Link copied!
Sign in / Sign up
3
Shares

10 ਇਹੋ ਜਿਹੇ ਵਕਤ ਜਦੋਂ ਵਿਆਹ ਤੋਂ ਬਾਦ ਮਾਂ ਦੀ ਯਾਦ ਆਉਂਦੀ ਹੈਖੁਸ਼ੀ ਤੋਂ ਬਾਅਦ ਆਉਣ ਵਾਲੇ ਗ਼ਮ ਨਾਲ ਨਿਪਟਾਰਾ ਕਰਨਾ ਹਰ ਵਾਰ ਏਨਾ ਔਖਾ ਕਉ ਹੁੰਦਾ ਹੈ? ਵਿਆਹ ਇਕ ਬਹੁਤ ਹੀ ਵਧੀਆ ਭਾਵਨਾ ਹੈ ਪਰ ਕੋਈ ਵੀ ਆਪਣੇ ਘਰ, ਪਰਿਵਾਰ ਅਤੇ ਖ਼ਾਸਕਰ ਆਪਣੀ ਮਾਵਾਂ ਨੂੰ ਛੱਡਣ ਦਾ ਦੁੱਖ ਨਜ਼ਰਅੰਦਾਜ਼ ਨਹੀਂ ਕਰ ਸਕਦਾ ! ਅਤੇ ਜਿਆਦਾਤਰ ਔਰਤਾਂ ਇਸ ਗੱਲ ਉਤੇ ਵੀ ਸਹਿਮਤ ਹੋਣਗੀਆਂ, ਕਿ ਉਹ ਆਪਣੀ ਮਾਂ ਦੇ ਪਿਆਰ ਨੂੰ ਵਿਆਹ ਤੋਂ ਬਾਦ ਹੀ ਸਮਝਦਿਆਂ ਹਨ। ਇਹ ਲਯੋ ਉਹ ਸਾਰੇ ਪਲ ਜਦੋਂ ਵਿਆਹ ਤੋਂ ਬਾਦ ਤੁਸੀ ਆਪਣੀ ਮਾਂ ਨੂੰ ਸਭਤੋਂ ਜਿਆਦਾ ਯਾਦ ਕਰਦੇ ਹੋ –

1. ਹਰ ਵੇਲੇ ਘੁੰਮਣ ਤੋਂ ਲੈਕੇ ਬਿਲਕੁਲ ਨਾ ਘੁੰਮਣ ਤੱਕ

ਜਦੋਂ ਗੱਲ ਘੁੰਮਣ ਫਿਰਨ ਦੀ ਆਉਂਦੀ ਹੈ ਤਾਂ ਮਾਵਾਂ ਆਪਣਾ ਹਿੱਸਾ ਬਡੇ ਅੱਛੇ ਤਰੀਕੇ ਨਾਲ ਪੁਰਾ ਕਰਦਿਆਂ ਹਨ, ਇਹ ਘੁੰਮਣ ਫਿਰਨ ਦੀ ਆਦਤ ਬਡੀ ਛੇਤੀ ਤੁਹਾਡੇ ਮਨੋਰੰਜਨ ਦਾ ਸਭਤੋਂ ਵਧੀਆ ਤਰੀਕਾ ਬਣ ਜਾਂਦਾ ਹੈ। ਪਰ ਜਦੋਂ ਇਹ ਲਗਾਤਾਰ ਘੁੰਮਣ ਫਿਰਨ ਦੀ ਆਦਤ ਬਿਲਕੁਲ ਬੰਦ ਹੋ ਜਾਂਦੀ ਹੈ ਉਦੋਂ ਰੁਹਾਨੋਂ ਆਉਂਦੀ ਹੈ ਆਪਣੀ ਮਾਂ ਦੀ। ਕੀ ਤੁਸੀ ਨਹੀਂ ਚਾਉਂਦੇ ਕਿ ਕੋਈ ਤੁਹਾਨੂੰ ਗੁੱਸਾ ਕਰੇ ਜਦੋਂ ਤੁਸੀ ਆਪਣਾ ਫੋਨ ਚਲਾ ਰਹੇ ਹੋਣ ਤੇ ਜਦੋਂ ਤੁਸੀ ਘਰੇ ਦੇਰ ਤੋਂ ਪੂਜਦੇ ਹੋ।

2. ਹੁਣ ਤੁਹਾਨੂੰ ਕੌਣ ਖਿਲਾਏਗਾ

ਤੁਸੀਂ ਓਹੋ ਸਵਾਦ ਭਰੀਆ ਖਾਣਾ ਕਦੇ ਨੀ ਭੁਲ ਸਕਦੇ ਜੋ ਤੁਹਾੜੀ ਮਾ ਤੁਹਾਨੂੰ ਸ਼ੁਰੂ ਤੋਂ ਖਾਲਾਉਂਦੀ ਸੀ। ਭਾਵੇਂ ਕੋਈ ਵੀ ਮੌਕਾ ਹੋਵੇ, ਤੁਸੀਂ ਬਸ ਨਾਮ ਲਵੋ ਤੇ ਓਹੀ ਡਿਸ਼ ਤੁਹਾਡੇ ਸਾਮਣੇ ਪ੍ਰਗਟ ਹੋ ਜਾਂਦੀ ਸੀ।ਕਿੰਨਾ ਸਵਾਦ ਹੁੰਦਾ ਸੀ ਓਹੋ! ਪਰ ਹੁਣ ਉਸੇ ਖਾਣੇ ਬਾਰੇ ਸੋਚ ਕੇ, ਜਿਹੜਾ ਤੁਸੀ ਸਾਰੀ ਜ਼ਿੰਦਗੀ ਚ ਖਾਂਦੇ ਆਏ ਹੋ, ਉਸੇ ਬਾਰੇ ਸੋਚ ਕੇ ਤੁਸੀ ਆਪਣੀ ਮਾਂ ਨੂੰ ਹੋਰ ਯਾਦ ਕਰਦੇ ਰਹਿਣਾ ਹੈ। ਪਰ ਹੁਣ ਆਉਣ ਵਾਲੇ ਸਫਰ ਵਿੱਚ ਤੁਸੀ ਆਪਣੇ ਲਈ ਖਾਣਾ ਆਪ ਬਣਾਉਣਾ ਹੈ।

3. ਦੇਰ ਰਾਤ ਵਾਲਿਆਂ ਗੱਲਾਂ ਹੁਣ ਖਤਮ

ਸਾਡੇ ਸਾਰਿਆਂ ਦੇ ਕੋਲ ਆਪਣੇ ਮਿੱਤਰ ਹੁੰਦੇ ਹਨ ਗੱਲਾਂ ਬਾਤਾਂ ਕਰਣ ਲਈ, ਪਰ ਜਦੋ ਗਲ ਗੱਲਾਂ ਦੀ ਆਉਂਦੀ ਹੈ ਤਾਂ ਤੁਸੀਂ ਜਾਣਦੇ ਹੋ ਕਿ ਤੁਸੀਂ ਆਪਣੀ ਮਾਂ ਦੇ ਨਾਲ ਕੋਈ ਵੀ ਗੱਲ ਕਰ ਸਕਦੇ ਹੋ ਬਿਨਾ ਕਿਸੇ ਸ਼ਰਮ ਦੇ। ਓਹੀ ਇਕ ਐਹੋਜੇਹੀ ਇਨਸਾਨ ਹੈ ਜੋ ਸਮਝਦੀ ਹੈ ਕਿ ਤੁਹਾਡੇ ਦਿਲ ਤੇ ਦਿਮਾਗ ਵਿਚ ਕਿ ਚਲ ਰਿਹਾ ਹਾਂ। ਪਰ ਹੁਣ ਜਦੋਂ ਓਹੋ ਤੁਹਾਡੇ ਕੋਲ ਨਹੀਂ ਹੈ, ਫੇਰ ਤੁਹਾਨੂੰ ਪਤਾ ਲੱਗਦਾ ਹੈ ਕਿ ਓਹੋ ਕੀਨੀ ਵਧੀਆ ਸਹੇਲੀ ਸੀ ਗੱਲਾਂ ਕਰਨ ਲਈ

4. ਗਲੇ ਲਗਨਾ ਤੇ ਚੁੰਮਣਾ

ਕਦੇ ਕਦੇ ਤੁਸੀਂ ਖੁਲ ਕੇ ਆਪਣੀ ਗੱਲ ਰੱਖ ਸਕਦੇ ਹੋ ਪਰ ਕਦੇ ਕਦੇ ਨਹੀਂ। ਉਸ ਵਕਤ ਤੇ ਤੁਹਾਨੂੰ ਲੋੜ ਹੁੰਦੀ ਹ ਇਕ ਵਾਰੀ ਆਪਣੇ ਮਾਂ ਦੇ ਗਲੇ ਲਗ ਕੇ ਉਸਨੂੰ ਚੁੰਮਣ ਦੀ। ਤੁਸੀਂ ਹਾਲੇ ਵੀ ਉਹਦੇ ਬੱਚੇ ਹੋ ਤੇ ਉਹ ਹਜੇ ਵੀ ਤੁਹਾਡੀ ਸੁਨੇਗੀ ਭਾਵੇਂ ਤੁਸੀ ਜਿੰਨਾ ਮਰਜੀ ਤੰਗ ਕਰਲੋ। ਹੁਣ ਤੁਸੀਂ ਆਪਣੀ ਮਾਂ ਨੂੰ ਯਾਦ ਕਰ ਰਹੇ ਹੋ, ਹੈ ਨਾ?

5. ਤੁਹਾਡੀ ਆਪਣੀ ਡਾਕਟਰ

ਤੁਸੀਂ ਬਿਮਾਰ ਹੋ ਅਤੇ ਤੁਹਾਡੀ ਡਾਕਟਰ ਮਾਂ ਤੁਹਾਡੇ ਨਾਲ ਨਹੀਂ ਹੈ। ਜਦੋਂ ਵੀ ਤੁਸੀਂ ਬਿਮਾਰ ਹੁੰਦੇ ਸੀ, ਉਹ ਹਰ ਵੇਲ਼ੇ ਤੁਹਾਡੇ ਨਾਲ ਹੁੰਦੀ ਸੀ। ਜਦ ਤੱਕ ਤੁਸੀ ਸੋ ਨੀ ਜਾਂਦੇ ਸੀ ਉਹ ਤੁਹਾਡੇ ਨਾਲ ਜਾਗਦੀ ਸੀ। ਪਰ ਇਸ ਪਲ ਤੁਸੀ ਬਿਲਕੁਲ ਕਲੇ ਹੋ ਅਤੇ ਆਪਣੀ ਮਾਂ ਨੂੰ ਯਾਦ ਕਰ ਰਹੇ ਹੋ।

6. ਹੁਣ ਤੁਸੀ ਆਪਣੇ ਘਰ ਦੇ ਗੈਂਗਸਟਰ ਨਹੀਂ ਰਹੇ

ਬੜੇ ਦੁੱਖ ਦੇ ਨਾਲ, ਹੁਣ ਤੁਸੀਂ ਆਪਣੇ ਘਰ ਦੇ ਗੈਂਗਸਟਰ ਨਹੀਂ ਰਹੇ, ਜਿਦਾਂ ਤੁਸੀਂ ਆਪਣੇ ਮਾਂ ਦੇ ਨਾਲ ਹੁੰਦੇ ਸੀ। ਓਦੋਂ ਤੁਸੀਂ ਕੁਛ ਵੀ ਕਹਿ ਸਕਦੇ ਸੀ, ਕੁਛ ਵੀ ਪਾ ਸਕਦੇ ਸੀ ਅਤੇ ਕੁਝ ਵੀ ਕਹਿ ਸਕਦੇ ਸੀ। ਪਰ ਹੁਣ ਤੁਸੀਂ ਉਸ ਤਰ੍ਹਾਂ ਆਰਾਮ ਨਾਲ ਕੁਛ ਨਹੀਂ ਕਰ ਸਕਦੇ ਜਿਦਾਂ ਤੁਸੀ ਪਹਿਲਾਂ ਕਰਦੇ ਸੀ।

7. ਉਹ ਤੁਰੰਤ ਬਣਨ ਵਾਲੇ ਫਿਲਮ ਤੇ ਸ਼ੌਪਿੰਗ ਦੀ ਯੋਜਨਾ

ਵਿਆਹ ਤੋਂ ਬਾਦ ਤੁਹਾਡੇ ਉਰੇ ਨਵੀਂ ਜਿੰਮੇਦਾਰਿਆਂ ਹਨ, ਇਕ ਨਵਾਂ ਪਰਿਵਾਰ, ਨਵਾਂ ਰਹਨ ਸਹਿਣ ਦਾ ਤਰੀਕਾ। ਸਾਰਾ ਕੁਝ ਨਵਾਂ ਹੁੰਦਾ ਹੈ, ਪਰ ਤੁਸੀਂ ਆਪਣੀ ਮਾਂ ਦੇ ਨਾਲ ਕੀਤੇ ਹੋਏ ਓਸ ਸ਼ੌਪਿੰਗ ਅਤੇ ਉਣ ਫ਼ਿਲਮਾਂ ਵਾਰੇ ਸੋਚਦੇ ਹੋ ਜਿਹੜੀ ਤੁਸੀਂ ਆਪਣੀ ਮਾਂ ਦੇ ਨਾਲ ਵੇਖੀਆਂ ਸੀ। ਜਦੋਂ ਤਾਂ ਪਲਾਨ ਇਕਦਮ ਬਣ ਜਾਂਦੇ ਸੀ ਪਰ ਹੁਣ ਇਹ ਮੁਸ਼ਕਿਲ ਹੈ।

8. ਹੁਣ ਆਪਣੇ ਆਪ ਜਾਗੋ

ਹੁਣ ਤੁਹਾਡੇ ਕੋਲ ਸਿਰਫ ਅਲਾਰਮ ਹੈ ਤੁਹਾਨੂੰ ਜਗਾਉਣ ਦੇ ਲੇਈ, ਹੁਣ ਤੁਹਾਡੀ ਮਾ ਤੁਹਾਨੂੰ ਆ ਕੇ ਨਹੀਂ ਜਗਾਵੇਗੀ, ਹੁਣ ਤੁਸੀਂ ਇਹ ਵੀ ਨੀ ਕਹਿ ਸਕਦੇ ਕੇ “ਬਸ ਦੋ ਮਿੰਟ ਹੋਰ”

9. ਚਾਹ ਦੀ ਯਾਦ

ਹੁਣ ਜਦੋਂ ਤੁਸੀਂ ਆਪਣੇ ਨਵੇ ਪਰਿਵਾਰ ਨਾਲ ਬਹਿ ਕੇ ਚਾਹ ਪੀ ਰਹੇ ਹੁੰਦੇ ਹੋ, ਓਦੋਂ ਤੁਹਾਨੂੰ ਆਪਣੀ ਮਾਂ ਦੀ ਚਾਹ ਦੀ ਬਹੁਰ ਯਾਦ ਆਉਂਦੀ ਹੈ। ਓਹੋ ਗੱਲਾਂ ਬਾਤਾਂ ਵਾਲੇ ਅਤੇ ਪਯਾਰ ਵਾਲੇ ਪਲ ਤੁਹਾਨੂੰ ਬਹੁਤ ਯਾਦ ਆਉਂਦੇ ਹਨ। ਚਾਹ ਦਾ ਸਵਾਦ ਹੁਣ ਬਿਲਕੁਲ ਵੀ ਓਦਾਂ ਦਾ ਨਹੀਂ ਰਿਹਾ।

10. ਕਿ ਮੈਂ ਇਹ ਵਾਲੇ ਕੱਪੜੇ ਪਾਵਾਂ?

ਕਿ ਪਾਉਣਾ ਹੈ ਤੇ ਕਿ ਨਹੀ ਪਾਉਣਾ -ਤੁਹਾਨੂੰ ਹਮੇਸ਼ਾ ਇਸ ਸਵਾਲ ਲੇਈ ਇਕ ਸਹੀ ਸਲਾਹ ਚਾਹੀਦੀ ਹੁੰਦੀ ਹੈ, ਪਰ ਹੁਣ ਤੁਸੀ ਕਿਸਨੂੰ ਪੁੱਛ ਸਕਦੇ ਹੋ? ਤੁਸੀਂ ਹੁਣ ਜਾਕੇ ਆਪਨੀ ਮਾਂ ਦੇ ਕੋਲ ਜਾ ਕੇ ਤਾਂ ਪੁੱਛ ਨਹੀਂ ਸਕਦੇ... ਕਿਉਕਿ ਉਹ ਤੁਹਾਡੇ ਕੋਲ ਨਹੀਂ ਹੈ।

Tinystep Baby-Safe Natural Toxin-Free Floor Cleaner

Click here for the best in baby advice
What do you think?
0%
Wow!
0%
Like
0%
Not bad
0%
What?
scroll up icon