Link copied!
Sign in / Sign up
0
Shares

10 ਆਲੀਸ਼ਾਨ ਡਰੈੱਸਐਸ ਤੁਹਾਡੇ ਖ਼ਾਸ ਦਿਨਾਂ ਲਈ


ਅਸੀਂ 2017 ਦੇ ਤਿੰਨ ਮਹੀਨੇ ਲੰਘਾ ਚੁੱਕੇ ਹਾਂ ਅਤੇ ਇਸ ਸਾਲ ਦੇ ਫ਼ੈਸ਼ਨ ਨੇ ਬਾਜ਼ਾਰ ਨੂੰ ਪੂਰੀ ਤਰ੍ਹਾਂ ਆਪਣੇ ਕਬਜ਼ੇ ਵਿੱਚ ਕੀਤਾ ਹੋਇਆ ਹੈ। ਇਥੇ ਨੇ 10 ਸਾਦਿਆਂ ਪਰ ਰੋਹਬਦਾਰ ਕਪੜੇ ਜੋ ਤੁਹਾਨੂੰ ਖਰੀਦਣੀ ਚਾਹੀਦੇ ਹਨ।

1. ਟਾਈ ਡਿਟੇਲ ਡ੍ਰੇਸ

ਇਹ ਡ੍ਰੇਸ ਇਕ ਸੰਪੂਰਨ ਸੰਜੋਗ ਹੈ ਕਿਸੇ ਰਿਸੈਪਸ਼ਨ, ਡਿਨਰ ਜਾਂ ਕਿਸੇ ਪਾਰਟੀ ਵਿੱਚ ਪਾਉਣ ਲਈ। ਇਸ ਤਰ੍ਹਾਂ ਦੀ ਡ੍ਰੇਸ ਕਿਸੇ ਵੀ ਔਰਤ ਲਈ ਉਤਮ ਹੈ ਇਸ ਵਿੱਚ ਅੰਦਾਜ਼ ਅਤੇ ਸੁਵਿਧਾ ਦਾ ਪੂਰਾ ਸੁਮੇਲ ਹੈ ਜੋ ਬੈਲਟ ਜਾਂ ਰਿਬਨ ਸੈਂਟਰ ਵਿੱਚ ਹੁੰਦਾ ਹੈ ਉਹ ਹੀ ਇਸ ਡ੍ਰੇਸ ਨੂੰ ਵਧੀਆ ਬਣਾਉਂਦਾ ਹੈ।

2. ਡੈਨਿਮ ਡ੍ਰੇਸ

ਜਿਦਾਂ ਕਿ ਨਾਮ ਤੋਂ ਪਤਾ ਲਗਦਾ ਹੈ, ਇਹ ਡ੍ਰੇਸ ਆਪਣਾ ਜਾਦੂ ਡੈਨਿਮ ਸਟਾਈਲ ਦੇ ਨਾਲ ਕਰਦੀ ਹੈ। 90 ਦੇ ਦਸ਼ਕ ਤੋਂ ਬਾਅਦ ਫੇਰ ਦੋਬਾਰਾ ਵਾਪਿਸ ਆਉਣ ਵਾਲੀ ਇਸ ਡ੍ਰੇਸ ਵਰਗੀ ਕੈਸੁਆਲ ਡ੍ਰੇਸ ਕੋਈ ਵੀ ਨਹੀਂ ਹੈ। ਛੋਟੇ ਮੋਟੇ ਦੋਸਤਾਂ ਨਾਲ ਮੇਲ ਮਿਲਾਪ ਲਈ ਜਾਂ ਫੇਰ ਇਦਾ ਹੀ ਪਾਉਣ ਲਈ ਇਸ ਤੋਂ ਵਧੀਆ ਡ੍ਰੇਸ ਨਹੀਂ ਮਿਲ ਸਕਦੀ।

3. ਪੁਫ ਡ੍ਰੇਸ

ਇਸ ਡ੍ਰੇਸ ਦੀ ਪਛਾਣ ਹੈ ਇਸਦੀ ਸੁੰਦਰਤਾ ਅਤੇ ਕਮਰ ਦੇ ਪਾਸ ਇਸ ਦੀ ਵਧਾਉਣ ਵਾਲੀ ਕਾਬਲਿਯਤ। ਇਹ ਡਰੈਸਾਂ ਉਹਨਾਂ ਸਦਾਬਹਾਰ ਡਰੈਸਾਂ ਵਿਚੋਂ ਹਨ ਜੋ ਹਰ ਇਕ ਅਲਮਾਰੀ ਵਿੱਚ ਹੋਣੀਆਂ ਹੀ ਚਾਹੀਦੀਆਂ ਹਨ। ਈਸਦੀ ਅਨੁਕੂਲਤਾ ਵੀ ਇਸ ਦੀ ਪਛਾਣ ਹੈ, ਇਹ ਗਰਮੀਆਂ ਵਿਚ ਬਾਹਰ ਜਾਣ ਲਈ, ਪਾਰਟੀਆਂ ਲਈ, ਡਿਨਰ ਲਈ ਅਤੇ ਹਰ ਜਗ੍ਹਾ ਪਾਈ ਜਾ ਸਕਦੀ ਹੈ। ਪੁਫ ਡ੍ਰੇਸ ਨੂੰ ਕਿਸੇ ਹੱਦ ਦਾ ਨਹੀਂ ਪਤਾ।

4. ਟੁਲੈ ਡ੍ਰੇਸ

ਇਕ ਬੈਲਟ ਡਾੰਸਰ ਵਰਗੀ ਇਹ ਡ੍ਰੇਸ ਸ਼ਾਨਦਾਰਤਾ, ਖ਼ਾਨਦਾਨ ਅਤੇ ਉਚ ਸ਼ੈਲੀ ਦਾ ਉਦਾਹਰਣ ਹੈ। ਇਹ ਇਕ ਇਹੋ ਜਿਹੀ ਡ੍ਰੇਸ ਹੈ ਜੋ ਆਪਣੇ ਗੰਭੀਰ ਰੰਗਾਂ ਕਰਕੇ, ਧਾਗੇ ਦੀ ਬੁਣਾਈ ਦੇ ਕਾਮ ਕੜਕੇ ਅਤੇ ਵੇਰਵੇ ਕਰਕੇ ਵੇਖਣ ਵਾਲੇ ਉਤੇ ਜਾਦੂ ਕਰ ਦਿੰਦੀ ਹੈ। ਇਹ ਡ੍ਰੇਸ ਤੁਹਾਡੀ ਅਲਮਾਰੀ ਨੂੰ ਰੰਗ, ਜੋਬਨ ਅਤੇ ਤਾਜ਼ਾ ਸੁੰਦਰਤਾ ਦੇ ਦਿੰਦੀ ਹੈ।

5. ਸ਼ੀਥ ਡ੍ਰੇਸ

ਸ਼ੀਥ ਡ੍ਰੇਸ ਅੱਜ ਦੀ ਨਾਰੀ ਵਾਸਤੇ ਇਕ ਵਰਦਾਨ ਤੋਂ ਘਟ ਨਹੀਂ ਹੈ। ਜੋ ਔਰਤਾਂ ਕਾਮ ਤੇ ਜਾਂਦੀਆਂ ਹਨ, ਚਮਕ ਦਮਕ ਅਤੇ ਵਾਹਲੇ ਵੇਵਰੇ ਤੋਂ ਦੂਰ ਇਹ ਡ੍ਰੇਸ ਬਿਜਿਨਸ ਅਤੇ ਕਾਰਪੋਰੇਟ ਜਗਤ ਲਈ ਸਹੀ ਰਹਿੰਦੀ ਹੈ। ਸੁਵਿਧਾਜਨਕ ਹੋਣ ਦੇ ਨਾਲ- ਨਾਲ ਇਹ ਡ੍ਰੇਸ ਤੁਹਾਡੇ ਆਫਿਸ ਦਾ ਵਾਤਾਵਰਨ ਵੀ ਠੀਕ ਬਣਾ ਕੇ ਰੱਖਦੀ ਹੈ।

6. ਕਾਫ਼ਤਾਂ ਡ੍ਰੇਸ

ਇਸ ਡ੍ਰੇਸ ਵਿੱਚ ਨਵਾਂ ਅੰਦਾਜ਼ ਤੇ ਸਾਧਾਰਨਤਾ ਦੋਵੇਂ ਹਨ। ਆਮ ਤੌਰ ਤੇ ਢਿੱਲੀ, ਅਲੱਗ-ਅਲੱਗ ਲੰਬਾਈ ਵਾਲੀ ਕਾਫ਼ਤਾਂ ਡ੍ਰੇਸ ਤੁਹਾਡੀ ਅਲਮਾਰੀ ਵਿੱਚ ਪੁਰਬ ਦਾ ਤੜਕਾ ਲਾ ਦਿੰਦੀ ਹੈ। ਲੱਗੀਂਗਾਂ ਅਤੇ ਹੋਰ ਸਾਰੇ ਹੇਠ ਪਾਉਣ ਵਾਲੇ ਕਪੜਿਆਂ ਨਾਲ ਇਹ ਠੀਕ ਮਿਲ ਜਾਂਦੀ ਹੈ। ਇਸ ਕਰਕੇ ਹਵਾਦਾਰ ਅਤੇ ਖੁੱਲੀ ਹੋਣ ਦੇ ਨਾਲ-ਨਾਲ ਇਹ ਤੁਹਾਨੂੰ ਅੰਦਾਜ਼ ਵੀ ਦਿੰਦੀ ਹੈ।

7. ਮਰਮੈਡ ਡ੍ਰੇਸ

ਮਰਮੈਡ ਡ੍ਰੇਸ ਤਾਂ ਆਈ ਹੀ ਤੁਹਾਨੂੰ ਪਾਰਟੀਆਂ ਵਿੱਚ ਚਮਕਾਉਣ ਵਾਸਤੇ ਹੈ। ਇਹ ਸ਼ਾਨਦਾਰ ਪਾਰਟੀ ਦੀ ਡ੍ਰੇਸ ਗੋਡਿਆਂ ਦੇ ਕੋਲ ਤੇ ਸੰਕੁਚਿਤ ਹੋ ਜਾਂਦੀ ਹੈ ਅਤੇ ਉਸ ਤੋਂ ਨੀਚੇ ਵਧੀਆ ਅਤੇ ਚਮਤਕਾਰੀ ਤਰੀਕੇ ਨਾਲ ਫੈਲਦੀ ਹੈ। ਇਹ ਚਮਕ ਦਮਕ ਅਤੇ ਮੁਲਾਇਮ ਡ੍ਰੇਸ ਅੰਦਾਜ਼ ਦੇ ਮਾਮਲੇ ਵਿੱਚ ਤਾਂ ਬਾਕੀਆਂ ਤੋਂ ਦੋ ਰਤੀ ਉਪਰ ਹੀ ਹੈ।

8. ਰੈਪ ਡ੍ਰੇਸ

ਇਹ ਡ੍ਰੇਸ ਉਹਨਾਂ ਔਰਤਾਂ ਵਾਸਤੇ ਉਤਮ ਹੈ ਜੋ ਦੌੜ ਭੱਜ ਵਾਲੀ ਜ਼ਿੰਦਗੀ ਜੀ ਰਹੀਆਂ ਹਨ। ਰੋਜ਼ ਪਾਉਣ ਲਈ ਅਤੇ ਗਰਮੀਆਂ ਵਿੱਚ ਰਾਤ ਨੂੰ ਬਾਹਰ ਜਾਣ ਲਈ ਇਸ ਤੋਂ ਵਧੀਆ ਕੋਈ ਡ੍ਰੇਸ ਨਹੀਂ ਹੋ ਸਕਦੀ। ਇਸ ਦਾ ਫਾਇਦਾ ਇਹ ਹੈ ਕਿ ਇਹ ਮੁਲਾਇਮ ਅਤੇ ਆਰਾਮਦੇਇ ਹੈ ਅਤੇ ਹਾਂ ਇਹ ਤੁਹਾਡੇ ਕਿੰਨਾ ਸਮਾਂ ਬਚਾਉਂਦੀ ਹੈ ਉਨ੍ਹਾਂ ਵਿਅਸਤ ਸਵੇਰਾਂ ਨੂੰ।

9. ਸਨ ਡ੍ਰੇਸ

ਸਨ ਡ੍ਰੇਸ ਇਕ ਸਹੀ ਜਵਾਬ ਹੈ ਗਰਮੀਆਂ ਵਾਸਤੇ। ਜਿਦਾਂ ਕਿ ਨਾਮ ਤੋਂ ਪਤਾ ਲਗਦਾ ਹੈP, ਇਹ ਡ੍ਰੇਸ ਬਣਾਈ ਗਈ ਹੈ ਉਹਨਾਂ ਸਾਰੀਆਂ ਚੀਜ਼ਾਂ ਵਾਸਤੇ ਜੋ ਗਰਮ ਅਤੇ ਧੂਪ ਵਾਲਿਆਂ ਹਨ। ਹਲਕੇ ਅਤੇ ਹਵਾ ਨਾਲ ਭਰਪੂਰ ਇਹ ਕਪੜੇ ਤੁਹਾਨੂੰ ਗਰਮੀ ਤੋਂ ਬਚਾ ਕੇ ਰੱਖਦੀ ਹੈ ਅਤੇ ਅੰਦਾਜ਼ ਬਣਾਏ ਰੱਖਦੀ ਹੈ।

10. ਟੁਕਸੀਡੋ ਡ੍ਰੇਸ

ਗੁੰਝਲਦਾਰ ਤਰੀਕੇ ਨਾਲ ਬੁਣੀ ਹੋਈ ਇਹ ਡ੍ਰੇਸ ਤਾਂ ਬੌਸ ਦੀ ਨਿਸ਼ਾਨੀ ਹੈ। ਸਮਾਜ ਦੇ ਆਦਮੀ ਅਤੇ ਤੀਵੀਂ ਦੇ ਨਿਯਮਾਂ ਨੂੰ ਤੋੜਦੇ ਹੋਏ ਇਸ ਡ੍ਰੇਸ ਨੇ 21ਵੀ ਸਦੀ ਦੇ ਫ਼ੈਸ਼ਨ ਵਿੱਚ ਮਰਦਾਨਾ ਰੂਪ ਪਾਇਆ ਹੈ। 

Tinystep Baby-Safe Natural Toxin-Free Floor Cleaner

Click here for the best in baby advice
What do you think?
0%
Wow!
0%
Like
0%
Not bad
0%
What?
scroll up icon