂ ਹੀ ਪਾਠ ਸ਼ੁਰੂ ਹੋ ਜਾਂਦਾ ਹੈ ਜਿਸਦਾ ਵਿਸ਼ਾ ਬਿਲਕੁਲ ਹੀ ਅਲੱਗ ਹੁੰਦਾ ਹੈ। ਇਹੀ ਹੈ ਸਾਦਿਆਂ ਅਗਲਾ ਬਿੰਦੂ ਵੀ।

5. ਵਿਸ਼ਾ ਨਾ ਬਦਲੋ

ਇਹ ਬਹੁਤ ਆਸਾਨ ਹੈ, ਜਿਆਦਾਤਰ ਅਸੀਂ ਵਿਸ਼ੇ ਤੋਂ ਭਟਕ ਜਾਂਦੇ ਹਨ। ਜਦ ਅਸੀਂ ਲੜ ਰਹੇ ਹੁੰਦੇ ਹਾਂ ਓਦੋਂ ਬਹੁਤ ਅਸਾਨ ਹੁੰਦਾ ਹੈ ਕਿ ਕਿਸੇ ਹੋਰ ਵਿਸ਼ੇ ਵਲ ਨੂੰ ਅਸੀਂ ਤੁਰ ਪੈਂਦੇ ਹਨ। ਇੱਦਾਂ ਨਾ ਕਰੋ। ਜਦ ਤੁਸੀਂ ਇਕ ਹੀ ਵਿਸ਼ੇ ਤੇ ਰਹਿੰਦੇ ਹੋ ਤਾਂ ਲੜਾਈ ਛੇਤੀ ਸੁਲਝਦੀ ਹੈ। ਇਹ ਸਭ ਤੋਂ ਆਸਾਨ ਤਰੀਕਾ ਹੈ ਲੜਾਈ ਖਤਮ ਕਰਨ ਦਾ, ਬਿਨਾ ਉਸਨੂੰ ਹੋਰ ਵਧਾਏ।

6. ਗੰਦ ਨਾ ਉਗਲੋ

ਸਾਨੂੰ ਸਾਰਿਆਂ ਨੂੰ ਕੁਝ ਇਹੋ ਜਿਹੀਆਂ ਗੱਲਾਂ ਦਾ ਪਤਾ ਹੁੰਦਾ ਹੈ ਜਿਸ ਨਾਲ ਤੁਹਾਡਾ ਸਾਥੀ ਬਹੁਤ ਜਿਆਦਾ ਦੁਖੀ ਹੋ ਸਕਦਾ ਹੈ। ਇਹ ਇਕ ਬਟਣ ਜੇਹਾ ਹੁੰਦਾ ਹੈ ਜੋ ਨਹੀਂ ਦਬਾਉਣਾ ਚਾਹੀਦਾ, ਪਰ ਤੁਸੀਂ ਗਰਮਾ ਗਰਮੀ ਵਿੱਚ ਇਸ ਬਟਣ ਨੂੰ ਦਬਾ ਹੀ ਦਿੰਦੇ ਹੋ। ਇਹ ਬਹੁਤ ਜ਼ਿਆਦਾ ਨਾਜਾਇਜ਼ ਹੁੰਦਾ ਹੈ ਜਦੋਂ ਤੁਸੀਂ ਉਨ੍ਹਾਂ ਦੀ ਦੁਖਦੀ ਨਬਜ਼ ਤੇ ਹੱਥ ਰੱਖ ਦਿੰਦੇ ਹੋ। ਇਸਲਈ, ਇਹੋ ਜਿਹੀ ਚੀਜ਼ਾਂ ਨੂੰ ਉਪਰ ਲੈ ਕੇ ਆਉਣਾ ਠੀਕ ਨਹੀਂ ਹੁੰਦਾ।

7. ਕਦੇ ਵੀ ਸ਼ਕਲ ਸੂਰਤ ਨੂੰ ਵਿਸ਼ਾ ਨਾ ਬਣਾਓ

ਜਿਆਦਾਤਰ ਜੋੜੇ ਇਸੀ ਤਕਨੀਕ ਨਾਲ ਲੜਾਈ ਵਧਾਉਂਦੇ ਹਨ ਅਤੇ ਉਨ੍ਹਾਂ ਨੂੰ ਇਹ ਨੀ ਪਤਾ ਹੁੰਦਾ ਕਿ ਇਹ ਸੁਣਨ ਨਾਲ ਸਾਮਨੇ ਵਾਲੇ ਨੂੰ ਕਿੰਨਾ ਦੁੱਖ ਹੁੰਦਾ ਹੈ। ਆਪਣੇ ਸਾਥੀ ਦੀ ਬੇਇਜ਼ਤੀ ਉਸ ਦੇ ਰੰਗ ਰੂਪ ਨੂੰ ਲੈ ਕੇ ਨਾ ਕਰੋ। ਇਹ ਬਹੁਤ ਹੀ ਆਲੋਚਕ ਅਤੇ ਬੇਲੋੜਾ ਹੁੰਦਾ ਹੈ। ਲੜਾਈ ਦੇ ਵਿੱਚ ਗੱਲ ਨੂੰ ਸਾਹਮਣੇ ਵਾਲੇ ਦੀ ਸੂਰਤ ਤੇ ਨਾ ਲਿਆਵੇ, ਉਹਨਾਂ ਨੂੰ ਇਹਦਾ ਨਾ ਕਹੋ ਕਿ ਤੁਹਾਡੇ ਬਾਲ ਝੜ ਰਹੇ ਹਨ ਜਾਂ ਤੁਸੀਂ ਮੋਟੇ ਹੋ ਰਹੇ ਹੋ; ਇਹ ਗੱਲਾਂ ਬੇਮਤਲਬ ਵਿੱਚ ਹੀ ਝਗੜਾ ਹੋਰ ਵਧਾ ਦਿੰਦਿਆਂ ਹਨ। ਇਹਨਾਂ ਗੱਲਾਂ ਨੂੰ ਫੇਰ ਕਦੀ ਤੁਸੀਂ ਦਸ ਸਕਦੇ ਹੋ ਪਰ ਇਹ ਸਹੀ ਸਮਾਂ ਨਹੀਂ ਹੈ।

8. ਹੋਰ ਜੋੜਿਆਂ ਨਾਲ ਤੁਲਨਾ ਨਾ ਕਰੋ

ਯਾਦ ਰੱਖੋ ਕਿ ਤੁਹਾਡਾ ਰਿਸ਼ਤਾ ਸਿਰਫ ਤੁਹਾਡਾ ਹੈ, ਜੋ ਕਿ ਇਸਨੂੰ ਹੋਰਾਂ ਤੋਂ ਅਲੱਗ ਬਣਾਉਂਦਾ ਹੈ। ਇਸਲਈ ਹੋਰ ਜੋੜਿਆਂ ਨਾਲ ਇਸਦੀ ਟੱਕਰ ਕਰਨਾ ਬੰਦ ਕਰੋ। ਹੋਰਾਂ ਦਾ ਸੁਭਾਅ ਅਲੱਗ ਹੈ ਤੇ ਨਜ਼ਰੀਆ ਵੀ। ਇਸ ਕਰਕੇ ਤੁਲਨਾ ਕਰਣ ਦਾ ਕੋਈ ਫਾਇਦਾ ਨਹੀਂ ਹੈ ਇਸ ਨਾਲ ਬਸ ਤੁਸੀਂ ਇਕ ਦੂਜੇ ਨੂੰ ਤੇ ਆਪਣੇ ਰਿਸ਼ਤੇ ਨੂੰ ਛੋਟਾ ਸਾਬਿਤ ਕਰਦੇ ਹੋ।

9. ਪਰਿਵਾਰ ਨੂੰ ਵਿੱਚ ਨਾ ਘਸੀਟੋ ਜਦ ਤਕ ਜ਼ਰੂਰਤ ਨਾ ਹੋਵੇ

ਜਦ ਤਕ ਲੜਾਈ ਪਰਿਵਾਰ ਬਾਰੇ ਨਾ ਹੋਵੇ, ਪਰਿਵਾਰ ਨੂੰ ਲੜਾਈ ਦਾ ਵਿਸ਼ਾ ਨਾ ਬਣਾਓ। ਦੋਸਤ ਅਤੇ ਟੱਬਰ ਕਿਸੇ ਵੀ ਇਨਸਾਨ ਲਈ ਬਹੁਤ ਨਾਜ਼ੁਕ ਵਿਸ਼ੇ ਹੁੰਦੇ ਹਨ ਗੱਲ ਕਰਨ ਦੇ ਅਤੇ ਇਸਨੂੰ ਛੇੜਨ ਨਾਲ ਬੰਦਾ ਹੋਰ ਵੀ ਰੱਖਿਆਤਮਕ ਬਣਦਾ ਹੈ। ਪਹਿਲਾਂ ਇਹ ਸੋਚੋ ਕਿ ਜੇ ਤੁਹਾਡਾ ਸਾਥੀ ਤੁਹਾਡੇ ਪਿਆਰਿਆਂ ਨੂੰ ਕੁਛ ਗਲਤ ਕਹ ਰਿਹਾ ਹੈ ਤਾਂ ਤੁਹਾਨੂੰ ਕਿਦਾਂ ਲਗੇਗਾ। ਜੇ ਤੁਸੀਂ ਉਨ੍ਹਾਂ ਤੋਂ ਗਲਤ ਨਹੀਂ ਸੁਣਨਾ ਚਾਉਂਦੇ ਤਾਂ ਆਪ ਵੀ ਗਲਤ ਨਾ ਬੋਲੋ।

10. ਆਪਣੇ ਸਾਥੀ ਦਾ ਆਦਰ ਕਰਨਾ ਨਾ ਛੱਡੋ

ਗਲਾਂ ਡੂੰਘੀਆਂ ਹੁੰਦੀਆਂ ਜਾਂਦੀਆਂ ਹਨ ਅਤੇ ਹੋ ਸਕਦਾ ਹੈ ਕਿ ਤੁਹਾਡੇ ਹੱਥ ਤੋਂ ਬਾਹਰ ਵੀ ਹੋ ਗਈਆਂ ਹੋਣ, ਪਰ ਤੁਹਾਡੇ ਕੋਲ ਆਪਣੇ ਪਾਰਟਨਰ ਦਾ ਆਦਰ ਨਾ ਕਰਣ ਦਾ ਤਾਂ ਕੋਈ ਕਾਰਨ ਨਹੀਂ ਹੈ। ਇਹ ਨਾ ਭੁੱਲੋ ਕਿ ਲੜਾਈ ਖਤਮ ਹੋ ਜਾਣ ਤੋਂ ਬਾਦ ਵੀ ਅਗੇ ਵਾਲਾ ਤੁਹਾਡਾ ਪਤੀ/ਪਤਨੀ ਹੀ ਰਹਿਣਾ ਹੈ ਇਸਲਈ ਉਨ੍ਹਾਂ ਨੂੰ ਇਹ ਨਾ ਲੱਗਣ ਦੋ ਕਿ ਉਨ੍ਹਾਂ ਦੀ ਕੋਈ ਇੱਜ਼ਤ ਹੀ ਨਹੀਂ ਹੈ। 

Tinystep Baby-Safe Natural Toxin-Free Floor Cleaner

Click here for the best in baby advice
What do you think?
0%
Wow!
0%
Like
0%
Not bad
0%
What?
scroll up icon